Jazzy B: ਜ਼ੈਜੀ ਬੀ ਦੀ EP 'ਇਸ਼ਕ' ਤੋਂ ਟਰੈਕ ਲਿਸਟ ਆਈ ਸਾਹਮਣੇ, ਫੈਨਜ਼ ਨੇ ਕਮੈਂਟ ਕਰ ਕਿਹਾ- ਖੁਸ਼ ਕੀਤਾ ਜਨਾਬ
ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਕਲਾਕਾਰਾਂ ਚੋਂ ਇੱਕ ਹਨ। ਜੈਜ਼ੀ ਬੀ ਵੱਲੋਂ ਹਾਲ ਹੀ 'ਚ ਆਪਣੀ ਨਵੀਂ ਈਪੀ ਇਸ਼ਕ ਦਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਈਪੀ ਤੋਂ ਟਰੈਕ ਲਿਸਟ ਜਾਰੀ ਕੀਤੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ।
Jazzy B: ਜ਼ੈਜੀ ਬੀ ਦੀ EP 'ਇਸ਼ਕ' ਤੋਂ ਟਰੈਕ ਲਿਸਟ ਆਈ ਸਾਹਮਣੇ, ਫੈਨਜ਼ ਨੇ ਕਮੈਂਟ ਕਰ ਕਿਹਾ- ਖੁਸ਼ ਕੀਤਾ ਜਨਾਬ
Jazzy B's new EP Ishq : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ( Jazzy B ) ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਕਲਾਕਾਰਾਂ ਚੋਂ ਇੱਕ ਹਨ। ਜੈਜ਼ੀ ਬੀ ਬੀਤੇ 30 ਸਾਲ ਤੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜੈਜ਼ੀ ਬੀ ਵੱਲੋਂ ਹਾਲ ਹੀ 'ਚ ਆਪਣੀ ਨਵੀਂ ਈਪੀ ਇਸ਼ਕ ਦਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਈਪੀ ਤੋਂ ਟਰੈਕ ਲਿਸਟ ਜਾਰੀ ਕੀਤੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ।
ਦੱਸ ਦੇਈਏ ਕਿ ਗਾਇਕੀ ਦੇ ਨਾਲ-ਨਾਲ ਜੈਜ਼ੀ ਬੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਅਪਡੇਟ ਦਿੰਦੇ ਰਹਿੰਦੇ ਹਨ।
ਹਾਲ ਹੀ 'ਚ ਜ਼ੈਜੀ ਬੀ ਨੇ ਆਪਣੀ ਆਉਣ ਵਾਲੀ ਨਵੀਂ ਈਪੀ ਇਸ਼ਕ ਦੀ ਟ੍ਰੈਕ ਲਿਸਟ ਫੈਨਜ਼ ਨਾਲ ਸਾਂਝੀ ਕੀਤੀ ਹੈ। ਗਾਇਕ ਦੀ ਇਸ ਈਪੀ ਇਸ਼ਕ ਵਿੱਚ ਕਰੀਬ ਸੱਤ ਗਾਣੇ ਹਨ। ਜਿਸ ਦੇ ਨਾਂਅ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਰੇ ਹੀ ਰੋਮਾਂਟਿਕ ਗੀਤ ਹਨ। ਇਸ ਵਿੱਚ ਮੂਨ ਦੀ ਕਾਪੀ, ਦਿਲ ਮੁੜਿਆ ਨਾ, ਜਸਟ ਸ਼ੋਅ ਇਟ, ਬੋਬੀ ਕੱਟ, ਬੋਲਦੀ ਨੀ, ਹਾਰੇ ਅਤੇ ਅੱਖ ਦਾ ਟੋਚਨ ਵਰਗੇ ਗੀਤ ਸ਼ਾਮਿਲ ਹਨ। ਕਲਾਕਾਰ ਨੇ ਈਪੀ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ 28 ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ।
ਜੈਜ਼ੀ ਬੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ 'ਤੇ ਫੈਨਜ਼ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਕਰ ਗਾਇਕ ਉਨ੍ਹਾਂ ਦੀ ਨਵੀਂ ਈਪੀ ਲਈ ਵਧਾਈ ਦਿੱਤੀ ਹੈ ਤੇ ਉਨ੍ਹਾਂ ਨੂੰ ਗੀਤਾਂ ਦਾ ਬਾਦਸ਼ਾਹ ਦੱਸਿਆ ਹੈ। ਫੈਨਜ਼ ਗਾਇਕ ਦੀ ਇਸ ਈਪੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੋਰ ਪੜ੍ਹੋ: ਦੁਖਦ ਖ਼ਬਰ, ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਕੀਤੀ ਖੁਦਕੁਸ਼ੀ, ਸਦਮੇ 'ਚ ਪਰਿਵਾਰ
ਦੱਸਣਯੋਗ ਹੈ ਕਿ ਜੈਜ਼ੀ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਹ ਹਮੇਸ਼ਾ ਆਪਣੇ ਗੀਤਾਂ 'ਚ ਪੰਜਾਬੀ ਸੱਭਿਆਚਾਰ ਤੇ ਸਿੱਖੀ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ। ਜੈਜ਼ੀ ਬੀ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 'ਘੁੱਗੀਆਂ ਦਾ ਜੋੜਾ' ਨਾਮ ਦੀ ਐਲਬਮ ਤੋਂ ਕੀਤੀ ਸੀ। ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ, ਇਸ ਤੋਂ ਬਾਅਦ ਗਾਇਕ ਨੇ ਕਦੇ ਪਿੱਛੇ ਮੁੜ ਨਹੀਂ ਵੇਖਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਖੂਬ ਨਾਂਅ ਕਮਾ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
