Upcoming OTT March Release 2023: ਮਾਰਚ 'ਚ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀਆਂ ਨੇ ਇਹ ਹਿੰਦੀ ਫ਼ਿਲਮਾਂ, ਮਿਲੇਗਾ ਕੰਪਲੀਟ ਐਂਟਰਟੇਨਮੈਂਟ
ਹਰ ਮਹੀਨੇ ਦੀ ਤਰ੍ਹਾਂ ਮਾਰਚ 2023 ਵਿੱਚ ਵੀ ਦਰਸ਼ਕਾਂ ਨੂੰ OTT ਪਲੇਟਫਾਰਮ 'ਤੇ ਕੰਪਲੀਟ ਐਂਟਰਟੇਨਮੈਂਟ ਮਿਲਣ ਵਾਲਾ ਹੈ। ਇਸ ਮਹੀਨੇ ਲਗਾਤਾਰ ਬੈਕ ਟੂ ਬੈਕ ਕਈ ਹਿੰਦੀ ਫ਼ਿਲਮਾਂ ਵੱਖ-ਵੱਖ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ।
Upcoming OTT March Release 2023: ਮਾਰਚ 'ਚ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀਆਂ ਨੇ ਇਹ ਹਿੰਦੀ ਫ਼ਿਲਮਾਂ, ਮਿਲੇਗਾ ਕੰਪਲੀਟ ਐਂਟਰਟੇਨਮੈਂਟ
OTT March Release 2023: ਸਾਲ 2023 ਦਾ ਤੀਜਾ ਮਹੀਨਾ ਯਾਨੀ ਮਾਰਚ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ, ਹਰ ਮਹੀਨੇ ਦੀ ਤਰ੍ਹਾਂ ਮਾਰਚ 2023 ਵਿੱਚ ਵੀ ਦਰਸ਼ਕਾਂ ਨੂੰ OTT ਪਲੇਟਫਾਰਮ 'ਤੇ ਕੰਪਲੀਟ ਐਂਟਰਟੇਨਮੈਂਟ ਮਿਲਣ ਵਾਲਾ ਹੈ। ਇਸ ਮਹੀਨੇ ਲਗਾਤਾਰ ਬੈਕ ਟੂ ਬੈਕ ਕਈ ਹਿੰਦੀ ਫ਼ਿਲਮਾਂ ਵੱਖ-ਵੱਖ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ।
ਇਹ ਹਿੰਦੀ ਫਿਲਮਾਂ Netflix, Amazon Prime Video ਅਤੇ Disney Plus Hotstar ਵਰਗੇ ਪਲੇਟਫਾਰਮਾਂ 'ਤੇ ਰਿਲੀਜ਼ ਹੋਣ ਲਈ ਤਿਆਰ ਹਨ। ਅਗਲੇ ਮਹੀਨੇ ਸ਼ਰਮੀਲਾ ਟੈਗੋਰ ਦੀ OTT ਡੈਬਿਊ ਸੀਰੀਜ਼ ਪਰਿਵਾਰਕ ਡਰਾਮਾ ਗੁਲਮੋਹਰ, ਵਾਰਿਸੂ ਦਾ ਹਿੰਦੀ ਸੰਸਕਰਣ ਅਤੇ ਅਨੁਸ਼ਕਾ ਸ਼ਰਮਾ ਦਾ ਸਪੋਰਟਸ ਡਰਾਮਾ 'ਤੇ ਅਧਾਰਿਤ ਚੱਕਦਾ ਐਕਸਪ੍ਰੈਸ ਸਟ੍ਰੀਮ ਹੋਵੇਗੀ।
ਮਾਰਚ 2023 ਵਿੱਚ OTT 'ਤੇ ਰਿਲੀਜ਼ ਹੋਣ ਵਾਲੀਆਂ ਹਿੰਦੀ ਫਿਲਮਾਂ
ਗੁਲਮੋਹਰ (Gulmohar)
ਗੁਲਮੋਹਰ 3 ਮਾਰਚ ਨੂੰ Disney Plus Hotstar 'ਤੇ ਰਿਲੀਜ਼ ਹੋਣ ਵਾਲੀ ਹੈ। ਦਿੱਗਜ਼ ਅਭਿਨੇਤਰੀ ਸ਼ਰਮੀਲਾ ਟੈਗੋਰ ਇਸ ਨਵੀਂ ਫ਼ਿਲਮ ਨਾਲ ਲੰਮੇਂ ਸਮੇਂ ਬਾਅਦ ਅਦਾਕਾਰੀ ਤੇ ਆਪਣਾ ਪਹਿਲਾ ਉਟੀਟੀ ਡੈੂਬਿਊ ਸ਼ੁਰੂ ਕਰਨ ਜਾ ਰਹੇ ਹਨ। ਇਸ ਫੈਮਿਲੀ ਡਰਾਮਾ ਅਧਾਰਿਤ ਫ਼ਿਲਮ 'ਚ ਮਨੋਜ ਵਾਜਪਾਈ ਵੀ ਨਜ਼ਰ ਆਉਣਗੇ।
ਵਾਰਿਸੂ (Varisu)ਹਿੰਦੀ
ਵਾਰਿਸੂ (ਹਿੰਦੀ) ਵਿੱਚ ਅਗਲੇ ਮਹੀਨੇ 8 ਮਾਰਚ ਨੂੰ Amazon Prime Video 'ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਵਿਜੇ, ਰਸ਼ਮਿਕਾ ਮੰਡੰਨਾ, ਆਰ ਸਰਥਕੁਮਾਰ, ਪ੍ਰਭੂ, ਜੈਸੁਧਾ, ਪ੍ਰਕਾਸ਼ ਰਾਜ, ਸ਼੍ਰੀਕਾਂਤ ਅਤੇ ਸ਼ਾਮ ਵਰਗੇ ਕਲਾਕਾਰ ਦਮਦਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਅਲੋਨ (Alone)
