ਪਹਿਲੀ ਪੰਜਾਬੀ ਹੌਰਰ ਫ਼ਿਲਮ ਦਾ ਐਲਾਨ, ਯੁਵਰਾਜ ਹੰਸ ਨੇ ਫ਼ਿਲਮ ‘ਗੁੜੀਆ’ ਦਾ ਫਸਟ ਲੁੱਕ ਕੀਤਾ ਸਾਂਝਾ

ਪੰਜਾਬੀ ‘ਚ ਪਹਿਲੀ ਵਾਰ ਕੋਈ ਹੌਰਰ ਫ਼ਿਲਮ ਬਣਨ ਜਾ ਰਹੀ ਹੈ । ਜੀ ਹਾਂ ਯੁਵਰਾਜ ਹੰਸ ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ‘ਗੁੜੀਆ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਦੀ ਫਸਟ ਲੁੱਕ ਵੀ ਅਦਾਕਾਰ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ।

Reported by: PTC Punjabi Desk | Edited by: Shaminder  |  September 26th 2023 05:41 PM |  Updated: September 26th 2023 05:41 PM

ਪਹਿਲੀ ਪੰਜਾਬੀ ਹੌਰਰ ਫ਼ਿਲਮ ਦਾ ਐਲਾਨ, ਯੁਵਰਾਜ ਹੰਸ ਨੇ ਫ਼ਿਲਮ ‘ਗੁੜੀਆ’ ਦਾ ਫਸਟ ਲੁੱਕ ਕੀਤਾ ਸਾਂਝਾ

ਪੰਜਾਬੀ ਇੰਡਸਟਰੀ ਦਿਨੋਂ ਦਿਨ ਤਰੱਕੀ ਦੀ ਲੀਹਾਂ ‘ਤੇ ਅੱਗੇ ਵਧ ਰਹੀ ਹੈ । ਪੰਜਾਬੀ ਇੰਡਸਟਰੀ ਨਿਵੇਕਲੇ ਕਿਸਮ ਦਾ ਕੰਟੈਂਟ ਤਿਆਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਦਿਲਚਸਪੀ ਮੁਤਾਬਕ ਉਨ੍ਹਾਂ ਨੂੰ ਕੰਟੈਂਟ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਦਰਸ਼ਕਾਂ ਦੇ ਮਨੋਰੰਜਨ ‘ਚ ਕੋਈ ਕਮੀ ਨਾ ਰਹਿ ਜਾਵੇ । ਹੁਣ ਪੰਜਾਬੀ ‘ਚ ਪਹਿਲੀ ਵਾਰ ਕੋਈ ਹੌਰਰ ਫ਼ਿਲਮ ਬਣਨ ਜਾ ਰਹੀ ਹੈ ।

ਹੋਰ ਪੜ੍ਹੋ :  ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ਰਿਲੀਜ਼

ਜੀ ਹਾਂ ਯੁਵਰਾਜ ਹੰਸ ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ‘ਗੁੜੀਆ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਦੀ ਫਸਟ ਲੁੱਕ ਵੀ ਅਦਾਕਾਰ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਾਵਨ ਰੂਪੋਵਾਲੀ, ਅਰੂਸ਼ੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । 

ਯੁਵਰਾਜ ਹੰਸ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਯੁਵਰਾਜ ਹੰਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਜਿਸ ‘ਚ ‘ਯਾਰ ਅਣਮੁੱਲੇ’, ‘ਯਾਰਾ ਵੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਯੁਵਰਾਜ ਹੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ।

ਪਰ ਹੌਲੀ ਹੌਲੀ ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਅਦਾਕਾਰੀ ‘ਚ ਵੀ ਕਾਮਯਾਬ ਰਹੇ ਅਤੇ ਫੈਨਸ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਫ਼ਿਲਮ  24 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।  

- PTC PUNJABI


Popular Posts