ਅੱਜ ਹੈ ਵਿਸ਼ਵ ਰੰਗਮੰਚ ਦਿਵਸ, ਅਨੀਤਾ ਦੇਵਗਨ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਅੱਜ ਵਿਸ਼ਵ ਰੰਗਮੰਚ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ ।

Reported by: PTC Punjabi Desk | Edited by: Shaminder  |  March 27th 2023 12:34 PM |  Updated: March 27th 2023 12:34 PM

ਅੱਜ ਹੈ ਵਿਸ਼ਵ ਰੰਗਮੰਚ ਦਿਵਸ, ਅਨੀਤਾ ਦੇਵਗਨ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਅੱਜ ਵਿਸ਼ਵ ਰੰਗਮੰਚ ਦਿਵਸ (World Theater Day 2023 )ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਵਧਾਈ ਦਿੱਤੀ ਹੈ । ਅਦਾਕਾਰਾ ਅਨੀਤਾ ਦੇਵਗਨ ਨੇ ਵੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਗੁਰਦਾਸ ਮਾਨ ਨੇ ਆਪਣੇ ਸ਼ੋਅ ਦੌਰਾਨ ਛੋਟੇ ਫੈਨ ਦੇ ਨਾਲ ਮਿਲਾਇਆ ਹੱਥ, ਚਸ਼ਮੇ ਦੀ ਕੀਤੀ ਤਾਰੀਫ, ਵੇਖੋ ਮਸਤੀ ਭਰਿਆ ਵੀਡੀਓ

‘ਜੇ ਰੰਗਮੰਚ ਨਾ ਹੁੰਦਾ ਤਾਂ ਅਸੀਂ ਵੀ ਨਾ ਮਿਲਦੇ’ 

ਅਨੀਤਾ ਦੇਵਗਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਕਿਹਾ ਕਿ ਜੇ ਰੰਗਮੰਚ ਨਾਂ ਹੁੰਦਾ ਤਾਂ ਉਨ੍ਹਾਂ ਦੋਵਾਂ ਨੇ ਵੀ ਨਹੀਂ ਸੀ ਮਿਲਣਾ । ਕਿਉਂਕਿ ਨਾਟਕ, ਡਰਾਮੇ ਕਰਦਿਆਂ ਹੀ ਸਾਡੀ ਦੋਵਾਂ ਦੀ ਮੁਲਾਕਾਤ ਹੋਈ ਸੀ ਅਤੇ ਅੱਜ ਅਸੀਂ ਦੋਵੇਂ ਇੱਕਠੇ ਹਾਂ ।

ਰੰਗਮੰਚ ਨੇ ਹੀ ਸਾਨੂੰ ਦੋਵਾਂ ਨੂੰ ਮਿਲਾਇਆ ਸੀ ਅਤੇ ਅੱਜ ਇਹ ਖੁਸ਼ੀ ਦੁੱਗਣੀ ਹੋ ਗਈ ਹੈ । ਕਿਉਂਕਿ ਸਾਨੂੰ ਇੱਕਠੇ ਬ੍ਰੇਕਫਾਸਟ ਕਰਨ ਦਾ ਮੌਕਾ ਮਿਲਿਆ ਹੈ । 

ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਕਈ ਫ਼ਿਲਮਾਂ ‘ਚ ਕੀਤਾ ਹੈ ਕੰਮ

 ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਅਨੀਤਾ ਦੇਵਗਨ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਸੰਜੀਦਾ, ਕਾਮਿਕ ਅਤੇ ਨੈਗੇਟਿਵ ਕਿਰਦਾਰ ਨਿਭਾਏ ਹਨ ਅਤੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

ਦੋਵਾਂ ਨੇ ਇੱਕਠਿਆਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਰੰਗਮੰਚ ਤੋਂ ਸ਼ੁਰੂਆਤ ਕਰਨ ਵਾਲੀ ਇਹ ਜੋੜੀ ਕਈ ਟੀਵੀ ਸੀਰੀਅਲ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ।  

- PTC PUNJABI


Popular Posts