ਮਲਿਆਮ ਫ਼ਿਲਮ ਅਲੋਨ (Alone) ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ 3 ਮਾਰਚ ਨੂੰ OTT ਪਲੇਟਫਾਰਮ Disney Plus Hotstar 'ਤੇ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਮੋਹਨ ਲਾਲ ਨੇ ਕਾਲੀਦਾਸਨ ਦਾ ਕਿਰਦਾਰ ਨਿਭਾਇਆ ਹੈ।
ਚੱਕਦਾ ਐਕਸਪ੍ਰੈਸ (Chakda Xpress)
ਪ੍ਰੋਸਿਤ ਰਾਏ ਵੱਲੋਂ ਨਿਰਦੇਸ਼ਤ ਅਤੇ ਅਭਿਸ਼ੇਕ ਬੈਨਰਜੀ ਦੁਆਰਾ ਲਿਖੀ ਗਈ, ਚੱਕਦਾ ਐਕਸਪ੍ਰੈਸ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮਹਾਨ ਖਿਡਾਰੀ ਝੂਲਨ ਗੋਸਵਾਮੀ ਦੀ ਕਹਾਣੀ ਦਰਸਾਈ ਹੈ। ਝੂਲਨ ਨੇ 2022 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਦੇ ਨਾਲ ਹੀ ਇਸ ਫ਼ਿਲਮ 'ਚ ਝੂਲਨ ਦਾ ਕਿਰਦਾਰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਿਭਾਅ ਰਹੀ ਹੈ। ਇਹ ਫ਼ਿਲਮ ਮਾਰਚ 'ਚ Netflix 'ਤੇ ਰਿਲੀਜ਼ ਹੋਵੇਗੀ। ਹਾਲਾਂਕਿ ਅਜੇ ਤੱਕ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਭੇੜੀਆ (Bhediya)
ਥ੍ਰਿਲਰ ਅਤੇ ਹੌਰਰ ਕਾਮੇਡੀ ਉੱਤੇ ਅਧਾਰਿਤ ਬਾਲੀਵੁੱਡ ਫ਼ਿਲਮ 'ਭੇੜੀਆ' ਦਾ ਓਟੀਟੀ ਇੰਤਜ਼ਾਰ ਇਸ ਮਹੀਨੇ ਖ਼ਤਮ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫ਼ਿਲਮ Jio Cinema ਅਤੇ Voot 'ਤੇ ਰਿਲੀਜ਼ ਹੋਵੇਗੀ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ।
ਵਿਕਰਮ ਵੇਧਾ (Vikram Vedha)
2022 ਦੀਆਂ ਸਭ ਤੋਂ ਵੱਡੀਆਂ ਬਾਲੀਵੁੱਡ ਫਿਲਮਾਂ ਵਿੱਚੋਂ ਇੱਕ ਵਿਕਰਮ ਵੇਧਾ ਵੀ ਕੁਝ ਹਫ਼ਤਿਆਂ ਵਿੱਚ OTT 'ਤੇ ਆ ਸਕਦੀ ਹੈ। ਸੈਫ ਅਲੀ ਖ਼ਾਨ ਅਤੇ ਰਿਤਿਕ ਰੌਸ਼ਨ ਦੀ ਮਲਟੀਸਟਾਰਰ ਫ਼ਿਲਮ Jio Cinema ਅਤੇ Voot 'ਤੇ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ ਗਿਆ ਹੈ।
ਹੋਰ ਪੜ੍ਹੋ: Shilpa Shetty : ਪਰਿਵਾਰ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਸ਼ਿੱਲਪਾ ਸ਼ੈੱਟੀ, ਵੇਖੋ ਤਸਵੀਰਾਂ
ਚੋਰ ਨਿਕਲ ਕੇ ਭਾਗਾ (Chor Nikal Ke Bhaga)
ਚੋਰ ਨਿਕਲ ਕੇ ਭਾਗਾ ਅਗਲੇ ਮਹੀਨੇ 24 ਮਾਰਚ 2023 ਨੂੰ Netflix 'ਤੇ ਸਟ੍ਰੀਮ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪਲਾਨ ਏ ਪਲਾਨ ਬੀ, ਰਿਤੇਸ਼ ਦੇਸ਼ਮੁਖ ਅਤੇ ਤਮੰਨਾ ਸਟਾਰਰ ਤੋਂ ਬਾਅਦ ਇਹ Netflix India ਦੀ ਅਸਲੀ ਹਿੰਦੀ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਯਾਮੀ ਗੌਤਮ ਅਤੇ ਸੰਨੀ ਕੌਸ਼ਲ ਪਹਿਲੀ ਵਾਰ ਇਸ ਫ਼ਿਲਮ 'ਚ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
