ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ਰਿਲੀਜ਼

ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ‘ਰੀਬਲ’ ਰਿਲੀਜ਼ ਹੋ ਗਿਆ ਹੈ । ਇਸ ਗੀਤ ‘ਚ ਕੁੜੀਆਂ ਦੇ ਹੌਸਲੇ ਅਤੇ ਹਿੰਮਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਜੋ ਕਿ ਸਿਮਰਨ ਕੌਰ ਧਾਂਦਲੀ ਦੇ ਬੋਲਾਂ ‘ਚ ਵੀ ਝਲਕਦੀ ਹੈ ।

Written by  Shaminder   |  September 26th 2023 05:11 PM  |  Updated: September 26th 2023 05:11 PM

ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ਰਿਲੀਜ਼

ਸਿਮਰਨ ਕੌਰ ਧਾਂਦਲੀ (Simran Kaur Dhadli) ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ‘ਰੀਬਲ’ ਰਿਲੀਜ਼ ਹੋ ਗਿਆ ਹੈ । ਇਸ ਗੀਤ ‘ਚ ਕੁੜੀਆਂ ਦੇ ਹੌਸਲੇ ਅਤੇ ਹਿੰਮਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਜੋ ਕਿ ਸਿਮਰਨ ਕੌਰ ਧਾਂਦਲੀ ਦੇ ਬੋਲਾਂ ‘ਚ ਵੀ ਝਲਕਦੀ ਹੈ । ਇਸ ਗੀਤ ਦੇ ਬੋਲ ਖੁਦ ਸਿਮਰਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਟਰੈਪ ਦੇ ਵੱਲੋਂ।

ਹੋਰ ਪੜ੍ਹੋ :  ਐਮੀ ਵਿਰਕ ਅਤੇ ਸੋਨਮ ਬਾਜਵਾ ਨਵੀਂ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ‘ਚ ਆਉਣਗੇ ਨਜ਼ਰ, ਅਦਾਕਾਰ ਨੇ ਸਾਂਝੀ ਕੀਤੀ ਫਸਟ ਲੁੱਕ

ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।

ਫ਼ਿਲਮ ਦਾ ਟ੍ਰੇਲਰ ਹੋ ਚੁੱਕਿਆ ਹੈ ਰਿਲੀਜ਼

ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ । ‘ਚਿੜ੍ਹੀਆਂ ਦਾ ਚੰਬਾ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਅਮਾਇਰਾ ਦਸਤੂਰ, ਸ਼ਰਨ ਕੌਰ, ਪ੍ਰਭ ਗਰੇਵਾਲ ਅਤੇ ਸ਼ਿਵਜੋਤ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਇਸ ਫ਼ਿਲਮ ‘ਚ ਵੀ ਕੁੜੀਆਂ ਦੇ ਹੌਸਲੇ ਅਤੇ ਹਿੰਮਤ ਨੂੰ ਦਰਸਾਇਆ ਜਾਵੇਗਾ।ਇਸ ਫ਼ਿਲਮ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਕਹਾਣੀ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੀ ਗਈ ਹੈ ।

ਫ਼ਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਗਿਆ ਸੀ । ਜਿਸ ‘ਚ ਕੁੜੀਆਂ ਦੇ ਹੌਸਲੇ ਨੂੰ ਵਿਖਾਇਆ ਗਿਆ ਸੀ । ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ ।ਇਹ ਫ਼ਿਲਮ ਤੇਰਾਂ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਦਰਸ਼ਕਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network