ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ ਗੀਤ ਗਾਉਂਦੀ ਤੇ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ ਗੀਤ ਗਾਉਂਦੀ ਤੇ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ
Priyanka Nick at Kenney Chesney's Concert: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਪਰਫੈਕਟ ਕਪਲ ਹਨ। ਦੋਵੇਂ ਫੈਨਜ਼ ਦੀ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਇਹ ਦੋਵੇਂ ਅਜਿਹੇ ਜੋੜੇ ਹਨ, ਜੋ ਨਾ ਸਿਰਫ਼ ਨਿੱਜੀ ਮਾਮਲਿਆਂ ਵਿੱਚ ਸਗੋਂ ਪ੍ਰੋਫੈਸ਼ਨਲ ਮਾਮਲੇ 'ਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੂੰ ਮਸ਼ਹੂਰ ਅਮਰੀਕੀ ਗਾਇਕ ਕੇਨੀ ਚੇਸਨੀ ਦੇ ਇੱਕ ਕੰਸਰਟ 'ਚ ਸਪਾਟ ਕੀਤਾ ਗਿਆ ਜਿਥੇ ਇਹ ਕਪਲ ਖੂਬ ਮਸਤੀ ਕਰਦਾ ਹੋਇਆ ਨਜ਼ਰ ਆਇਆ।
image From instagram
ਜੇਕਰ ਪ੍ਰਿਯੰਕਾ ਤੇ ਨਿੱਕ ਦੋਹਾਂ ਦੇ ਰਿਸ਼ਤੇ ਦੀ ਗੱਲ ਕੀਤੀ ਜਾਵੇਂ ਤਾਂ ਦੋਹਾਂ 'ਚ ਬੇਸ਼ਕ ਉਮਰ ਦਾ ਫਾਸਲਾ ਹੈ, ਪਰ ਦੋਵੇਂ ਨਾਂ ਸਿਰਫ ਸਗੋਂ ਆਪਣੀ ਬਾਂਡਿੰਗ ਨਾਲ ਰਿਸ਼ਤੇ ਦੇ ਟੀਚੇ ਤੈਅ ਕਰਦੇ ਹਨ। ਇਹ ਦੋਵੇਂ ਇੱਕ ਦੂਜੇ ਨਾਲ ਮਿਲ ਕੇ ਆਪਣੇ ਫੈਨਜ਼ ਨੂੰ ਨਵੇਂ ਕਪਲ ਗੋਲਸ ਵੀ ਦਿੰਦੇ ਹਨ। ਹਾਲ ਹੀ ਵਿੱਚ ਪ੍ਰਿਯੰਕਾ ਵੱਲੋਂ ਸ਼ੇਅਰ ਕੀਤੀ ਗਈ ਇੱਕ ਵੀਡੀਓ ਇਸ ਗੱਲ ਦਾ ਸਬੂਤ ਹੈ।
ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਅਹਿਮ ਐਕਟੀਵਿਟੀਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿੰਯਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।
image From instagram
ਇਸ ਵੀਡੀਓ ਦੇ ਵਿੱਚ ਪ੍ਰਿਯੰਕਾ ਪਤੀ ਨਿੱਕ ਜੋਨਸ ਨਾਲ ਮਸ਼ਹੂਰ ਅਮਰੀਕੀ ਗਾਇਕ ਚੇਸਨੀ ਦੇ ਇੱਕ ਕੰਸਰਟ 'ਚ ਵਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਇੱਕਠੇ ਕੰਸਰਟ ਦਾ ਆਨੰਦ ਮਾਣਦੇ ਅਤੇ ਇੱਕਠੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਦਰਅਸਲ, ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿੱਕ ਅਮਰੀਕੀ ਗਾਇਕ ਕੇਨੀ ਚੇਸਨੀ ਦੇ ਕੰਸਰਟ ਵਿੱਚ ਪਹੁੰਚੇ ਸਨ। ਇਸ ਦੌਰ ਦੀਆਂ ਕਈ ਝਲਕੀਆਂ ਸਾਹਮਣੇ ਆ ਚੁੱਕੀਆਂ ਹਨ। ਫੈਨ ਪੇਜ ਤੋਂ ਇਲਾਵਾ ਨਿੱਕ ਜੋਨਸ ਨੇ ਖੁਦ ਆਪਣੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ 'ਚ ਕੈਲੀਫੋਰਨੀਆ ਦੇ ਸੋਫੀ ਸਟੇਡੀਅਮ ਦੇ ਕਈ ਵੀਡੀਓਜ਼ ਸ਼ੇਅਰ ਕੀਤੇ ਹਨ। ਇੱਕ ਵੀਡੀਓ ਨੂੰ ਉਸ ਨੇ ਆਪਣੀ ਲਵ ਲੇਡੀ ਪ੍ਰਿਯੰਕਾ ਨੂੰ ਵੀ ਟੈਗ ਕੀਤਾ ਹੈ। ਇਸ 'ਚ ਦੋਵੇਂ ਮਿਊਜ਼ਿਕ ਬੀਟਸ 'ਤੇ ਇਕੱਠੇ ਝੂਮਦੇ ਹੋਏ ਨਜ਼ਰ ਆ ਰਹੇ ਹਨ।
image From instagram
ਹੋਰ ਪੜ੍ਹੋ: ਭਾਰਤੀ ਸਿੰਘ ਤੇ ਹਰਸ਼ ਨੇ ਸ਼ੇਅਰ ਕੀਤੀਆਂ ਬੇਟੇ ਲਕਸ਼ ਦੀਆਂ ਹੋਰ ਤਸਵੀਰਾਂ, ਫੈਨਜ਼ ਲੁੱਟਾ ਰਹੇ ਨੇ ਪਿਆਰ
ਇਸ ਦੇ ਨਾਲ ਹੀ ਸਟੇਡੀਅਮ 'ਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਦੋਵੇਂ ਇੱਕੋ ਪਹਿਰਾਵੇ ਵਿੱਚ ਟਿਊਨਿੰਗ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਬਲੈਕ ਕਲਰ ਦੇ ਆਊਟਫਿਟਸ ਕੈਰੀ ਕੀਤੇ ਹੋਏ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਨੇ ਕਮੈਂਟਸ 'ਚ ਆਪਣੇ ਪਿਆਰ ਭਰੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ। ਟਿੱਪਣੀਆਂ ਵਿੱਚ, ਉਸਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਇਕੱਠੇ ਸਟੇਜ ਪਰਫਾਰਮੈਂਸ ਦਿੰਦੇ ਦੇਖਣ ਦੀ ਇੱਛਾ ਜ਼ਾਹਰ ਕੀਤੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
