ਅਕਸ਼ੇ ਕੁਮਾਰ ਨੇ ਛੱਡੀ ਕੈਨੇਡਾ ਦੀ ਨਾਗਰਿਕਤਾ, ਕਿਹਾ ‘ਭਾਰਤ ਹੀ ਮੇਰੇ ਲਈ ਹੈ ਸਭ ਕੁਝ’

ਅਕਸ਼ੇ ਕੁਮਾਰ ਜਿਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਹਾਸਲ ਹੈ । ਉਨ੍ਹਾਂ ਨੇ ਹੁਣ ਕੈਨੇਡਾ ਦੀ ਨਾਗਰਿਕਤਾ ਛੱਡਣ ਦਾ ਐਲਾਨ ਕਰ ਦਿੱਤਾ ਹੈ । ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਨੇ ਮੁੜ ਤੋਂ ਭਾਰਤ ਦੀ ਨਾਗਰਿਕਤਾ ਲਈ ਅਪਲਾਈ ਕਰ ਦਿੱਤਾ ਹੈ ।

Reported by: PTC Punjabi Desk | Edited by: Shaminder  |  February 24th 2023 03:44 PM |  Updated: February 24th 2023 03:44 PM

ਅਕਸ਼ੇ ਕੁਮਾਰ ਨੇ ਛੱਡੀ ਕੈਨੇਡਾ ਦੀ ਨਾਗਰਿਕਤਾ, ਕਿਹਾ ‘ਭਾਰਤ ਹੀ ਮੇਰੇ ਲਈ ਹੈ ਸਭ ਕੁਝ’

ਅਕਸ਼ੇ ਕੁਮਾਰ (Akshay Kumar) ਜਿਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਹਾਸਲ ਹੈ । ਉਨ੍ਹਾਂ ਨੇ ਹੁਣ ਕੈਨੇਡਾ ਦੀ ਨਾਗਰਿਕਤਾ ਛੱਡਣ ਦਾ ਐਲਾਨ ਕਰ ਦਿੱਤਾ ਹੈ । ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਨੇ ਮੁੜ ਤੋਂ ਭਾਰਤ ਦੀ ਨਾਗਰਿਕਤਾ ਲਈ ਅਪਲਾਈ ਕਰ ਦਿੱਤਾ ਹੈ । ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਦੱਸੇ ਬਗੈਰ ਕੁਝ ਵੀ ਕਹਿ ਦਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਹੈ ।

ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਲਏ ਜਾਣ ਦਾ ਕਾਰਨ ਦੱਸਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀਆਂ ਪੰਦਰਾਂ ਤੋਂ ਵੱਧ ਫ਼ਿਲਮਾਂ ਫਲਾਪ ਹੋ ਗਈਆਂ ਸਨ ਤਾਂ ਉਨ੍ਹਾਂ ਦੇ ਦੋਸਤ ਦੇ ਕਹਿਣ ‘ਤੇ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ । 

ਅਦਾਕਾਰ ਨੇ ਕਿਹਾ ਭਾਰਤ ਹੀ ਮੇਰੇ ਲਈ ਸਭ ਕੁਝ 

ਅਦਾਕਾਰ ਨੇ ਇਸ ਟੀਵੀ ਪ੍ਰੋਗਰਾਮ ਦੇ ਦੌਰਾਨ ਦੱਸਿਆ ਕਿ ‘ਭਾਰਤ ਹੀ ਮੇਰੇ ਲਈ ਸਭ ਕੁਝ ਹੈ। ਮੈਂ ਜੋ ਵੀ ਕੁਝ ਕਮਾਇਆ ਹੈ।ਜੋ ਵੀ ਕੁਝ ਪਾਇਆ ਹੈ, ਭਾਰਤ ਤੋਂ ਹੀ ਪਾਇਆ ਹੈ ਮੇਰੇ ਲਈ ਭਾਰਤ ਹੀ ਸਭ ਕੁਝ ਹੈ । ਦੱਸ ਦਈਏ ਕਿ ਅਕਸ਼ੇ ਕੁਮਾਰ ਨੂੰ ਅਕਸਰ ਵਿਦੇਸ਼ੀ ਹੋਣ ਦਾ ਤਾਅਨਾ ਦੇ ਕੇ ਘੇਰਿਆ ਜਾਂਦਾ ਹੈ ਅਤੇ ਹੁਣ ਲੱਗਦਾ ਹੈ ਕਿ ਇਸ ਸਭ ਤੋਂ ਹੀ ਤੰਗ ਹੋ ਕੇ ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਛੱਡਣ ਦਾ ਮਨ ਬਣਾ ਲਿਆ ਹੈ । 

ਅਕਸ਼ੇ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ

ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।ਕੋਈ ਸਮਾਂ ਸੀ ਜਦੋਂ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਵੀ ਫ਼ਿਲਮਾਂ ‘ਚ ਸਰਗਰਮ ਰਹੇ ਸਨ। 

ਹੋਰ ਪੜ੍ਹੋ 

- PTC PUNJABI


Popular Posts