ਗਾਇਕਾ ਪਰਵੀਨ ਭਾਰਟਾ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਗਾਇਕਾ ਨੂੰ ਵਧਾਈ

Written by  Shaminder   |  April 02nd 2024 01:14 PM  |  Updated: April 02nd 2024 01:14 PM

ਗਾਇਕਾ ਪਰਵੀਨ ਭਾਰਟਾ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਗਾਇਕਾ ਨੂੰ ਵਧਾਈ

ਗਾਇਕਾ ਪਰਵੀਨ ਭਾਰਟਾ (Parveen Bharta) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਗਾਇਕਾ ਦੇ ਜਨਮ ਦਿਨ ਦੇ ਮੌਕੇ ‘ਤੇ ਅਸੌਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਬਾਰੇ ਦੱਸਣ ਜਾ ਰਹੇ ਹਾਂ। ਪਰਵੀਨ ਭਾਰਟਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ । 

Parveen Bharta son Birthday.jpg

ਹੋਰ ਪੜ੍ਹੋ : ਕਪਿਲ ਸ਼ਰਮਾ ਸ਼ੋਅ ’ਚ ਦਿਖਾਈ ਨਹੀਂ ਦੇਵੇਗੀ ਭਾਰਤੀ ਸਿੰਘ, ਇਹ ਹੈ ਵਜ੍ਹਾ

ਕਈ ਸਾਲਾਂ ਤੱਕ ਚਾਚੇ ਨੇ ਨਹੀਂ ਕੀਤੀ ਗੱਲਬਾਤ 

ਪਰਵੀਨ ਭਾਰਟਾ ਨੂੰ ਗਾਇਕੀ ਦੇ ਖੇਤਰ ‘ਚ ਆਪਣੇ ਘਰਦਿਆਂ ਖ਼ਾਸ ਕਰਕੇ ਆਪਣੇ ਚਾਚਾ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਇਸ ਕਾਰਨ ਪਰਵੀਨ ਭਾਰਟਾ ਦੇ ਨਾਲ ਕਈ ਸਾਲ ਤੱਕ ਉਨ੍ਹਾਂ ਨੇ ਗੱਲਬਾਤ ਤੱਕ ਬੰਦ ਰੱਖੀ ਸੀ।ਪਰ ਰਾਹ ‘ਚ ਆਉਣ ਵਾਲੀਆਂ ਅੜਚਣਾਂ ਵੀ ਉਸ ਦੇ ਹੌਸਲੇ ਨੂੰ ਤੋੜ ਨਹੀਂ ਸਨ ਸਕੀਆਂ ਅਤੇ ਗਾਇਕੀ ਪ੍ਰਤੀ ਉਸ ਦਾ ਮੋਹ ਵਧਦਾ ਗਿਆ । ਆਖਿਰਕਾਰ ਪਰਵੀਨ ਭਾਰਟਾ ਦੀ ਮਿਹਨਤ ਰੰਗ ਲਿਆਈ ਅਤੇ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਕਾਮਯਾਬੀ ਮਿਲੀ ।

Parveen Bharta with Family.jpg

ਹੋਰ ਪੜ੍ਹੋ : ਕੌਰ ਬੀ ਸਾਗ ਬਣਾਉਂਦੀ ਹੋਈ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਹੁਣ ਤੱਕ ਪਰਵੀਨ ਭਾਰਟਾ ਕਈ ਪੰਜਾਬੀ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ ‘ਚ ਜ਼ਰੂਰ ਆਊਂਗੀ, ਪਿਆਰ, ਸ਼ੁਦਾਈ, ਚੰਨ ਨਾਲੋਂ ਸੋਹਣੀ, ਲਾਕੇਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।

 ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ 

ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ ਦੀ ਗ    ੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਸ਼ਰਨ ਦੇ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਇੱਕ ਧੀ ਅਤੇ ਪੁੱਤਰ ਦਾ ਜਨਮ ਹੋਇਆ । ਜਿਸ ਦੇ ਨਾਲ ਅਕਸਰ ਗਾਇਕਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।ਪਰਵੀਨ ਭਾਰਟਾ ਨੇ ਹਾਲ ਹੀ ‘ਚ ਵਿਦੇਸ਼ ‘ਚ ਵੀ ਕਈ ਸ਼ੋਅਸ ਕੀਤੇ ਹਨ ਅਤੇ ਇੰਡਸਟਰੀ ‘ਚ ਉਹ ਲਗਾਤਾਰ ਸਰਗਰਮ ਹਨ ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network