Diljit Dosanjh: ਦਿਲਜੀਤ ਦੋਸਾਂਝ ਦਾ ਇਹ ਲੁੱਕ ਵੇਖ ਫੈਨਜ਼ ਹੋਏ ਹੈਰਾਨ, ਸਾਵਲੇ ਰੰਗ ਨੇ ਖਿੱਚਿਆ ਸਭ ਦਾ ਧਿਆਨ
ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਦੀ ਸ਼ੂਟਿੰਗ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਦਿਲਜੀਤ ਨੇ ਚਮਕੀਲਾ ਦੇ ਲੁੱਕ ਵਿੱਚ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ।
Diljit Dosanjh: ਦਿਲਜੀਤ ਦੋਸਾਂਝ ਦਾ ਇਹ ਲੁੱਕ ਵੇਖ ਫੈਨਜ਼ ਹੋਏ ਹੈਰਾਨ, ਸਾਵਲੇ ਰੰਗ ਨੇ ਖਿੱਚਿਆ ਸਭ ਦਾ ਧਿਆਨ
Diljit Dosanjh in Chamkila Look: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਚਮਕੀਲਾ ਦੀ ਸ਼ੂਟਿੰਗ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਦਿਲਜੀਤ ਵੱਲੋਂ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਹੋ ਜਾਵੋਗੇ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੇ ਨਾਲ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦੀ ਇੱਕ ਹੋਰ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ।
ਇਸ ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਦਿਲਜੀਤ ਫ਼ਿਲਮ ਚਮਕੀਲਾ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਦਿਲਜੀਤ ਚਮਕੀਲਾ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਦਿਲਜੀਤ ਨੂੰ ਚਮਕੀਲਾ ਦਾ ਲੁੱਕ ਵਿੱਚ ਪਛਾਨਣਾ ਕਾਫੀ ਮੁਸ਼ਕਲ ਹੋ ਰਿਹਾ ਹੈ। ਫੈਨਜ਼ ਦਿਲਜੀਤ ਦੀ ਚਮਕੀਲਾ ਲੁੱਕ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਦਿਲਜੀਤ ਤੇ ਚਮਕੀਲੇ 'ਚ ਫਰਕ ਕਰਨਾ ਮੁਸ਼ਕਲ ਹੈ।
ਦਰਅਸਲ, ਦਲਜੀਤ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿੱਚ ਉਹ ਸਾਵਲੇ ਰੰਗ ਵਿੱਚ ਦਿਖਾਈ ਦੇ ਰਹੇ ਹਨ। ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਨੂੰ ਦੇਖ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਲਈ ਦਿਲਜੀਤ ਕਾਫੀ ਮੇਹਨਤ ਕੀਤੀ ਹੈ। ਉਨ੍ਹਾਂ ਨੇ ਚਮਕੀਲਾ ਦੀ ਲੁੱਕ ਵਿੱਚ ਆਉਣ ਲਈ ਖ਼ੁਦ ਦੀ ਲੁੱਕ ਨੂੰ ਕਾਫੀ ਹੱਦ ਤੱਕ ਲੁੱਕਾ ਕੇ ਰੱਖਿਆ ਹੈ।

ਦੱਸ ਦੇਈਏ ਕਿ ਇਮਤਿਆਜ਼ ਅਲੀ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਦਰਅਸਲ, ਪਰੀ ਫਿਲਮ ਚਮਕੀਲਾ ਵਿੱਚ ਅਮਰਜੋਤ ਕੌਰ ਦਾ ਕਿਰਦਾਰ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ ਉਹ ਸ਼ੂਟਿੰਗ ਲਈ ਪੰਜਾਬ ਆਈ ਹੋਈ ਹੈ। ਜਿਸ ਤੋਂ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
