ਦੁਖਦ ਖ਼ਬਰ, ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਕੀਤੀ ਖੁਦਕੁਸ਼ੀ, ਸਦਮੇ 'ਚ ਪਰਿਵਾਰ

ਪੰਜਾਬੀ ਫਿਲਮ ਇੰਡਸਟਰੀ ਤੋਂ ਹਾਲ ਹੀ 'ਚ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਮਹਿਜ਼ 23 ਸਾਲਾਂ ਦੀ ਸੀ ਤੇ ਉਸ ਨੇ ਬਤੌਰ ਲੀਡ ਮਾਡਲ ਕਈ ਪੰਜਾਬੀ ਗੀਤਾਂ 'ਚ ਕੰਮ ਸੀ।

Reported by: PTC Punjabi Desk | Edited by: Pushp Raj  |  October 10th 2023 10:39 AM |  Updated: October 10th 2023 10:39 AM

ਦੁਖਦ ਖ਼ਬਰ, ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਕੀਤੀ ਖੁਦਕੁਸ਼ੀ, ਸਦਮੇ 'ਚ ਪਰਿਵਾਰ

Suchita Kaur Death News: ਪੰਜਾਬੀ ਫਿਲਮ ਇੰਡਸਟਰੀ ਤੋਂ ਹਾਲ ਹੀ 'ਚ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਮਹਿਜ਼ 23 ਸਾਲਾਂ ਦੀ ਸੀ ਤੇ ਉਸ ਨੇ ਬਤੌਰ ਲੀਡ ਮਾਡਲ ਕਈ ਪੰਜਾਬੀ ਗੀਤਾਂ 'ਚ ਕੰਮ  ਸੀ। 

ਮਾਡਲ ਸੁਚਿਤਾ ਕੌਰ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਸ ਨੇ ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪੰਜਾਬੀ ਗੀਤਾਂ ਦੀਆਂ 4 ਐਲਬਮਾਂ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ 23 ਸਾਲਾ ਅਭਿਨੇਤਰੀ ਨੇ ਜ਼ੀਰਕਪੁਰ ਦਾ ਪੌਸ਼ ਇਲਾਕਾ ਵੀ.ਆਈ.ਪੀ. ਰੋਡ 'ਤੇ ਸਥਿਤ SBP ਸਾਊਥ ਸਿਟੀ ਸੁਸਾਇਟੀ ਦੇ ਫਲੈਟ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

 ਸੁਚਿਤਾ ਕੌਰ (Suchita Kaur) ਉਰਫ਼ ਇਨਾਇਤ  ਹੁਸ਼ਿਆਰਪੁਰ ਦੀ ਵਸਨੀਕ ਸੀ, ਜੋ ਕਿ ਕੰਮ ਕਾਰਨ ਆਪਣੇ ਪਰਿਵਾਰ ਤੋਂ ਦੂਰ ਜ਼ੀਰਕਪੁਰ ਸੁਸਾਇਟੀ ਵਿੱਚ 1-ਬੀ.ਐਚ.ਕੇ ਫਲੈਟ ਵਿੱਚ ਕਿਰਾਏ 'ਤੇ ਰਹਿੰਦੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਜਦੋਂ ਫਲੈਟ ਦੇ ਅੰਦਰ ਜਾਂਚ ਕੀਤੀ ਗਈ ਤਾਂ ਉੱਥੇ ਪਈ ਇੱਕ ਡਾਇਰੀ ਵਿੱਚੋਂ ਸੁਚਿਤਾ ਵੱਲੋਂ ਅੰਗਰੇਜ਼ੀ ਵਿੱਚ ਲਿਖਿਆ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ। 

ਹੋਰ ਪੜ੍ਹੋ: Salman Khan Mystery Girl: ਸਲਮਾਨ ਖ਼ਾਨ ਦੱਸਿਆ ਕੌਣ ਹੈ ਮਿਸਟ੍ਰੀ ਗਰਲ ਜਿਸ ਨਾਲ 

ਇਸ ਵਿੱਚ  ਸੁਚਿਤਾ ਨੇ ਆਪਣੀ ਮੌਤ ਦਾ ਕਾਰਨ ਜ਼ਿਆਦਾ ਕੰਮ ਦੇ ਚੱਲਦੇ ਤੇ ਤਣਾਅ ਹੋਣਾ ਦੱਸਿਆ ਹੈ, ਜਿਸ  ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਆਕਾਸ਼ ਦੀ ਸ਼ਿਕਾਇਤ 'ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network