ਰਵਿੰਦਰ ਗਰੇਵਾਲ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਰਵਿੰਦਰ ਗਰੇਵਾਲ ਦੀ ਮਾਤਾ ਜੀ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਮਾਂ ਦੇ ਲਈ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ।

Written by  Shaminder   |  August 07th 2023 04:58 PM  |  Updated: August 07th 2023 04:58 PM

ਰਵਿੰਦਰ ਗਰੇਵਾਲ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਰਵਿੰਦਰ ਗਰੇਵਾਲ (Ravinder Grewal) ਦੀ ਮਾਤਾ ਜੀ ਦਾ ਅੱਜ ਜਨਮ ਦਿਨ(Mother Birthday) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਮਾਂ ਦੇ ਲਈ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ‘ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ, ਪ੍ਰਮਾਤਮਾ ਤੰਦਰੁਸਤ ਰੱਖੇ ਹਮੇਸ਼ਾ ਲੰਮੀਆਂ ਉਮਰਾਂ ਹੋਣ ,,ਅਸੀਂ ਏਸੇ ਤਰਾਂ ਤੇਰੀ ਮਮਤਾ ਦਾ ਨਿੱਘ ਮਾਣਦੇ ਰਹੀਏ’।

ਹੋਰ ਪੜ੍ਹੋ : ਪੰਜਾਬ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਇਆ ਇਹ ਸੰਤ, ਕਿਹਾ ‘ਕਿਰਤ ਕਰੋ,ਵੰਡ ਛਕੋ, ਨਾਮ ਜਪੋ ‘ਤੇ ਚੱਲਦਾ ਹੈ ਪੰਜਾਬ’, ਪੰਜਾਬ ਨਾਲ ਨਹੀਂ ਹੋ ਸਕਦੀ ਕਿਸੇ ਦੀ ਤੁਲਨਾ

ਰਵਿੰਦਰ ਗਰੇਵਾਲ ਦੀ ਮਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੇ ਮਾਤਾ ਜੀ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ । ਅਦਾਕਾਰ ਰਾਣਾ ਰਣਬੀਰ ਨੇ ਵੀ ਵਧਾਈ ਦਿੰਦੇ ਹੋਏ ਲਿਖਿਆ ‘ਮੁਬਾਰਕ, ਸਤਿਕਾਰ ਤੇ ਪਿਆਰ । ਸਚਿਨ ਆਹੁਜਾ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । 

ਰਵਿੰਦਰ ਗਰੇਵਾਲ ਦਾ ਵਰਕ ਫਰੰਟ 

ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ  । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ‘ਲਵਲੀ ਵਰਸਿਜ਼ ਪੀਯੂ’ , ‘ਗੇੜੇ ਮਾਰਦਾ’, ‘ਕਰਮਾਂ ਵਾਲੀ’, ‘ਕਬੂਤਰ’, ‘ਅੱਖ ਦਾ ਕਾਰਾ’ ਸਣੇ ਕਈ ਹਿੱਟ ਗੀਤ ਗਾਏ ਹਨ ।

ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਬਾਅਦ ‘ਚ ਉਨ੍ਹਾਂ ਨੇ ਅਦਾਕਾਰੀ ‘ਚ ਹੱਥ ਅਜ਼ਮਾਇਆ ਅਤੇ ਇਸ ‘ਚ ਕਾਮਯਾਬੀ ਹਾਸਲ ਕੀਤੀ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network