
Priyanka Chopra with Nick Jones: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿੱਕ ਜੋਨਸ ਤੇ ਧੀ ਨਾਲ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿੰਯਕਾ ਨੇ ਪਤੀ ਨਿਕ ਜੋਨਸ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰਿਯੰਕਾ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਤੀ ਨਾਲ ਰੋਮੈਂਟਿਕ ਪਲਾਂ ਦਾ ਆਨੰਦ ਮਾਣ ਰਹੀ ਹੈ।

ਪ੍ਰਿਯੰਕਾ ਅਤੇ ਨਿਕ ਜੋਨਸ ਦੇ ਰੋਮਾਂਟਿਕ ਪਲਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਬਹੁਤ ਖੂਬਸੂਰਤ ਹਨ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਇਨ੍ਹਾਂ ਤਸਵੀਰਾਂ 'ਚ ਪਿਆਰ ਭਰੀ ਕੈਮਿਸਟਰੀ ਸਾਫ ਤੌਰ 'ਤੇ ਵਿਖਾਈ ਦੇ ਰਹੀ ਹੈ।
ਇਹ ਖੂਬਸੂਰਤ ਤਸਵੀਰਾਂ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਿੱਕ ਜੋਨਸ ਨੇ ਆਪਣੀ ਲੇਡੀ ਲਵ ਲਈ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਨਿੱਕ ਨੇ ਕੈਪਸ਼ਨ ਦੇ ਵਿੱਚ ਲਿਖਿਆ, " Magic hour. ❤️"

ਤਸਵੀਰਾਂ 'ਚ ਨਿੱਕ ਅਤੇ ਪ੍ਰਿਅੰਕਾ ਇੱਕ ਯਾਟ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਯਾਟ ਸਮੁੰਦਰ ਦੇ ਵਿਚਕਾਰ ਦਿਖਾਈ ਦੇ ਰਿਹਾ ਹੈ। ਨਿੱਕ ਅਤੇ ਪ੍ਰਿਯੰਕਾ ਤੋਂ ਇਲਾਵਾ ਇਸ 'ਤੇ ਕੋਈ ਨਜ਼ਰ ਨਹੀਂ ਆ ਰਿਹਾ ਹੈ। ਇਹ ਜੋੜਾ ਇੱਥੇ ਆਪਣੇ ਰੋਮੈਂਟਿਕ ਤੇ ਜਾਦੂਈ ਪਲਾਂ ਦਾ ਆਨੰਦ ਮਾਣ ਰਿਹਾ ਹੈ। ਸਮੁੰਦਰ ਦੇ ਵਿਚਕਾਰ, ਇਸ ਖੂਬਸੂਰਤ ਜੋੜੇ ਨੂੰ ਇੱਕ ਦੂਜੇ ਦੇ ਪਿਆਰ ਵਿੱਚ ਡੁੱਬਿਆ ਹੋਇਆ ਦੇਖਿਆ ਜਾ ਸਕਦਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਨਿੱਕ ਬਲੈਕ ਆਊਟਫਿਟ 'ਚ ਬਿਲਕੁੱਲ ਕੂਲ ਲੱਗ ਰਹੇ ਹਨ। ਦੂਜੇ ਪਾਸੇ, ਪ੍ਰਿਯੰਕਾ ਚੋਪੜਾ ਨੇ ਸੰਤਰੀ ਰੰਗ ਦਾ ਬਲੇਜ਼ਰ ਸੈੱਟ ਪਾਇਆ ਹੋਇਆ ਹੈ ਅਤੇ ਉੱਪਰੋਂ ਕਾਲੀ ਜੈਕੇਟ ਕੈਰੀ ਕੀਤੀ ਹੋਈ ਹੈ।
ਫੈਨਜ਼ ਇਸ ਜੋੜੀ ਦੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪਣੇ ਚਹੇਤੇ ਸਟਾਰ ਕਪਲ ਉੱਤੇ ਪਿਆਰ ਲੁਟਾ ਰਹੇ ਹਨ। ਪ੍ਰਿਯੰਕਾ ਚੋਪੜਾ ਦੇ ਕਈ ਫੈਨਜ਼ ਉਨ੍ਹਾਂ ਦੀ ਜੋੜੀ ਨੂੰ ਖੂਬਸੂਰਤ ਦੱਸ ਰਹੇ ਹਨ, ਉਥੇ ਹੀ ਕਈਆਂ ਨੇ ਇਸ ਜੋੜੀ ਲਈ ਦਿਲ ਦੇ ਇਮੋਜੀ ਵੀ ਸ਼ੇਅਰ ਕੀਤੇ ਹਨ। ਇੱਕ ਫੈਨ ਨੇ ਲਿਖਿਆ, ਤੁਹਾਡੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ।

ਹੋਰ ਪੜ੍ਹੋ: ਫਿਲਮ 'ਹਮਪਟੀ ਸ਼ਰਮਾ ਦੀ ਦੁਲਹਨਿਆ' ਦੇ 8 ਸਾਲ ਕੀਤੇ ਪੂਰੇ, ਵਰੁਣ ਧਵਨ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਅਤੇ ਆਪਣੀ ਸਹੇਲੀ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿੱਚ ਦੋਵੇਂ ਮਾਵਾਂ ਆਪਣੇ ਬੱਚਿਆਂ ਨਾਲ ਬਾਹਰ ਸੈਰ 'ਤੇ ਗਈਆਂ ਸਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਇਸ ਖੂਬਸੂਰਤ ਪਲਾਂ ਦਾ ਖੂਬ ਆਨੰਦ ਮਾਣਿਆ।
View this post on Instagram