ਬੀ ਐੱਨ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਅਦਾਕਾਰ ਕਿਵੇਂ ਪੁਲਿਸ ਅਫ਼ਸਰ ਤੋਂ ਬਣੇ ਅਦਾਕਾਰ

ਫ਼ਿਲਮ ਅਦਾਕਾਰ ਬੀ ਐੱਨ ਸ਼ਰਮਾ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੁੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਬੀਐੱਨ ਸ਼ਰਮਾ ਦੇ ਕਰੀਅਰ ਦੀ ਗੱਲ ਕਰੀਏ ਤਾਂ 1985 ‘ਚ ਇੱਕ ਟੀਵੀ ਸ਼ੋਅ ਤੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ।

Reported by: PTC Punjabi Desk | Edited by: Shaminder  |  August 23rd 2023 03:03 PM |  Updated: August 23rd 2023 03:03 PM

ਬੀ ਐੱਨ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਅਦਾਕਾਰ ਕਿਵੇਂ ਪੁਲਿਸ ਅਫ਼ਸਰ ਤੋਂ ਬਣੇ ਅਦਾਕਾਰ

ਫ਼ਿਲਮ ਅਦਾਕਾਰ ਬੀ ਐੱਨ ਸ਼ਰਮਾ (BN Sharma) ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੁੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਬੀਐੱਨ ਸ਼ਰਮਾ ਦੇ ਕਰੀਅਰ ਦੀ ਗੱਲ ਕਰੀਏ ਤਾਂ 1985 ‘ਚ ਇੱਕ ਟੀਵੀ ਸ਼ੋਅ ਤੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ । ਉਹ ਜ਼ਿਆਦਾਤਰ ਜਲੰਧਰ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਅਤੇ ਟੀਵੀ ਸ਼ੋਅਜ਼ ‘ਚ ਉਹ ਦਿਖਾਈ ਦਿੰਦੇ ਸਨ ।

ਹੋਰ ਪੜ੍ਹੋ :  ਜਵਾਈ ਅਕਸ਼ੇ ਕੁਮਾਰ ਦੀ ਫ਼ਿਲਮ ਛੱਡ, ਸਾਬਕਾ ਬੁਆਏ ਫ੍ਰੈਂਡ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਵੇਖਣ ਪਹੁੰਚੀ ਡਿੰਪਲ ਕਪਾਡੀਆ

ਰੋਪੜ ‘ਚ ੧੯੫੨ ‘ਚ ਅੱਜ ਦੇ ਹੀ ਦਿਨ ਜਨਮੇ ਬੀਐੱਨ ਸ਼ਰਮਾ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਅਦਾਕਾਰ ਬਣਨ । ਫ਼ਿਲਮਾਂ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਉਨ੍ਹਾਂ ਨੇ ਚੰਡੀਗੜ੍ਹਾ ‘ਚ ਆ ਕੇ ਥੀਏਟਰ ਜੁਆਇਨ ਕਰ ਲਿਆ । 

ਪੁਲਿਸ ਵਿਭਾਗ ‘ਚ ਕੀਤੀ ਨੌਕਰੀ 

ਚੰਡੀਗੜ੍ਹ ‘ਚ ਰਹਿਣ ਦੌਰਾਨ ਬੀਐੱਨ ਸ਼ਰਮਾ ਨੇ ਪੁਲਿਸ ਵਿਭਾਗ ‘ਚ ਨੌਕਰੀ ਵੀ ਕੀਤੀ ਸੀ । ਪਰ ਉਨ੍ਹਾਂ ਦੀ ਅਦਾਕਾਰੀ ‘ਚ ਏਨੀਂ ਜ਼ਿਆਦਾ ਦਿਲਚਸਪੀ ਸੀ ਕਿ ਉਨ੍ਹਾਂ ਨੇ ਕੁਝ ਸਮੇਂ ਬਾਅਦ ਹੀ ਇਹ ਨੌਕਰੀ ਛੱਡ ਦਿੱਤੀ ਅਤੇ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋ ਗਏ।

 ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਥੀਏਟਰ ਦੇ ਨਾਲ ਨਾਲ ਉਹ ਟੀਵੀ ਦੇ ਕਈ ਸ਼ੋਅਸ ‘ਚ ਵੀ ਕੰਮ ਕਰਨ ਲੱਗ ਪਏ । ਜਿਸ ਤੋਂ ਬਾਅਦ ਉਹ ਫ਼ਿਲਮਾਂ ‘ਚ ਵੀ ਨਜ਼ਰ ਆਏ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । 

- PTC PUNJABI


Popular Posts