ਭਾਰਤੀ ਸਿੰਘ ਤੇ ਹਰਸ਼ ਨੇ ਸ਼ੇਅਰ ਕੀਤੀਆਂ ਬੇਟੇ ਲਕਸ਼ ਦੀਆਂ ਹੋਰ ਤਸਵੀਰਾਂ, ਫੈਨਜ਼ ਲੁੱਟਾ ਰਹੇ ਨੇ ਪਿਆਰ

written by Pushp Raj | July 12, 2022

Bharti Singh and Harsh's Son Laksh pics: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਲ ਭਾਰਤੀ ਸਿੰਘ ਤੇ ਹਰਸ਼ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਮਾਤਾ-ਪਿਤਾ ਬਣੇ ਹਨ। ਭਾਰਤੀ ਤੇ ਹਰਸ਼ ਨੇ ਆਪਣੇ ਬੇਟੇ ਦਾ ਨਾਂਅ ਲਕਸ਼ ਰੱਖਿਆ ਹੈ। ਦਰਸ਼ਕਾਂ ਦੇ ਲੰਮੇਂ ਇੰਤਜ਼ਾਰ ਨੂੰ ਖ਼ਤਮ ਕਰਦੇ ਹੋਏ ਭਾਰਤੀ ਸਿੰਘ ਨੇ ਬੀਤੇ ਦਿਨ ਆਪਣੇ ਬੇਟੇ ਲਕਸ਼ ਦਾ ਫੇਸ ਰਿਵੀਲ ਕੀਤਾ। ਹੁਣ ਭਾਰਤੀ ਸਿੰਘ ਨੇ ਆਪਣੇ ਬੇਟੇ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅੱਜ ਇੱਕ ਹੋਰ ਨਵੀਂ ਪੋਸਟ ਪਾ ਕੇ ਪਤੀ ਹਰਸ਼ ਤੇ ਬੇਟੇ ਲਕਸ਼ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਭਾਰਤੀ ਦਾ ਬੇਟਾ ਗੋਲਾ ਯਾਨਿ ਕਿ ਲਕਸ਼ ਬੇਹੱਦ ਕਿਊਟ ਲੱਗ ਰਿਹਾ ਹੈ।

ਇਹ ਤਸਵੀਰਾਂ ਗੋਲੇ ਦੇ ਫੋਟੋਸ਼ੂਟ ਸਮੇਂ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਭਾਰਤੀ ਤੇ ਹਰਸ਼ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਉਹ ਬੇਟੇ ਨੂੰ ਗੋਦ ਵਿੱਚ ਚੁੱਕ ਕੇ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿੱਚ ਭਾਰਤੀ, ਹਰਸ਼ ਤੇ ਉਨ੍ਹਾਂ ਦੇ ਬੇਟੇ ਲਕਸ਼ ਨੂੰ ਇੱਕਠੇ ਚਿੱਟੇ ਰੰਗ ਦੇ ਕਪੜਿਆਂ ਦੇ ਵਿੱਚ ਟਿਊਨਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

image From instagram

ਭਾਰਤੀ ਨੇ ਬੇਟੇ ਦੀਆਂ ਕਿਊਟ ਜਿਹੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਫੈਨਜ਼ ਲਈ ਪਿਆਰਾ ਜਿਹਾ ਨੋਟ ਲਿਖਿਆ ਹੈ। ਭਾਰਤੀ ਨੇ ਆਪਣੀ ਪੋਸਟ ਵਿੱਚ ਫੈਨਜ਼ ਲਈ ਕੈਪਸ਼ਨ ਦਿੰਦੇ ਹੋਏ ਲਿਖਿਆ, "iliye humare bete LAKSH se ❤️🧿🤗 Ganpati bappa moriya 🙏🏽"

ਦੱਸ ਦਈਏ ਕਿ ਭਾਰਤੀ ਦਾ ਬੇਟਾ ਲਕਸ਼ 3 ਮਹੀਨੀਆਂ ਦਾ ਹੋ ਚੁੱਕਿਆ ਹੈ। ਬੀਤੇ ਦਿਨ ਭਾਰਤੀ ਅਤੇ ਹਰਸ਼ ਨੇ ਆਪਣੇ ਅਧਿਕਾਰਿਤ ਯੂਟਿਊਬ ਚੈਨਲ ਲਾਈਫ ਆਫ ਲਿੰਬਿਚਿਆ 'ਤੇ vlog ਰਾਹੀਂ ਫੇਟੇ ਦਾ ਚਿਹਰਾ ਵਿਖਾਇਆ। ਇਸ ਦੌਰਾਨ ਜਿੱਥੇ ਇੱਕ ਪਾਸੇ ਫੈਨਜ਼ ਭਾਰਤੀ ਦੇ ਬੇਟੇ ਨੂੰ ਵੇਖਣ ਲਈ ਉਤਸ਼ਾਹਿਤ ਸਨ, ਉਥੇ ਹੀ ਦੂਜੇ ਪਾਸੇ ਬੇਟੇ ਨੂੰ ਫੈਨਜ਼ ਨਾਲ ਮਿਲਵਾਉਣ ਲਈ ਇਹ ਜੋੜੀ ਵੀ ਬੇਹੱਦ ਉਤਸ਼ਾਹਿਤ ਨਜ਼ਰ ਆਈ।

image From instagram

ਹੋਰ ਪੜ੍ਹੋ: ਗਿੱਪੀ ਗਰੇਵਾਲ ਅਤੇ ਓਲੀਆ ਕ੍ਰਿਵੇਂਦਾ ਦਾ ਨਵਾਂ ਗੀਤ 'ਮੁਟਿਆਰੇ ਨੀਂ' ਹੋਇਆ ਰਿਲੀਜ਼, ਵੇਖੋ ਵੀਡੀਓ

ਫੈਨਜ਼ ਭਾਰਤੀ ਤੇ ਹਰਸ਼ ਨੂੰ ਵਧਾਈਆਂ ਦੇ ਰਹੇ ਹਨ ਤੇ ਉਨ੍ਹਾਂ ਦੇ ਬੇਟੇ ਨੂੰ ਅਸ਼ੀਰਵਾਦ ਤੇ ਪਿਆਰ ਦੇ ਰਹੇ ਹਨ। ਫੈਨਜ਼ ਲਕਸ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਭਾਰਤੀ ਦੇ ਬੇਟੇ ਲਕਸ਼ ਦਾ ਜਨਮ ਇਸੇ ਸਾਲ 3 ਅਪ੍ਰੈਲ ਨੂੰ ਹੋਇਆ ਸੀ। ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਨੇ ਵੀ ਇਸ ਜੋੜੇ ਨੂੰ ਮਾਤਾ-ਪਿਤਾ ਬਨਣ 'ਤੇ ਵਧਾਈ ਦਿੱਤੀ ਹੈ।

 

View this post on Instagram

 

A post shared by Bharti Singh (@bharti.laughterqueen)

You may also like