
Pop Singer Shakira 8 Year Sentence For Tax Fraud Case : ਮਸ਼ਹੂਰ ਪੌਪ ਗਾਇਕਾ ਸ਼ਕੀਰਾ ਅਕਸਰ ਆਪਣੇ ਗੀਤਾਂ ਅਤੇ ਲਾਈਵ ਕੰਨਸਰਟਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਸ਼ਕੀਰਾ ਮੁੜ ਸਰੁਖੀਆਂ ਵਿੱਚ ਹੈ, ਇਸ ਦਾ ਕਾਰਨ ਉਸ ਦੇ ਗੀਤ ਨਹੀਂ ਸਗੋਂ ਉਸ ਉੱਤੇ ਦਜਰ ਟੈਕਸ ਚੋਰੀ ਕਰਨ ਦਾ ਮਾਮਲਾ ਹੈ। ਮਸ਼ਹੂਰ ਪੌਪ ਗਾਇਕਾ ਸ਼ਕੀਰਾ ਨੂੰ ਟੈਕਸ ਚੋਰੀ ਦੇ ਦੋਸ਼ 'ਚ 8 ਸਾਲ ਦੀ ਜੇਲ੍ਹ ਹੋ ਗਈ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਸਪੇਨ ਦੀ ਇੱਕ ਟੈਕਸ ਏਜੰਸੀ ਵੱਲੋਂ ਟੈਕਸ ਧੋਖਾਧੜੀ ਤੇ ਟੈਕਸ ਚੋਰੀ ਦੇ ਦੋਸ਼ਾਂ 'ਚ ਘਿਰੀ ਗਾਇਕਾ ਸ਼ਕੀਰਾ ਨੇ ਆਪਣੀ ਪਟੀਸ਼ਨ ਰੱਦ ਕਰ ਦਿੱਤੀ ਹੈ। ਮਸ਼ਹੂਰ ਪੌਪ ਗਾਇਕਾ ਸ਼ਕੀਰਾ ਨੂੰ ਟੈਕਸ ਚੋਰੀ ਦੇ ਦੋਸ਼ 'ਚ 8 ਸਾਲ ਦੀ ਜੇਲ੍ਹ ਹੋ ਗਈ ਹੈ।
ਹੁਣ, ਸਪੈਨਿਸ਼ ਵਕੀਲਾਂ ਵਿੱਚੋਂ ਇੱਕ ਨੇ ਕੋਲੰਬੀਆ ਦੀ ਸੁਪਰਸਟਾਰ ਸ਼ਕੀਰਾ ਲਈ 14.5 ਮਿਲੀਅਨ ਯੂਰੋ ਟੈਕਸ ਧੋਖਾਧੜੀ ਦੇ ਮਾਮਲੇ ਵਿੱਚ ਅੱਠ ਸਾਲ ਤੋਂ ਵੱਧ ਦੀ ਕੈਦ ਅਤੇ 23 ਮਿਲੀਅਨ ਯੂਰੋ (23.51 ਮਿਲੀਅਨ ਡਾਲਰ) ਤੋਂ ਵੱਧ ਦੇ ਜੁਰਮਾਨੇ ਦੀ ਮੰਗ ਕੀਤੀ ਹੈ।
ਸਪੈਨਿਸ਼ ਅਖ਼ਬਾਰ ਏਲ ਪੇਸ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਇੱਕ ਸਪੈਨਿਸ਼ ਵਕੀਲ ਨੇ ਪੌਪ ਸਟਾਰ ਲਈ ਅੱਠ ਸਾਲ ਦੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ। ਹਾਲਾਂਕਿ, ਨਾ ਤਾਂ ਟੈਕਸ ਏਜੰਸੀ ਦੇ ਨੁਮਾਇੰਦੇ ਅਤੇ ਨਾਂ ਹੀ ਗਾਇਕਾ ਦੇ ਪੱਖ ਦੀ ਅਗਵਾਈ ਕਰਨ ਵਾਲਾ ਕੋਈ ਵਿਅਕਤੀ ਉਪਲਬਧ ਸੀ।

