ਅਮਨ ਧਾਲੀਵਾਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰੀ ਦੇ ਨਾਲ-ਨਾਲ ਪ੍ਰਮਾਤਮਾ ਦੀ ਭਗਤੀ ਨਾਲ ਜੁੜਿਆ ਅਦਾਕਾਰ
ਅਮਨ ਧਾਲੀਵਾਲ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਵੀ ਦੱਸਾਂਗੇ। ਅਮਨ ਧਾਲੀਵਾਲ ਮਾਨਸਾ ਦੇ ਜੰਮਪਲ ਹਨ ਅਤੇ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ।
ਅਮਨ ਧਾਲੀਵਾਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰੀ ਦੇ ਨਾਲ-ਨਾਲ ਪ੍ਰਮਾਤਮਾ ਦੀ ਭਗਤੀ ਨਾਲ ਜੁੜਿਆ ਅਦਾਕਾਰ
ਅਮਨ ਧਾਲੀਵਾਲ (Aman Dhaliwal) ਦਾ ਅੱਜ ਜਨਮ ਦਿਨ (Birthday) ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਵੀ ਦੱਸਾਂਗੇ। ਅਮਨ ਧਾਲੀਵਾਲ ਮਾਨਸਾ ਦੇ ਜੰਮਪਲ ਹਨ ਅਤੇ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ । ਪਰ ਉਨ੍ਹਾਂ ਨੂੰ ਗੀਤ ‘ਜੋਗੀਆ ਵੇ ਜੋਗੀਆ ਤੇਰੀ ਜੋਗਨ ਹੋ ਗਈ ਆਂ’ ।ਇਸ ਗੀਤ ਨੂੰ ਰੋਮੀ ਗਿੱਲ ਨੇ ਆਵਾਜ਼ ਦਿੱਤੀ ਸੀ ਅਤੇ ਉਸ ਵੇਲੇ ਦਾ ਇਹ ਹਿੱਟ ਗੀਤ ਰਿਹਾ ਸੀ।ਇਸ ਤੋਂ ਇਲਾਵਾ ਹੋਰ ਕਈ ਗੀਤਾਂ ‘ਚ ਵੀ ਉਹ ਬਤੌਰ ਮਾਡਲ ਨਜ਼ਰ ਆਏ ਸਨ।
_e2c2ed7b8caab4e4dbbf2a5ba3d07e85_1280X720.webp)
ਹੋਰ ਪੜ੍ਹੋ : ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਦੀ ਪਾਲੀਵੁੱਡ ‘ਚ ਐਂਟਰੀ,ਜਲਦ ਗੀਤ ‘ਚ ਆਏਗਾ ਨਜ਼ਰ
ਬਾਲੀਵੁੱਡ ‘ਤੇ ਪੰਜਾਬੀ ਫ਼ਿਲਮਾਂ ‘ਚ ਕੀਤਾ ਕੰਮ
ਅਮਨ ਧਾਲੀਵਾਲ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ‘ਪਿੰਡ ਦੀ ਕੁੜੀ’‘ਜੱਟ ਬੁਆਏਜ਼, ਪੁੱਤ ਜੱਟਾਂ ਦੇ’, ‘ਹਾਈਵੇ-੫’, ‘ਕਿੱਸਾ ਪੰਜਾਬ’ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ ।ਇਸ ਤੋਂ ਇਲਾਵਾ ਉਹ ਐਸ਼ਵਰਿਆ ਰਾਏ ਦੇ ਨਾਲ ਉਹ ‘ਜੋਧਾ ਅਕਬਰ’ ਫ਼ਿਲਮ ‘ਚ ਵੀ ਦਿਖਾਈ ਦਿੱਤੇ ਸਨ ।

ਅਮਨ ਧਾਲੀਵਾਲ ਦਾ ਹੋਇਆ ਹਿਰਦਾ ਪਰਿਵਰਤਨ
ਅਮਨ ਧਾਲੀਵਾਲ ਬੀਤੇ ਕੁਝ ਸਮੇਂ ਤੋਂ ਧਾਰਮਿਕਤਾ ਵੱਲ ਵਧੇ ਹਨ । ਉਹ ਪ੍ਰਮਾਤਮਾ ਦੀ ਭਗਤੀ ‘ਚ ਜੁਟੇ ਹੋਏ ਹਨ ਅਤੇ ਅਜੋਕੇ ਸਮੇਂ ‘ਚ ਹਰ ਕਿਸੇ ਨੂੰ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਪੌਡਕਾਸਟ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ।ਜਿਸ ‘ਚ ਉਹ ਆਪਣੇ ਰੂਹਾਨੀ ਸਫ਼ਰ ਦੇ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
