ਅਮਨ ਧਾਲੀਵਾਲ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਮਾਨਸਾ ਦੇ ਰਹਿਣ ਵਾਲੇ ਅਮਨ ਮਾਡਲ ਤੋਂ ਕਿਵੇਂ ਬਣੇ ਬਾਲੀਵੁੱਡ ਅਦਾਕਾਰ

ਅਮਨ ਧਾਲੀਵਾਲ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਅਮਨ ਧਾਲੀਵਾਲ ਦਾ ਜਨਮ ਮਾਨਸਾ ‘ਚ ਹੋਇਆ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ।

Written by  Shaminder   |  July 24th 2023 03:43 PM  |  Updated: July 24th 2023 03:43 PM

ਅਮਨ ਧਾਲੀਵਾਲ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਮਾਨਸਾ ਦੇ ਰਹਿਣ ਵਾਲੇ ਅਮਨ ਮਾਡਲ ਤੋਂ ਕਿਵੇਂ ਬਣੇ ਬਾਲੀਵੁੱਡ ਅਦਾਕਾਰ

ਅਮਨ ਧਾਲੀਵਾਲ Aman Dhaliwal)  ਦਾ ਅੱਜ ਜਨਮ ਦਿਨ (Birthday) ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਅਮਨ ਧਾਲੀਵਾਲ ਦਾ ਜਨਮ ਮਾਨਸਾ ‘ਚ ਹੋਇਆ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਹ ਉਸ ਵੇਲੇ ਚਰਚਾ ‘ਚ ਆਏ ਸਨ, ਜਦੋਂ ਉਨ੍ਹਾਂ ਨੇ ਰੋਮੀ ਗਿੱਲ ਦੇ ਗੀਤ ‘ਚ ਬਤੌਰ ਮਾਡਲ ‘ਜੋਗੀਆ ਵੇ ਜੋਗੀਆ, ਜੋਗੀਆ ਤੇਰੀ ਜੋਗਣ ਹੋ ਗਈ ਆਂ’ ‘ਚ   ਕੰਮ ਕੀਤਾ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਗੀਤਾਂ ‘ਚ ਉਹ ਦਿਖਾਈ ਦਿੱਤੇ ਸਨ ।

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਖਾਲਸਾ ਏਡ ਦੇ ਨਾਲ ਰਲ ਕੇ ਹੜ੍ਹ ਪੀੜਤਾਂ ਦੀ ਮਦਦ ਕਰਦੇ ਆਏ ਨਜ਼ਰ, ਵੀਡੀਓ ਵਾਇਰਲ

ਮਾਡਲਿੰਗ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਅਮਨ ਧਾਲੀਵਾਲ ਨਿੱਤਰੇ ਅਤੇ ਉਨ੍ਹਾਂ ਨੂੰ ਇਸ ‘ਚ ਕਾਮਯਾਬੀ ਵੀ ਮਿਲੀ ।ਪੰਜਾਬੀ ਫ਼ਿਲਮਾਂ ‘ਪਿੰਡ ਦੀ ਕੁੜੀ’, ‘ਜੱਟ ਬੁਆਏਜ਼, ਪੁੱਤ ਜੱਟਾਂ ਦੇ’, ‘ਹਾਈਵੇ-੫’, ‘ਕਿੱਸਾ ਪੰਜਾਬ’ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ । 

ਬਾਲੀਵੁੱਡ ‘ਚ ਵੀ ਕੀਤੀ ਐਂਟਰੀ 

ਅਮਨ ਧਾਲੀਵਾਲ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੈ ਅਤੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਹੀ ਉਨ੍ਹਾਂ ਨੂੰ ਮਾਡਲਿੰਗ ਦਾ ਸ਼ੌਂਕ ਜਾਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ।ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਅਮਨ ਧਾਲੀਵਾਲ ਨਜ਼ਰ ਆ ਚੁੱਕੇ ਹਨ ।

ਐਸ਼ਵਰਿਆ ਰਾਏ ਦੇ ਨਾਲ ਉਹ ‘ਜੋਧਾ ਅਕਬਰ’ ਫ਼ਿਲਮ ‘ਚ ਵੀ ਦਿਖਾਈ ਦਿੱਤੇ ਸਨ । ਹਾਲ ਹੀ ‘ਚ ਉਹ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਵਿਦੇਸ਼ ‘ਚ ਜਿੰਮ ‘ਚ ਕਸਰਤ ਕਰਦੇ ਹੋਏ ਉਨ੍ਹਾਂ ‘ਤੇ ਇੱਕ ਸ਼ਖਸ ਨੇ ਜਾਨਲੇਵਾ ਹਮਲਾ ਕੀਤਾ ਸੀ ।ਪਰ ਉਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਦਾ ਸਾਹਮਣਾ ਕੀਤਾ ਸੀ ।    

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network