ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਦੂਜੀ ਵੈਡਿੰਗ ਐਨੀਵਰਸਰੀ, ਵੇਖੋ ਜੋੜੀ ਦੀਆਂ ਰੋਮਾਂਟਿਕ ਤਸਵੀਰਾਂ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੀ ਦੂਜੀ ਵੈਡਿੰਗ ਐਨੀਵਰਸਰੀ ਮਨਾ ਰਹੇ ਹਨ । ਇਸ ਮੌਕੇ ‘ਤੇ ਇਹ ਜੋੜੀ ਸੀਕ੍ਰੇਟ ਵੈਕੇਸ਼ਨ ‘ਤੇ ਨਿਕਲੀ ਹੈ । ਜਿਸ ਦਾ ਇੱਕ ਵੀਡੀਓ ਵੀ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਮਸਤੀ ਕਰਦੀ ਹੋਈ ਦਿੱਸ ਰਹੀ ਹੈ।

Reported by: PTC Punjabi Desk | Edited by: Shaminder  |  December 09th 2023 05:23 PM |  Updated: December 09th 2023 05:23 PM

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਦੂਜੀ ਵੈਡਿੰਗ ਐਨੀਵਰਸਰੀ, ਵੇਖੋ ਜੋੜੀ ਦੀਆਂ ਰੋਮਾਂਟਿਕ ਤਸਵੀਰਾਂ

ਵਿੱਕੀ ਕੌਸ਼ਲ (Vicky Kaushal)ਅਤੇ ਕੈਟਰੀਨਾ ਕੈਫ ਆਪਣੀ ਦੂਜੀ ਵੈਡਿੰਗ ਐਨੀਵਰਸਰੀ ਮਨਾ ਰਹੇ ਹਨ । ਇਸ ਮੌਕੇ ‘ਤੇ ਇਹ ਜੋੜੀ ਸੀਕ੍ਰੇਟ ਵੈਕੇਸ਼ਨ ‘ਤੇ ਨਿਕਲੀ ਹੈ । ਜਿਸ ਦਾ ਇੱਕ ਵੀਡੀਓ ਵੀ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਮਸਤੀ ਕਰਦੀ ਹੋਈ ਦਿੱਸ ਰਹੀ ਹੈ। ਦੋਵਾਂ ਨੇ ਅੱਜ ਦੇ ਹੀ ਦਿਨ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਵਿਆਹ ਕਰਵਾਇਆ ਸੀ । ਜਿਸ ‘ਚ ਬਾਲੀਵੁੱਡ ਦੇ ਚੋਣਵੇ ਕਲਾਕਾਰਾਂ ਨੂੰ ਹੀ ਸੱਦਾ ਭੇਜਿਆ ਗਿਆ ਸੀ । 

ਹੋਰ ਪੜ੍ਹੋ :  ਸਾਊਥ ਅਦਾਕਾਰਾ ਲੀਲਾਵਤੀ ਦਾ ਦਿਹਾਂਤ, ਕਈ ਕਲਾਕਾਰਾਂ ਨੇ ਜਤਾਇਆ ਦੁੱਖ

ਵਿੱਕੀ ਕੌਸ਼ਲ ਅਤੇ ਕੈਟਰੀਨਾ ਦੀ ਲਵ ਸਟੋਰੀ 

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਬਾਰੇ ਅਕਸਰ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ । ਪਰ ਇਸ ਜੋੜੀ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਸੀ ਕੀਤੀ ।ਇਨ੍ਹਾਂ ਖ਼ਬਰਾਂ ‘ਤੇ ਉਦੋਂ ਫੁਲ ਸਟੌਪ ਲੱਗ ਗਿਆ ਜਦੋਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਨੇ ਸਵਾਈ ਮਾਧੋਪੁਰ ‘ਚ ਵਿਆਹ ਕਰਵਾ ਲਿਆ ਸੀ । 

ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਵਿੱਕੀ ਕੌਸ਼ਲ

ਵਿੱਕੀ ਕੌਸ਼ਲ ਇੱਕ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪਿਤਾ ਜੀ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਦੇ ਨਾਲ ਹੈ । ਇਸੇ ਕਰਕੇ ਵਿੱਕੀ ਕੌਸ਼ਲ ਵੀ ਅਕਸਰ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਹਨ ।ਇਸ ਤੋਂ ਇਲਾਵਾ ਵਿੱਕੀ ਪੰਜਾਬੀ ਵੀ ਬਹੁਤ ਵਧੀਆ ਬੋਲ ਲੈਂਦੇ ਹਨ। 

 

- PTC PUNJABI


Popular Posts