ਗਿੱਪੀ ਗਰੇਵਾਲ ਅਤੇ ਓਲੀਆ ਕ੍ਰਿਵੇਂਦਾ ਦਾ ਨਵਾਂ ਗੀਤ 'ਮੁਟਿਆਰੇ ਨੀਂ' ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | July 12, 2022

Gippy Grewal,Olya Kryvenda's new song 'Mutiyare Ni': ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਕੁਝ ਨਾਂ ਕੁਝ ਨਵਾਂ ਕਰਦੇ ਰਹਿੰਦੇ ਹਨ। ਇਸ ਸਾਲ ਜਿਥੇ ਗਿੱਪੀ ਗਰੇਵਾਲ ਕਈ ਪੰਜਾਬੀ ਫਿਲਮਾਂ ਦੇ ਨਾਲ ਰੁਬਰੂ ਹੋਏ, ਉਥੇ ਹੀ ਹੁਣ ਗਿੱਪੀ ਗਰੇਵਾਲ ਤੇ ਓਲੀਆ ਕ੍ਰਿਵੇਂਦਾ ਦਾ ਨਵਾਂ ਗੀਤ 'ਮੁਟਿਆਰੇ ਨੀਂ ਵੀ ਰਿਲੀਜ਼ ਹੋ ਗਿਆ ਹੈ, ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

Mutiyare Ni song out: Gippy Grewal's voice and Olya Kryvenda's style will make you groove along Image Source: YouTube

ਗਿੱਪੀ ਗਰੇਵਾਲ ਦਾ ਇਹ ਗੀਤ ਮਾਡਲ ਓਲੀਆ ਕ੍ਰਿਵੇਂਦਾ ਨਾਲ ਹੈ। ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਇਸ ਨੂੰ ਕੰਪੋਜ਼ ਵੀ ਕੀਤਾ ਹੈ। ਇਸ ਗਾਣੇ ਦਾ ਸੰਗੀਤ ਐਵੀ ਸਰਾ ਨੇ ਦਿੱਤਾ। ਗੀਤ ਦੀ ਵੀਡੀਓ ਦਾ ਡਾਇਰੈਕਸ਼ਨ ਸੁੱਖ ਸੰਘੇੜਾ ਨੇ ਕੀਤਾ ਹੈ ਅਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿੰਕ ਕੰਪਨੀ, 'ਹੰਬਲ ਮਿਊਜ਼ਿਕ' ਹੇਠ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਦੇ ਵਿੱਚ ਮਾਡਲ ਓਲੀਆ ਕ੍ਰਿਵੇਂਦਾ ਨਾਲ ਪਹਾੜਾਂ ਵਿੱਚ ਵਿਖਾਈ ਦੇ ਰਹੇ ਹਨ। 'ਮੁਟਿਆਰੇ ਨੀ' ਗੀਤ 'ਚ ਗਿੱਪੀ ਗਰੇਵਾਲ ਆਪਣੀ ਪ੍ਰੇਮਿਕਾ ਓਲੀਆ ਕ੍ਰਿਵੇਂਦਾ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਇਹ ਵੀ ਦੱਸਦਾ ਰਿਹਾ ਹੈ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ।

image From instagram

ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਖਾਸਕਰ ਨੌਜਵਾਨ ਪੀੜੀ ਦੇ ਲੋਕਾਂ ਨੂੰ ਇਹ ਗੀਤ ਬਹੁਤ ਪਸੰਦ ਆਇਆ ਹੈ ਜੋ ਕਿ ਆਪਣੇ ਸਾਥੀ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਝਿਝਕਦੇ ਹਨ।

ਆਪਣੀ ਗਾਇਕੀ ਦੇ ਨਾਲ-ਨਾਲ ਗਿੱਪੀ ਗਰੇਵਾਲ ਆਪਣੀ ਫਿਲਮਾਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਅਨਟਾਈਟਲ ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ ਅਗਲੇ ਸਾਲ ਮਾਰਚ 2023 ਵਿੱਚ ਰਿਲੀਜ਼ ਹੋਵੇਗੀ।

ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ-ਨਾਲ ਰਾਜ ਸ਼ੋਕਰ, ਤਾਨੀਆ, ਰੇਨੂੰ ਕੌਸ਼ਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਆਦਿ ਕਲਾਕਾਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ ਤੇ ਫਿਲਮ ਦੀ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ।

Mutiyare Ni song out: Gippy Grewal's voice and Olya Kryvenda's style will make you groove along Image Source: YouTube

ਹੋਰ ਪੜ੍ਹੋ: ਪਤੀ ਨਿੱਕ ਜੋਨਸ ਨਾਲ ਸਮੁੰਦਰ ਵਿਚਾਲੇ ਮਸਤੀ ਕਰਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ, ਫੈਨਜ਼ ਨੇ ਕਿਹਾ ਕਿਸੇ ਦੀ ਨਜ਼ਰ ਨਾ ਲੱਗੇ

ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਲਟੀਟੈਲੈਂਟਿਡ ਕਲਾਕਾਰ ਹਨ। ਉਹ ਬਹੁਤ ਕੁਝ ਕਰਦੇ ਹਨ; ਭਾਵੇਂ ਇਹ ਅਦਾਕਾਰੀ ਹੋਵੇ, ਗਾਇਕੀ ਹੋਵੇ, ਨਿਰਦੇਸ਼ਨ ਹੋਵੇ ਜਾਂ ਲੇਖਣੀ ਹੋਵੇ, ਅਤੇ ਉਹ ਹਰ ਵਾਰ ਕੁਝ ਨਾਂ ਕੁਝ ਨਵਾਂ ਕਰਦੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੂੰ ਆਖਰੀ ਵਾਰ ਪੰਜਾਬੀ ਫਿਲਮ 'ਮਾਂ' 'ਚ ਦੇਖਿਆ ਗਿਆ ਸੀ ਅਤੇ ਹੁਣ ਉਨ੍ਹਾਂ ਦੇ ਕੋਲ ਕਾਫੀ ਪ੍ਰੋਜੈਕਟ ਹਨ।

You may also like