ਇਸ ਤੋਂ ਪਹਿਲਾਂ ਸਪੈਨਿਸ਼ ਵਕੀਲਾਂ ਨੇ ਕਥਿਤ ਟੈਕਸ ਧੋਖਾਧੜੀ ਦਾ ਨਿਪਟਾਰਾ ਕਰਨ ਲਈ ਸੌਦੇ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਗਾਇਕਾ ਸ਼ਕੀਰਾ ਨੇ ਖ਼ੁਦ ਇਸ ਸੌਦੇ ਨੂੰ ਰੱਦ ਕਰ ਦਿੱਤਾ ਸੀ। ਪੀਆਰ ਫਰਮ Llorente y Cuenca ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ 45 ਸਾਲਾ ਸ਼ਕੀਰਾ "ਆਪਣੀ ਨਿਰਦੋਸ਼ਤਾ 'ਤੇ ਭਰੋਸਾ ਕਰਦੀ ਹੈ ਅਤੇ ਇਸ ਮੁੱਦੇ ਨੂੰ ਕਾਨੂੰਨ ਦੇ ਹੱਥਾਂ ਵਿੱਚ ਛੱਡਣ ਦੀ ਚੋਣ ਕਰਦੀ ਹੈ।" ਫਰਮ ਨੇ ਕਿਹਾ ਕਿ ਸ਼ਕੀਰਾ ਨੇ ਸਪੈਨਿਸ਼ ਟੈਕਸ ਏਜੰਸੀ ਕੋਲ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਉਸ 'ਤੇ ਕੋਈ ਟੈਕਸ ਕਰਜ਼ ਬਕਾਇਆ ਨਹੀਂ ਹੈ।
ਸਪੈਨਿਸ਼ ਵਕੀਲਾਂ ਨੇ 2018 ਵਿੱਚ ਗਾਇਕ 'ਤੇ 2012 ਤੋਂ 2014 ਦਰਮਿਆਨ ਕਮਾਈ 'ਤੇ 14.5 ਮਿਲੀਅਨ ਯੂਰੋ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ। ਉਸ ਨੇ ਕਿਹਾ ਕਿ ਸ਼ਕੀਰਾ 2012-14 ਦੇ ਵਿਚਕਾਰ ਸਪੇਨ ਵਿੱਚ ਰਹਿੰਦੀ ਸੀ, ਹਾਲਾਂਕਿ ਸ਼ਕੀਰਾ ਦੀ ਸਰਕਾਰੀ ਰਿਹਾਇਸ਼ ਬਹਾਮਾਸ ਵਿੱਚ ਸੀ।

ਹੋਰ ਪੜ੍ਹੋ: ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ
ਸ਼ਕੀਰਾ ਇਸ ਸਾਲ ਦੇ ਸ਼ੁਰੂ 'ਚ ਖਤਮ ਹੋਣ ਤੋਂ ਪਹਿਲਾਂ 11 ਸਾਲ ਤੱਕ ਸਪੈਨਿਸ਼ ਫੁੱਟਬਾਲਰ ਗੇਰਾਰਡ ਪਿਕ ਨਾਲ ਰਿਲੇਸ਼ਨਸ਼ਿਪ 'ਚ ਸੀ। ਇਹ ਜੋੜਾ, ਦੋ ਬੱਚਿਆਂ ਦੇ ਮਾਪੇ ਵੀ ਹਨ, ਕੁਝ ਸਮੇਂ ਤੋਂ ਬਾਰਸੀਲੋਨਾ ਵਿੱਚ ਰਹਿੰਦੇ ਸਨ। 4 ਜੂਨ ਨੂੰ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ, ਸ਼ਕੀਰਾ ਅਤੇ ਗੈਰਾਰਡ ਨੇ ਕਿਹਾ, "ਸਾਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਅਫਸੋਸ ਹੈ ਕਿ ਅਸੀਂ ਵੱਖ ਹੋ ਰਹੇ ਹਾਂ। ਸਾਡੇ ਬੱਚਿਆਂ ਦੀ ਭਲਾਈ ਲਈ, ਜੋ ਸਾਡੀ ਪ੍ਰਮੁੱਖ ਤਰਜੀਹ ਹਨ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਨਿੱਜਤਾ ਦਾ ਆਦਰ ਕਰੋ। ਤੁਹਾਡੀ ਸਮਝ ਲਈ ਧੰਨਵਾਦ।"