ਕਪਿਲ ਸ਼ਰਮਾ ਸ਼ੋਅ ’ਚ ਦਿਖਾਈ ਨਹੀਂ ਦੇਵੇਗੀ ਭਾਰਤੀ ਸਿੰਘ, ਇਹ ਹੈ ਵਜ੍ਹਾ

Written by  Shaminder   |  March 31st 2024 08:00 AM  |  Updated: March 31st 2024 08:00 AM

ਕਪਿਲ ਸ਼ਰਮਾ ਸ਼ੋਅ ’ਚ ਦਿਖਾਈ ਨਹੀਂ ਦੇਵੇਗੀ ਭਾਰਤੀ ਸਿੰਘ, ਇਹ ਹੈ ਵਜ੍ਹਾ

  ਕਪਿਲ ਸ਼ਰਮਾ ਦਾ ਸ਼ੋਅ (Kapil Sharma Show) ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ । ਇਸ ਵਾਰ ਇਹ ਸ਼ੋਅ ਓਟੀਟੀ ਪਲੇਟਫਾਰਮ ਤੇ ਦਿਖਾਈ ਦੇਵੇਗਾ । ਇਸ ਵਾਰ ਇਹ ਸ਼ੋਅ ਬਿਲਕੁਲ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਸ਼ੋਅ ਵਿੱਚ ਪੁਰਾਣੀ ਟੀਮ ਹੀ ਨਜ਼ਰ ਆਵੇਗੀ ਪਰ ਇਸ ਵਾਰ ਭਾਰਤੀ ਸਿੰਘ ਨੂੰ ਸ਼ੋਅ ਤੋਂ ਬਾਹਰ ਰੱਖਿਆ ਗਿਆ ਹੈ । ਇਸ ਤੋਂ ਪਹਿਲਾਂ ਭਾਰਤੀ ਸਿੰਘ (Bharti singh)  ਨੂੰ ਸ਼ੋਅ ਵਿੱਚ ਵੱਖ ਵੱਖ ਕਿਰਦਾਰਾਂ ਵਿੱਚ ਦੇਖਿਆ ਗਿਆ ਹੈ। ਪਰ ਜਦੋਂ ਤੋਂ ਨਵੇਂ ਸ਼ੋਅ ਦੇ ਪਰੋਮੋ ਜਾਰੀ ਹੋਏ ਨੇ ਉਦੋਂ ਤੋਂ ਭਾਰਤੀ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਨੇ ਕਿਉਂਕਿ ਇਹਨਾਂ ਵਿੱਚ ਭਾਰਤੀ ਕਿਤੇ ਵੀ ਨਜ਼ਰ ਨਹੀਂ ਆਈ । ਹਰ ਇੱਕ ਦਾ ਇਹ ਹੀ ਸਵਾਲ ਹੈ ਕਿ ਇਸ ਵਾਰ ਭਾਰਤੀ ਕਪਿਲ ਦੇ ਸ਼ੋਅ ਦਾ ਹਿੱਸਾ ਕਿਉਂ ਨਹੀਂ ਬਣੀ, ਤੇ ਇਸ ਸਭ ਦਾ ਜੁਆਬ ਭਾਰਤੀ ਸਿੰਘ ਨੇ ਇੱਕ ਮੀਡੀਆ ਅਦਾਰੇ ਨੂੰ ਇੰਟਰਵਿਊ ਦਿੰਦੇ ਹੋਏ ਦਿੱਤਾ ਹੈ ।

Bharti singh (2).jpg

ਹੋਰ ਪੜ੍ਹੋ : ‘ਅਮਰ ਸਿੰਘ ਚਮਕੀਲਾ’ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

 ਕਪਿਲ ਸ਼ਰਮਾ ਨਾਲ ਜੁੜਨ ਦੀ ਕੋਈ ਯੋਜਨਾ ਨਹੀਂ

ਭਾਰਤੀ ਨੇ ਦੱਸਿਆ ਹੈ ਕਿ ਫਿਲਹਾਲ ਉਸ ਦੀ ਕਪਿਲ ਸ਼ਰਮਾ ਨਾਲ ਜੁੜਨ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ । ਉਹ ਪੌਡਕਾਸਟਾਂ, 'ਡਾਂਸ ਦੀਵਾਨੇ' ਸਮੇਤ ਹੋ ਕਈ ਪ੍ਰੋਜੈਕਟਾਂ ਲਈ ਕੰਮ ਕਰ ਰਹੀ ਹੈ । ਉਸਨੇ ਅੱਗੇ ਕਿਹਾ ਕਿ ਇਸ ਸਮੇਂ ਉਸਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ ਅਤੇ ਕੁਝ ਨਵਾਂ ਕਰਨ ਲਈ ਸਮਾਂ ਘੱਟ ਹੈ।

Bharti Singh.jpg

ਭਾਰਤੀ ਸਿੰਘ ਨੇ ਕਿਹਾ ਏ ਕਿ ਉਸ ਨੂੰ ਇਸ ਵਾਰ ਸ਼ੋਅ ਵਿੱਚ ਕੰਮ ਕਰਨ ਕਰਨ ਲਈ ਨਹੀਂ ਬੁਲਾਇਆ ਗਿਆ । ਪਰ ਜਦੋਂ ਵੀ ਉਸ ਨੂੰ ਫੋਨ ਆਵੇਗਾ ਤਾਂ ਉਹ ਕੰਮ ਜ਼ਰੂਰ ਕਰੇਗੀ । ਸੋ ਇਸ ਸਭ ਨੂੰ ਲੈ ਕੇ ਕਿਹਾ ਜਾ ਸਕਦਾ ਏ ਕਿ ਭਾਰਤੀ ਸਿੰਘ ਕੋਲ ਬਹੁਤ ਸਾਰਾ ਕੰਮ ਹੈ ਜਿਸ ਕਰਕੇ ਉਹ ਸ਼ੋਅ ਦਾ ਹਿੱਸਾ ਨਹੀਂ ਬਣ ਰਹੀ । ਪਰ ਕੁਝ ਲੋਕ ਇਸ ਗੱਲ ਦਾ ਅੰਦਾਜ਼ਾ  ਵੀ ਲਗਾ ਰਹੇ ਨੇ ਕਿ ਭਾਰਤੀ ਦੇ ਕਪਿਲ ਨਾਲ ਰਿਸ਼ਤੇ ਵਿਗੜ ਗਏ ਨੇ । ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਭਾਰਤੀ ਅਤੇ ਕਪਿਲ ਦਾ ਬਹੁਤ ਕਰੀਬੀ ਰਿਸ਼ਤਾ ਹੈ। ਦੋਹਾਂ ਵਿਚਕਾਰ ਭੈਣ-ਭਰਾ ਦਾ ਰਿਸ਼ਤਾ ਹੈ ਅਤੇ ਭਾਰਤੀ ਵੀ ਕਪਿਲ ਨੂੰ ਰੱਖੜੀ ਬੰਨ੍ਹਦੀ ਹੈ।ਸੋ ਜੋ ਵੀ ਹੈ ਭਾਰਤੀ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡਾ ਝਟਕਾ ਹੈ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network