ਅਦਾਕਾਰ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਚਾਕੂ ਨਾਲ ਕੀਤਾ ਗਿਆ ਹਮਲਾ, ਹਸਪਤਾਲ ‘ਚ ਅਦਾਕਾਰ ਨੂੰ ਕਰਵਾਇਆ ਗਿਆ ਭਰਤੀ

ਮਾਨਸਾ ਦੇ ਰਹਿਣ ਵਾਲੇ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਚਾਕੂ ਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪਰ ਉਸ ਨੇ ਬੜੀ ਹੀ ਦਲੇਰੀ ਦੇ ਨਾਲ ਹਮਲਾਵਰ ਦਾ ਸਾਹਮਣਾ ਕੀਤਾ

Written by  Shaminder   |  March 16th 2023 10:39 AM  |  Updated: March 16th 2023 11:36 AM

ਅਦਾਕਾਰ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਚਾਕੂ ਨਾਲ ਕੀਤਾ ਗਿਆ ਹਮਲਾ, ਹਸਪਤਾਲ ‘ਚ ਅਦਾਕਾਰ ਨੂੰ ਕਰਵਾਇਆ ਗਿਆ ਭਰਤੀ

ਅਮਨ ਧਾਲੀਵਾਲ (Aman Dhaliwal) ‘ਤੇ ਚਾਕੂ ਦੀ ਨੋਕ ‘ਤੇ ਇੱਕ ਵਿਅਕਤੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜ਼ਖਮੀ ਹਾਲਤ ‘ਚ ਅਮਨ ਧਾਲੀਵਾਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅਮਨ ਧਾਲੀਵਾਲ ‘ਤੇ ਅਮਰੀਕਾ ਦੇ ਕਰੋਨਾ ਸ਼ਹਿਰ ‘ਚ ਜਿੰਮ ‘ਚ ਚਾਕੂ ਨਾਲ ਹਮਲਾ ਕੀਤਾ ਗਿਆ । ਪਲੈਨੇਟ ਫਿੱਟਨੈੱਸ ਜਿੰਮ ‘ਚ ਹੋਏ ਇਸ ਹਮਲੇ ‘ਚ ਅਮਨ ਧਾਲੀਵਾਲ ‘ਤੇ ਚਾਕੂ ਦੇ ਨਾਲ ਕਈ ਵਾਰ  ਕੀਤੇ ਗਏ । ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਮਲਾ ਕਰਨ ਵਾਲਾ ਸ਼ਖਸ ਕੌਣ ਸੀ । 


ਹੋਰ ਪੜ੍ਹੋ :  ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ

ਅਮਨ ਧਾਲੀਵਾਲ ਨੇ ਬੜੀ ਹੀ ਬਹਾਦਰੀ ਦੇ ਨਾਲ ਹਮਲਾਵਰ ਦਾ ਮੁਕਾਬਲਾ ਕੀਤਾ ਅਤੇ ਹਰ ਕੋਈ ਉਨ੍ਹਾਂ ਦੀ ਸਿਹਤਮੰਦੀ ਲਈ ਅਰਦਾਸ ਕਰ ਰਿਹਾ ਹੈ । ਮਾਨਸਾ ਦੇ ਰਹਿਣ ਵਾਲੇ ਹਨ ਅਮਨ ਧਾਲੀਵਾਲ

  ਅਮਨ  ਧਾਲੀਵਾਲ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਗੀਤਾਂ ਦੇ ਨਾਲ ਕੀਤੀ ਸੀ । ੳਹ ਪਹਿਲੀ ਵਾਰ ਉਦੋਂ ਚਰਚਾ ‘ਚ ਆਏ ਸਨ ਜਦੋਂ ‘ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆਂ’ ਰੋਮੀ ਗਿੱਲ ਦੇ ਇਸ ਗੀਤ ਦੇ ਨਾਲ ਉਨ੍ਹਾਂ ਦੀ ਵੀ ਕਾਫੀ ਚਰਚਾ ਹੋਈ ਸੀ ।


 ਹੋਰ ਪੜ੍ਹੋ : ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦਾ ਪੁੱਤਰ ਦਾਦਾ ਦਾਦੀ ਨਾਲ ਮਸਤੀ ਕਰਦਾ ਆਇਆ ਨਜ਼ਰ, ਗਾਇਕ ਨੇ ਸਾਂਝੀਆਂ ਕੀਤੀਆਂ ਪਰਿਵਾਰ ਨਾਲ ਤਸਵੀਰਾਂ

ਅਮਨ ਧਾਲੀਵਾਲ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਕੰਮ

ਅਮਨ ਧਾਲੀਵਾਲ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ‘ਇੱਕ ਕੁੜੀ ਪੰਜਾਬ ਦੀ’ ਅਤੇ ਵਿਰਸਾ ‘ਚ ਉਸ ਨੇ ਆਪਣੀ ਅਦਾਕਾਰੀ ਨੂੰ ਦਿਖਾ ਕੇ ਸਭ ਦਾ ਦਿਲ ਜਿੱਤਿਆ ਸੀ ।


ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਅਮਨ ਧਾਲੀਵਾਲ ਨੂੰ ਦਿੱਲੀ ਪੜ੍ਹਨ ਦੌਰਾਨ ਹੀ ਮਾਡਲਿੰਗ ਦਾ ਸ਼ੌਂਕ ਜਾਗਿਆ ਸੀ ।ਗਲੈਮਰਸ ਅਤੇ ਫ਼ਿਲਮੀ ਦੁਨੀਆ ਨਾਲ ਜੁੜੇ ਹੋਣ ਕਾਰਨ ਉਹ ਮੁੰਬਈ ਹੀ ਸ਼ਿਫਟ ਹੋ ਗਏ ।ਜਿੱਥੇ ਉਨ੍ਹਾਂ ਨੇ ਬਾਲੀਵੁੱਡ ‘ਚ ਅਦਾਕਾਰੀ ਦੀ ਸ਼ੁਰੂਆਤ ਕੀਤੀ ।ਅਮਨ ਦੀ ਬਾਲੀਵੁੱਡ ‘ਚ ਸ਼ੁਰੂਆਤ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ ‘ਯੋਧਾ ਅਕਬਰ’ ਦੇ ਨਾਲ ਹੋਈ ।- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network