ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਘਰ ਧੀ ਨੇ ਲਿਆ ਜਨਮ, ਗਾਇਕ ਜੋੜੀ ਨੂੰ ਪ੍ਰਸ਼ੰਸਕ ਦੇ ਰਹੇ ਵਧਾਈ

ਗਾਇਕਾ ਗੁਰਲੇਜ ਅਖਤਰ ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਅਸੀਂ ਅੱਜ ਅਧਿਕਾਰਤ ਤੌਰ ‘ਤੇ ਧੀ ਦੇ ਮਾਪੇ ਬਣ ਗਏ ਹਾਂ ਅਤੇ ਸਾਡੀ ਜ਼ਿੰਦਗੀ ਮੁਕੰਮਲ ਹੋ ਗਈ ਹੈ ।

Written by  Shaminder   |  February 22nd 2023 06:20 PM  |  Updated: February 23rd 2023 11:21 AM

ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਘਰ ਧੀ ਨੇ ਲਿਆ ਜਨਮ, ਗਾਇਕ ਜੋੜੀ ਨੂੰ ਪ੍ਰਸ਼ੰਸਕ ਦੇ ਰਹੇ ਵਧਾਈ

ਗਾਇਕਾ ਗੁਰਲੇਜ ਅਖਤਰ (Gurlej Akhtar) ਤੇ ਕੁਲਵਿੰਦਰ ਕੈਲੀ ਦੇ ਘਰ ਧੀ (Baby Girl)ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਅਸੀਂ ਅੱਜ ਅਧਿਕਾਰਤ ਤੌਰ ‘ਤੇ ਧੀ ਦੇ ਮਾਪੇ ਬਣ ਗਏ ਹਾਂ ਅਤੇ ਸਾਡੀ ਜ਼ਿੰਦਗੀ ਮੁਕੰਮਲ ਹੋ ਗਈ ਹੈ ।


ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਆ ਰਿਹਾ ਪਸੰਦ

ਪ੍ਰਮਾਤਮਾ ਤੇਰਾ ਧੰਨਵਾਦ ਇੱਕ ਨਿੱਕੀ ਜਿਹੀ ਪਿਆਰੀ ਰਾਜਕੁਮਾਰੀ ਦੇਣ ਦੇ ਲਈ। ਸਾਡੇ ਪੁੱਤਰ ਨੂੰ ਪਿਆਰੀ ਜਿਹੀ ਛੋਟੀ ਭੈਣ ਮਿਲ ਗਈ ਹੈ ਅਤੇ ਦਾਨਵੀਰ ਵੀ ਬਹੁਤ ਖੁਸ਼ ਹੈ’।

 

ਇਸ ਤੋਂ ਪਹਿਲਾਂ ਪੁੱਤਰ ਦੇ ਮਾਪੇ ਹਨ ਗੁਰਲੇਜ ਅਤੇ ਕੁਲਵਿੰਦਰ ਕੈਲੀ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਇੱਕ ਪੁੱਤਰ ਦਾਨਵੀਰ ਦੇ ਮਾਪੇ ਹਨ ।ਦਾਨਵੀਰ ਵੀ ਆਪਣੇ ਮਾਪਿਆਂ ਦੀਆਂ ਪੈੜਾਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ । ਉਸ ਦੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ । 


ਧੀ ਦੇ ਜਨਮ ‘ਤੇ ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ 

ਪ੍ਰਸ਼ੰਸਕ ਵੀ ਇਸ ਜੋੜੀ ਨੂੰ ਨਵ-ਜਨਮੀ ਬੱਚੀ ਦੇ ਲਈ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਦਾਨਵੀਰ ਦੇ ਜਨਮ ਤੋਂ ਕਈ ਸਾਲਾਂ ਬਾਅਦ ਪ੍ਰਮਾਤਮਾ ਨੇ ਇਸ ਜੋੜੀ ਨੂੰ ਧੀ ਦੀ ਦਾਤ ਦੇ ਨਾਲ ਨਵਾਜ਼ਿਆ ਹੈ । 

ਕੁਲਵਿੰਦਰ ਕੈਲੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ 

ਕੁਲਵਿੰਦਰ ਕੈਲੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ । ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕੁਲਵਿੰਦਰ ਕੈਲੀ ਨੇ ਪਤਨੀ ਗੁਰਲੇਜ ਅਖਤਰ ਦੇ ਨਾਲ ਵੀ ਕਈ ਗੀਤ ਕੀਤੇ ਹਨ । ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਠੁੱਕਬਾਜ਼, ਡ੍ਰੀਮ, ਸਾਲ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । 

- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network