Celebrity Cricket League 2023: ਪੀਟੀਸੀ ਪੰਜਾਬੀ ‘ਤੇ ਭਲਕੇ ਵੇਖੋ 'Punjabi de sher' VS 'Mumbai Heroes' ਦਾ ਮੈਚ ਸ਼ਾਮ 7 ਵਜੇ

ਭਾਰਤ ਵਿੱਚ ਕ੍ਰਿਕਟ ਪ੍ਰਤੀ ਦਰਸ਼ਕਾਂ ਦਾ ਰੁਝਾਨ ਵੇਖਦੇ ਹੋਏ ਇਸ ਸਾਲ ਨਵੀਂ ਕ੍ਰਿਕਟ ਲੀਗ ਸੈਲੀਬ੍ਰੇਟੀਜ਼ ਕ੍ਰਿਕਟ ਲੀਗ 2023 (CCL-2023) ਵਿੱਚ ਵੱਖ-ਵੱਖ ਬਾਲੀਵੁੱਡ ਸੈਲੀਬ੍ਰਿਟੀ ਆਪੋ ਆਪਣੀ ਟੀਮ ਲਈ ਕੜੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹਨ। ਜਲਦ ਹੀ ਇਸ ਲੀਗ ਦਾ ਇੱਕ ਹੋਰ ਮੈਚ ਹੋਣ ਵਾਲਾ ਹੈ, ਜਿਸ ਵਿੱਚ ਪੰਜਾਬ ਦੀ ਟੀਮ ਲਈ ਸੋਨੂੰ ਸੂਦ ਤੇ ਮੁੰਬਈ ਦੀ ਟੀਮ ਲਈ ਰਿਤੇਸ਼ ਦੇਸ਼ਮੁਖ ਆਹਮੋ-ਸਾਹਮਣੇ ਨਜ਼ਰ ਆਉਣਗੇ।

Written by  Pushp Raj   |  February 25th 2023 04:53 PM  |  Updated: February 25th 2023 04:53 PM

Celebrity Cricket League 2023: ਪੀਟੀਸੀ ਪੰਜਾਬੀ ‘ਤੇ ਭਲਕੇ ਵੇਖੋ 'Punjabi de sher' VS 'Mumbai Heroes' ਦਾ ਮੈਚ ਸ਼ਾਮ 7 ਵਜੇ

Celebrity Cricket League 2023: ਭਾਰਤ ਵਿੱਚ ਕ੍ਰਿਕਟ ਪ੍ਰਤੀ ਦਰਸ਼ਕਾਂ ਦਾ ਰੁਝਾਨ ਵੇਖਦੇ ਹੋਏ ਇਸ ਸਾਲ ਨਵੀਂ ਕ੍ਰਿਕਟ ਲੀਗ ਯਾਨੀ ਕਿ ਸੈਲੀਬ੍ਰੇਟੀਜ਼ ਕ੍ਰਿਕਟ ਲੀਗ 2023 (CCL-2023) ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ‘ਚ ਵੱਖ-ਵੱਖ ਟੀਮਾਂ ਆਪੋ ਆਪਣੇ ਕ੍ਰਿਕਟ ਦੇ ਹੁਨਰ ਨੂੰ ਵਿਖਾ ਰਹੀਆਂ ਹਨ । ਇਸ ਵੇਲੇ ਅੱਠ ਕ੍ਰਿਕਟ ਟੀਮਾਂ ਇਸ ਲੀਗ ‘ਚ ਸ਼ਾਮਿਲ ਹਨ। ਇਸ ‘ਚ ਮੁੰਬਈ ਹੀਰੋਜ਼, ਕਰਨਾਟਕ ਬੁਲਡੋਜ਼ਰਜ਼, ਚੇਨੱਈ ਰਾਈਨੋਜ਼, ਤੇਲਗੂ ਵਾਰੀਅਰਜ਼, ਕੇਰਲ ਸਟ੍ਰਾਈਕਰਜ਼, ਬੰਗਾਲ ਟਾਈਗਰਜ਼, ਪੰਜਾਬ ਦੇ ਸ਼ੇਰ ਅਤੇ ਭੋਜਪੁਰੀ ਦੇ ਦਬੰਗ ਸ਼ਾਮਿਲ ਹਨ।

ਅੱਠ ਟੀਮਾਂ ਸੀਸੀਐੱਲ ‘ਚ ਇਹ ਲੀਗ ਜਿੱਤਣ ਲਈ ਕੜਾ ਮੁਕਾਬਲਾ ਕਰ ਰਹੀਆਂ ਹਨ । ਪੀਟੀਸੀ ਪੰਜਾਬੀ ਗੋਲਡ (PTC Punjabi Gold) ਚੈਨਲ  ‘ਪੰਜਾਬ ਦੇ ਸ਼ੇਰ’ ਟੀਮ ਦੇ ਮੈਚਾਂ ਨੂੰ ਬਤੌਰ ਮੀਡੀਆ ਪਾਰਟਨਰ  ਪ੍ਰਸਾਰਿਤ ਕਰੇਗਾ।  

ਭਲਕੇ ਯਾਨੀ ਕਿ 26 ਫਰਵਰੀ ਨੂੰ ਸੋਨੂੰ ਸੂਦ ਆਪਣੀ ਪੰਜਾਬ ਦੀ ਟੀਮ ਤੇ ਰਿਤੇਸ਼ ਦੇਸ਼ਮੁਖ ਆਪਣੀ ਮੁੰਬਈ ਟੀਮ ਦੇ ਲਈ  'Punjab De Sher' Vs 'Mumbai Heroes' ਮੈਚ ਵਿੱਚ ਆਹਮੋ- ਸਾਹਮਣੇ ਨਜ਼ਰ ਆਉਣਗੇ।  'Punjab De Sher' Vs 'Mumbai Heroes' ਦਾ ਇਹ ਮੈਚ ਕ੍ਰਿਕਟ ਪ੍ਰੇਮੀਆਂ ਲਈ ਬੇਹੱਦ ਦਿਲਚਸਪ ਹੋਵੇਗਾ। 

