ਮਹਾਸ਼ਿਵਰਾਤਰੀ 'ਤੇ ਪ੍ਰਿਅੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਕੀਤੀ ਭਗਵਾਨ ਸ਼ਿਵ ਦੀ ਪੂਜਾ, ਵੇਖੋ ਤਸਵੀਰਾਂ
ਮਹਾਸ਼ਿਵਰਾਤਰੀ 'ਤੇ ਪ੍ਰਿਅੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਕੀਤੀ ਭਗਵਾਨ ਸ਼ਿਵ ਦੀ ਪੂਜਾ, ਵੇਖੋ ਤਸਵੀਰਾਂ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਇੱਕ ਅੰਤਰਰਾਸ਼ਟਰੀ ਸ਼ਖਸੀਅਤ ਹੈ। ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਅਮਰੀਕਾ 'ਚ ਆਪਣੇ ਸਹੁਰੇ ਘਰ ਰਹਿੰਦੀ ਹੈ ਪਰ ਪ੍ਰਿਯੰਕਾ ਦੇਸ਼-ਵਿਦੇਸ਼ 'ਚ ਆਪਣੇ ਫੈਨਜ਼ ਨੂੰ ਨਹੀਂ ਭੁੱਲਦੀ। ਪ੍ਰਿਅੰਕਾ ਨੇ ਵਿਦੇਸ਼ਾਂ 'ਚ ਬੈਠੇ ਫੈਨਜ਼ ਨੂੰ ਵੀ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ।

ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਆਪਣੇ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਭਗਵਾਨ ਸ਼ਿਵ ਦੇ ਸਾਹਮਣੇ ਪੂਜਾ ਕਰਦੇ ਨਜ਼ਰ ਆ ਰਹੇ ਹਨ।
ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਅੰਕਾ ਚੋਪੜਾ ਨੇ ਦੁਪੱਟੇ ਦੇ ਨਾਲ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਹੀ ਨਿਕ ਜੋਨਸ ਸਫੇਦ ਕੁੜਤੇ ਪਜਾਮੇ ਵਿੱਚ ਭਗਵਾਨ ਸ਼ਿਵ ਦੇ ਸਾਹਮਣੇ ਬੈਠੇ ਹੋਏ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਚੋਪੜਾ ਨੇ ਲਿਖਿਆ, ਸਭ ਨੂੰ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ, ਹਰ ਹਰ ਮਹਾਦੇਵ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ 'ਤੇ ਨਿਕ-ਪ੍ਰਿਅੰਕਾ ਦੀ ਬੇਟੀ ਨਜ਼ਰ ਨਹੀਂ ਆਈ।ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਹਾਲ ਹੀ 'ਚ ਸਰੋਗੇਸੀ ਤੋਂ ਮਾਤਾ-ਪਿਤਾ ਬਣੇ ਹਨ। ਕੁਝ ਦਿਨ ਪਹਿਲਾਂ ਅਦਾਕਾਰਾ ਨੇ ਬੇਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਹੋਰ ਪੜ੍ਹੋ : ਸਾਰਾ ਖਾਨ ਨੇ ਰਿਪੋਰਟਰ ਬਣ ਕੇ ਫੈਨਜ਼ ਵਿਖਾਈ ਖੂਬਸੂਰਤ ਭਾਰਤ ਦੀ ਝਲਕ, ਵੀਡੀਓ ਹੋਈ ਰਹੀ ਵਾਇਰਲ
ਜੇਕਰ ਪ੍ਰਿਅੰਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਾਇੰਸ ਫਿਕਸ਼ਨ ਫ਼ਿਲਮ ਦਿ ਮੈਟਰਿਕਸ ਰਿਸਰੈਕਸ਼ਨਸ ਵਿੱਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਸਿਟਾਡੇਲ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
