Thursday, 28th of May 2026

ਪ੍ਰੈਗਨੇਂਸੀ ਦੌਰਾਨ ਖੂਬ ਮਸਤੀ ਕਰ ਰਹੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ, ਵੇਖੋ ਮਸਤੀ ਭਰਿਆ ਵੀਡੀਓ

ਦ੍ਰਿਸ਼ਟੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਦਾ ਅਨੰਦ ਮਾਣ ਰਹੀ ਹੈ । ਜਲਦ ਹੀ ਅਦਾਕਾਰਾ ਪਹਿਲੇ ਬੱਚੇ ਨੂੰ ਜਨਮ ਦੇਵੇਗੀ ।

Reported by: PTC Punjabi Desk | Edited by: Shaminder  |  February 23rd 2023 10:28 AM |  Updated: February 23rd 2023 10:31 AM

ਪ੍ਰੈਗਨੇਂਸੀ ਦੌਰਾਨ ਖੂਬ ਮਸਤੀ ਕਰ ਰਹੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ, ਵੇਖੋ ਮਸਤੀ ਭਰਿਆ ਵੀਡੀਓ

ਦ੍ਰਿਸ਼ਟੀ ਗਰੇਵਾਲ (Drishtii Garewal) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਦਾ ਅਨੰਦ ਮਾਣ ਰਹੀ ਹੈ । ਜਲਦ ਹੀ ਅਦਾਕਾਰਾ ਪਹਿਲੇ ਬੱਚੇ ਨੂੰ ਜਨਮ ਦੇਵੇਗੀ । ਪਹਿਲੇ ਬੱਚੇ ਨੂੰ ਲੈ ਕੇ ਦ੍ਰਿਸ਼ਟੀ ਅਤੇ ਉਸ ਦੇ ਪਤੀ ਅਭੈ ਅੱਤਰੀ ਪੱਬਾਂ ਭਾਰ ਹਨ । ਅਦਾਕਾਰਾ ਆਪਣੀ ਪ੍ਰੈਗਨੇਂਸੀ ਦੇ ਦੌਰਾਨ ਵੀ ਕਈ ਵੀਡੀਓ ਸ਼ੇਅਰ ਕਰ ਰਹੀ ਹੈ । 

ਹੋਰ ਪੜ੍ਹੋ : ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਘਰ ਧੀ ਨੇ ਲਿਆ ਜਨਮ, ਗਾਇਕ ਜੋੜੀ ਨੂੰ ਪ੍ਰਸ਼ੰਸਕ ਦੇ ਰਹੇ ਵਧਾਈ

ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ 

 ਦ੍ਰਿਸ਼ਟੀ ਗਰੇਵਾਲ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਦਾ ਮਸਤੀ ਭਰਿਆ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਵੀਡੀਓ ‘ਚ ਅਦਾਕਾਰਾ ਇੱਕ ਵਾਇਸ ਓਵਰ ‘ਤੇ ਲਿਪਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਸ ਨੂੰ ਕੋਈ ਪੁੱਛਦਾ ਹੈ ਕਿ ਤੁਹਾਨੂੰ ਖਾਣੇ ‘ਚ ਸਭ ਤੋਂ ਜ਼ਿਆਦਾ ਕੀ ਪਸੰਦ ਹੈ ।

ਜਿਸ ਤੋਂ ਬਾਅਦ ਅਦਾਕਾਰਾ ਨੂੰ ਇਹ ਸ਼ਖਸ ਕਹਿੰਦਾ ਹੈ ਕਿ ਮੈਂ ਤੁਹਾਡੇ ਸਮੋਸੇ ਦਾ ਆਲੂ ਬਣ ਸਕਦਾ ਹਾਂ ਤਾਂ ਅਦਾਕਾਰਾ ਅੱਗੋਂ ਕਹਿੰਦੀ ਹੈ ਕਿ ਮੈਂ ਤਾਂ ਆਲੂ ਸੁੱਟ ਦਿੰਦੀ ਹਾਂ’। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । 

ਅਦਾਕਾਰਾ ਜਲਦ ਦੇਣ ਜਾ ਰਹੀ ਪਹਿਲੇ ਬੱਚੇ ਨੂੰ ਜਨਮ 

ਅਦਾਕਾਰਾ ਜਲਦ ਹੀ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਉਸ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।  

- PTC PUNJABI


Popular Posts