ਪੰਜਾਬ ਦੇ ਸ਼ੇਰ (Punjab De Sher) ਟੀਮ 

ਪੰਜਾਬ ਦੇ ਸ਼ੇਰ ਦੀ ਟੀਮ ‘ਚ ਸੋਨੂੰ ਸੂਦ (ਕਪਤਾਨ),  ਜਿੰਮੀ ਸ਼ੇਰਗਿੱਲ, ਆਯੁਸ਼ਮਾਨ ਖੁਰਾਨਾ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਜੱਸੀ ਗਿੱਲ, ਰਾਹੁਲ ਦੇਵ, ਗੈਵੀ ਚਹਿਲ, ਦੇਵ ਖਰੌੜ, ਗੁਲਜ਼ਾਰ ਚਾਹਰ, ਬੱਬਲ ਰਾਏ, ਆਰਿਆਮਨ ਸਪਰੂ, ਨਵਰਾਜ ਹੰਸ, ਯੁਵਰਾਜ ਹੰਸ, ਮੁਕੁਲ ਦੇਵ, ਅਰਜੁਨ ਬਾਜਵਾ  ਸ਼ਾਮਿਲ ਹਨ।

ਮੁੰਬਈ ਹੀਰੋਜ਼ (Mumbai Heroes) ਟੀਮ 

ਮੁੰਬਈ ਹੀਰੋਜ਼ ਦੀ ਟੀਮ ਵਿੱਚ ਰਿਤੇਸ਼ ਦੇਸ਼ਮੁਖ (ਕਪਤਾਨ), ਬੌਬੀ ਦਿਓਲ, ਸੁਨੀਲ ਸ਼ੈਟੀ, ਵਰੁਣ ਬਡੋਲਾ, ਆਫਤਾਬ ਸ਼ਿਵਦਾਸਾਨੀ, ਸਮੀਰ ਕੋਚਰ,  ਇੰਦਰਨੀਲ ਸੇਨਗੁਪਤਾ, ਅਪੂਰਵਾ ਲਖੀਆ , ਕਬੀਰ ਸਦਾਨੰਦ, ਕੁਨਾਲ ਖੇਮੂ, ਰਾਜਾ ਭੇਰਵਾਨੀ, ਸ਼ਬੀਰ ਆਹਲੂਵਾਲੀਆ, ਸ਼ਰਦ ਕੇਲਕਰ, ਸੋਹੇਲ ਖ਼ਾਨ, ਸਾਕਿਬ ਸਲੀਮ, ਤੁਸ਼ਾਰ ਜਲੋਟਾ, ਵਤਸਲ ਸੇਠ ਤੇ ਸਾਹਿਲ

ਚੌਧਰੀ ਸ਼ਾਮਿਲ ਹਨ। 

ਹੋਰ ਪੜ੍ਹੋ: Shehnaaz Gill: ਸ਼ਹਿਨਾਜ਼ ਗਿੱਲ ਨੇ ਅਲੀਆ ਦੇ ਫੋਟੋ ਲੀਕ ਮਾਮਲੇ 'ਤੇ ਦਿੱਤੀ ਪ੍ਰਤੀਕਿਰਿਆ, ਕਿਹਾ 'ਮੈਨੂੰ ਤਾਂ ਮੀਡੀਆ ਨੇ ਬਣਾਇਆ'

ਸੈਲੀਬ੍ਰੇਟੀਜ਼ ਕ੍ਰਿਕਟ ਲੀਗ ਦਾ ਵੱਖ ਵੱਖ ਚੈਨਲਾਂ ‘ਤੇ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ । ਤੁਸੀਂ ਇਸ ਕ੍ਰਿਕਟ ਲੀਗ ਦਾ ਅਨੰਦ ਪੀਟੀਸੀ ਪੰਜਾਬੀ ‘ਤੇ 26 ਫਰਵਰੀ, ਦਿਨ ਐਤਵਾਰ ਨੂੰ ਸ਼ਾਮ ਸੱਤ ਵਜੇ ਦੇਖ ਸਕਦੇ ਹੋ ਅਤੇ ਆਪਣੀ ਪਸੰਦੀਦਾ ਟੀਮ ਦਾ ਸਮਰਥਨ ਕਰਦੇ ਹੋਏ ਮੈਚ ਦਾ ਆਨੰਦ ਮਾਣ ਸਕਦੇ ਹੋ । ਇਨ੍ਹਾਂ ਮੈਚਾਂ ਦਾ ਲਾਈਵ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ ਗੋਲਡ, ਪੀਟੀਸੀ ਪੰਜਾਬੀ  ਅਤੇ ਪੀਟੀਸੀ ਗੋਲਡ ਦੇ ਫੇਸਬੁੱਕ ਅਤੇ ਯੂਟਿਊਬ ਚੈਨਲ ‘ਤੇ ਵੀ ਵੇਖ ਸਕਦੇ ਹੋ। ਸੋ ਵੇਖਣਾ ਨਾਂ ਭੁੱਲਣਾ ਸ਼ਾਮ 7 ਵਜੇ ।  'Punjab De Sher' Vs 'Mumbai Heroes' ਦਾ ਇਹ ਮੈਚ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network