Shehnaaz Gill: ਸ਼ਹਿਨਾਜ਼ ਗਿੱਲ ਨੇ ਗਾਣੇ ਦੀ ਪ੍ਰਮੋਸ਼ਨ ਲਈ ਅਪਣਾਇਆ ਅਨੋਖਾ ਤਰੀਕਾ, ਫੈਨਜ਼ ਕਰ ਰਹੇ ਨੇ ਤਾਰੀਫ
ਇਨ੍ਹੀਂ ਦਿਨੀਂ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਸਲਮਾਨ ਖ਼ਾਨ ਦੀ ਇਸ ਫ਼ਿਲਮ ਨਾਲ ਆਪਣਾ ਪਹਿਲਾਂ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਸਲਮਾਨ ਖ਼ਾਨ ਤੋਂ ਬਾਅਦ ਹੁਣ ਸ਼ਹਿਨਾਜ਼ ਗਿੱਲ ਵੀ ਅਨੋਖੇ ਅੰਦਾਜ਼ 'ਚ ਇਸ ਫ਼ਿਲਮ ਦੇ ਅਪਕਮਿੰਗ ਗੀਤ 'billi billi' ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ।
Shehnaaz Gill: ਸ਼ਹਿਨਾਜ਼ ਗਿੱਲ ਨੇ ਗਾਣੇ ਦੀ ਪ੍ਰਮੋਸ਼ਨ ਲਈ ਅਪਣਾਇਆ ਅਨੋਖਾ ਤਰੀਕਾ, ਫੈਨਜ਼ ਕਰ ਰਹੇ ਨੇ ਤਾਰੀਫ
Shehnaaz Gill promote Song 'Billi Billi': ਇਨ੍ਹੀਂ ਦਿਨੀਂ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਸਲਮਾਨ ਖ਼ਾਨ ਦੀ ਇਸ ਫ਼ਿਲਮ ਨਾਲ ਆਪਣਾ ਪਹਿਲਾਂ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਸਲਮਾਨ ਖ਼ਾਨ ਤੋਂ ਬਾਅਦ ਹੁਣ ਸ਼ਹਿਨਾਜ਼ ਗਿੱਲ ਵੀ ਅਨੋਖੇ ਅੰਦਾਜ਼ 'ਚ ਇਸ ਫ਼ਿਲਮ ਦੇ ਅਪਕਮਿੰਗ ਗੀਤ 'Billi Billi' ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ।
image source: Instagram
ਦੱਸ ਦਈਏ ਕਿ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਅਪਡੇਟਸ ਸ਼ੇਅਰ ਕਰ ਰਹੇ ਹਨ। ਫ਼ਿਲਮ ਦੇ ਟੀਜ਼ਰ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਗੀਤ 'ਨਈਓ ਲਗਦਾ' ਰਿਲੀਜ਼ ਕੀਤਾ ਗਿਆ। ਹੁਣ ਭਾਈਜਾਨ ਜਲਦ ਹੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਦੂਜਾ ਗੀਤ ਰਿਲੀਜ਼ ਕਰਨ ਜਾ ਰਹੇ ਹਨ।
ਸਲਮਾਨ ਖ਼ਾਨ ਦਾ ਬਿੱਲੀਆਂ ਨਾਲ ਪਿਆਰ
