ਪ੍ਰਿਯੰਕਾ ਚੋਪੜਾ ਪਤੀ ਦੇ ਨਾਲ ਹੋਈ ਰੋਮਾਂਟਿਕ, ਪਰਿਵਾਰ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

written by Shaminder | July 23, 2022

ਪ੍ਰਿਯੰਕਾ ਚੋਪੜਾ (Priyanka Chopra ) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

priyanka chopra, image From instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਤਿੰਨ ਮਹੀਨੇ ਬਾਅਦ ਰਿਵੀਲ ਕੀਤਾ ਆਪਣੀ ਬੱਚੀ ਦਾ ਨਾਮ

ਇਨ੍ਹਾਂ ਤਸਵੀਰਾਂ ਨੂੰ ਪ੍ਰਿਯੰਕਾ ਨੇ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਗ੍ਹਾ ‘ਤੇ ਉਹ ਆਪਣੀ ਧੀ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਜਦੋਂਕਿ ਇੱਕ ਹੋਰ ਤਸਵੀਰਾਂ ‘ਚ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਗਰੁੱਪ ਫੋਟੋ ‘ਚ ਨਜ਼ਰ ਆ ਰਹੀ ਹੈ ।

priyanka chopra image From instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਰੋਮੈਂਟਿਕ ਅੰਦਾਜ਼ ‘ਚ ਮਨਾਇਆ ਜਨਮਦਿਨ, ਵੇਖੋ ਤਸਵੀਰਾਂ

ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਵੀ ਇਨ੍ਹਾਂ ਤਸਵੀਰਾਂ ‘ਚ ਹੈ । ਜਿਸ ‘ਚ ਅਦਾਕਾਰਾ ਡਿਨਰ ਟੇਬਲ ‘ਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਇੱਕ ਹੋਰ ਤਸਵੀਰ ‘ਚ ਉਹ ਆਪਣੀਆਂ ਫ੍ਰੈਂਡਜ਼ ਦੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ । ਜਦੋਂਕਿ ਇੱਕ ਹੋਰ ਤਸਵੀਰ ‘ਚ ਅਦਾਕਾਰਾ ਸਵਿਮਿੰਗ ਪੂਲ ‘ਚ ਮਸਤੀ ਕਰਦੀ ਹੋਈ ਦਿਖ ਰਹੀ ਹੈ ।

priyanka chopra, image From instagram

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ‘ਤੇ ਪ੍ਰਤੀਕਰਮ ਦੇ ਰਹੇ ਹਨ । ਪ੍ਰਿਯੰਕਾ ਚੋਪੜਾ ਨੇ ਕੁਝ ਸਮਾਂ ਪਹਿਲਾਂ ਹੀ ਸੈਰੋਗੇਸੀ ਰਾਹੀਂ ਧੀ ਨੂੰ ਜਨਮ ਦਿੱਤਾ ਹੈ । ਅਦਾਕਾਰਾ ਨੇ ਅਮਰੀਕੀ ਮੂਲ ਦੇ ਗਾਇਕ ਨਿਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਹੈ । ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by Priyanka (@priyankachopra)

You may also like