ਸਲਮਾਨ ਖ਼ਾਨ ਨੇ ਪਿਛਲੇ ਦਿਨੀਂ ਬਿੱਲੀਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਗੀਤ 'billi billi' ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਸੀ। ਹੁਣ ਫ਼ਿਲਮ ਦੀ ਅਦਾਕਾਰਾ ਸ਼ਹਿਨਾਜ਼ ਗਿੱਲ ਇਸ ਗੀਤ ਦੇ ਪ੍ਰਮੋਸ਼ਨ ਲਈ ਸਲਮਾਨ ਖ਼ਾਨ ਤੋਂ ਵੀ ਇੱਕ ਕਦਮ ਅੱਗੇ ਹੋ ਕੇ ਅਨੋਖੇ ਅੰਦਾਜ਼ 'ਚ ਗੀਤ ਦਾ ਪ੍ਰਮੋਸ਼ਨ ਕਰਦੀ ਨਜ਼ਰ ਆਈ।
ਸ਼ਹਿਨਾਜ਼ ਦੋ ਕਦਮ ਅੱਗੇ ਵਧੀ
ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਪੋਸਟ 'ਚ ਅਦਾਕਾਰਾ ਖੁਦ ਬਿੱਲੀ ਬਣੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਸ਼ਹਿਨਾਜ਼ ਨੇ ਆਪਣੇ ਚਿਹਰੇ 'ਤੇ ਬਿੱਲੀ ਵਾਲਾ ਮਾਸਕ ਪਾਇਆ ਹੋਇਆ ਹੈ ਅਤੇ ਬਿੱਲੀ ਦੇ ਪ੍ਰਿੰਟ ਵਾਲੀ ਸ਼ਰਟ ਵੀ ਪਾਈ ਹੋਈ ਹੈ। ਆਪਣੀ ਇਸ ਪਿਆਰੀ ਫੋਟੋ ਦੇ ਨਾਲ, ਅਭਿਨੇਤਰੀ ਨੇ ਕੈਪਸ਼ਨ ਵਿੱਚ ਲਿਖਿਆ, "ਸਾਡੇ ਅਗਲੇ ਗੀਤ ਲਈ ਤਿਆਰ ਹੋ ਜਾਓ।" 2 ਮਾਰਚ ਨੂੰ 'ਕਿਸੀ ਕਾ ਭਾਈ ਕਿਸੀ ਕੀ ਜਾਨ ਦਾ ਗੀਤ 'ਬਿੱਲੀ ਬਿੱਲੀ' ਸੁਨਣ ਲਈ ਤਿਆਰ ਹੋ ਜਾਓ।"

image source: Instagram
ਫੈਨਜ਼ ਨੂੰ ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਸ਼ਹਿਨਾਜ਼ ਦੇ ਪ੍ਰਮੋਸ਼ਨ ਲਈ ਅਪਨਾਏ ਗਏ ਇਸ ਤਰੀਕੇ ਦੀ ਜਮ ਕੇ ਤਾਰੀਫ ਕਰ ਰਹੇ ਹਨ। ਕਈਆਂ ਨੇ ਕਿਹਾ ਕਿ ਸ਼ਹਿਨਾਜ਼ ਭਾਈ ਜਾਨ ਤੋਂ ਇੱਕ ਕਦਮ ਅੱਗੇ ਆ ਕੇ ਫਨੀ ਅੰਦਾਜ਼ ਵਿੱਚ ਫ਼ਿਲਮ ਤੇ ਗੀਤ ਦੋਹਾਂ ਦੀ ਇੱਕਠੇ ਪ੍ਰਮੋਸ਼ਨ ਕਰ ਰਹੀ ਹੈ।
ਸ਼ਹਿਨਾਜ਼ ਗਿੱਲ ਦੇ ਨਾਲ -ਨਾਲ ਪਲਕ ਤਿਵਾਰੀ ਤੇ ਜੱਸੀ ਗਿੱਲ ਵੀ ਬਿੱਲੀ ਵਾਲਾ ਮਾਸਕ ਲਗਾ ਕੇ ਫ਼ਿਲਮ ਦੇ ਗੀਤ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਸਲਮਾਨ ਖ਼ਾਨ ਦੀ ਇਹ ਫ਼ਿਲਮ ਇਸੇ ਸਾਲ ਈਦ ਦੇ ਮੌਕੇ ਉੱਤੇ ਰਿਲੀਜ਼ ਹੋ ਸਕਦੀ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ, ਪੂਜਾ ਹੇਗੜੇ, ਸ਼ਹਿਨਾਜ਼ ਗਿੱਲ ਸਣੇ ਸ਼ੇਵਤਾ ਤਿਵਾਰੀ ਦੀ ਧੀ ਪਲਕ ਤਿਵਾਰੀ , ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਵੀ ਨਜ਼ਰ ਆਉਣਗੇ। ਫੈਨਜ਼ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
