Shehnaaz Gill: ਸ਼ਹਿਨਾਜ਼ ਗਿੱਲ ਨੇ ਅਲੀਆ ਦੇ ਫੋਟੋ ਲੀਕ ਮਾਮਲੇ 'ਤੇ ਦਿੱਤੀ ਪ੍ਰਤੀਕਿਰਿਆ, ਕਿਹਾ 'ਮੈਨੂੰ ਤਾਂ ਮੀਡੀਆ ਨੇ ਬਣਾਇਆ'
ਆਲੀਆ ਭੱਟ ਦੀ ਪ੍ਰਾਈਵੇਟ ਤਸਵੀਰਾਂ ਲੀਕ ਹੋਣ ਦੇ ਮਾਮਲੇ ਵਿੱਚ ਜਿੱਥੇ ਇੱਕ ਪਾਸੇ ਬਾਲੀਵੁੱਡ ਦੇ ਕਈ ਸਿਤਾਰੇ ਅਦਾਕਾਰਾ ਦਾ ਸਮਰਥਨ ਕਰਦੇ ਨਜ਼ਰ ਆਏ, ਉੱਥੇ ਹੀ ਹੁਣ ਦੂਜੇ ਪਾਸੇ ਸ਼ਹਿਨਾਜ਼ ਗਿੱਲ ਨੇ ਇਸ ਮਾਮਸਲੇ ਵਿੱਚ ਆਪਣੇ ਵੱਖਰੇ ਹੀ ਵਿਚਾਰੇ ਸ਼ੇਅਰ ਕੀਤੇ ਹਨ।
Shehnaaz Gill: ਸ਼ਹਿਨਾਜ਼ ਗਿੱਲ ਨੇ ਅਲੀਆ ਦੇ ਫੋਟੋ ਲੀਕ ਮਾਮਲੇ 'ਤੇ ਦਿੱਤੀ ਪ੍ਰਤੀਕਿਰਿਆ, ਕਿਹਾ 'ਮੈਨੂੰ ਤਾਂ ਮੀਡੀਆ ਨੇ ਬਣਾਇਆ'
Shehnaaz Gill reacts on Alia Bhatt photo leak controversy : ਆਲੀਆ ਭੱਟ ਦੀ ਪ੍ਰਾਈਵੇਟ ਤਸਵੀਰਾਂ ਲੀਕ ਹੋਣ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ ਹੈ। ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਨੇ ਅਦਾਕਾਰਾ ਦੀ ਨਿੱਜੀ ਤਸਵੀਰਾਂ ਲੀਕ ਕਰਨ ਦਾ ਵਿਰੋਧ ਕੀਤਾ। ਹੁਣ ਇਸ ਮਾਮਲੇ 'ਤੇ ਸ਼ਹਿਨਾਜ਼ ਗਿੱਲ ਦਾ ਰਿਐਕਸ਼ਨ ਵੀ ਸਾਹਮਣੇ ਆਈਆ ਹੈ> ਆਓ ਜਾਣਦੇ ਹਾਂ ਸ਼ਹਿਨਾਜ਼ ਨੇ ਇਸ ਮਾਮਲੇ 'ਤੇ ਕੀ ਰਿਐਕਸ਼ਨ ਦਿੱਤਾ ਹੈ।

ਹਾਲ ਹੀ ਵਿੱਚ ਅਲੀਆ ਭੱਟ ਦੇ ਘਰ ਦੀਆਂ ਕੁਝ ਨਿੱਜੀ ਤਸਵੀਰਾਂ ਇੱਕ ਨਿਊਜ਼ ਪੋਰਟਲ ਉੱਤੇ ਲੀਕ ਹੋ ਗਈਆਂ ਸਨ। ਅਦਾਕਾਰਾ ਨੇ ਇਸ ਲਈ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਵਿੱਚ ਅਲੀਆ ਉਸ ਦੇ ਘਰ ਲਿਵਿੰਗ ਰੂਮ ਵਿੱਚ ਸੈਰ ਕਰਦੀ ਹੋਈ ਨਜ਼ਰ ਆ ਰਹੀ ਸੀ। ਦੋ ਲੋਕ ਬਾਰ-ਬਾਰ ਅਦਾਕਾਰਾ ਦੇ ਘਰ ਦੀ ਛੱਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਦੀਆਂ ਫੋਟੋਆਂ ਕਲਿੱਕ ਕਰ ਰਹੇ ਸਨ। ਆਲੀਆ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਬਾਲੀਵੁੱਡ ਦੇ ਕਈ ਸੈਲਬਸ ਆਲੀਆ ਭੱਟ ਦਾ ਸਮਰਥਨ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਮੀਡੀਆ ਵਾਲਿਆਂ ਜਾਂ ਫੈਨਜ਼ ਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਹਰ ਸੈਲੀਬ੍ਰੀਟੀ ਦੀ ਫ਼ਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਵੀ ਹੈ।ਇਸ ਸਥਿਤੀ ਵਿੱਚ, ਸ਼ਾਹਿਨਜ਼ ਗਿੱਲ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।
ਸ਼ਹਿਨਾਜ਼ ਗਿੱਲ ਨੇ ਇੰਝ ਦਿੱਤਾ ਰਿਐਕਸ਼ਨ
ਸ਼ਾਹਿਨਾਜ਼ ਗਿੱਲ ਨੇ ਬੀਤੇ ਦਿਨੀਂ ਇੱਕ ਅਵਾਰਡ ਸਮਾਗਮ ਦੇ ਦੌਰਾਨ ਸ਼ਿਰਕਤ ਕੀਤੀ ਸੀ। ਇਸ ਸਮਾਗਮ ਤੋਂ ਬਾਅਦ ਸ਼ਹਿਨਾਜ਼ ਗਿੱਲ ਪੈਪਰਾਜ਼ੀਸ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਜਦੋਂ ਪੈਪਰਾਜ਼ੀਸ ਵੱਲੋਂ ਸ਼ਹਿਨਾਜ਼ ਤੋਂ ਆਲੀਆ ਦੀਆਂ ਨਿੱਜੀ ਤਸਵੀਰਾਂ ਲੀਕ ਹੋਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਸ਼ਹਿਨਾਜ਼ ਨੇ ਪਹਿਲਾਂ ਇਸ ਬਾਰੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਬਾਅਦ ਵਿੱਚ ਪੈਪਰਾਜ਼ੀਸ ਵੱਲੋਂ ਵਾਰ-ਵਾਰ ਸਵਾਲ ਕੀਤੇ ਜਾਣ 'ਤੇ ਸ਼ਹਿਨਾਜ਼ ਨੇ ਕਿਹਾ, "ਮੈਂ ਉਨ੍ਹਾਂ ਦੇ ਮਾਮਲੇ 'ਤੇ ਕੁਝ ਨਹੀਂ ਕਹਿ ਸਕਦੀ, ਹਾਂ ਪਰ ਇਹ ਜ਼ਰੂਰ ਕਹਾਂਗੀ ਮੈਨੂੰ ਤਾਂ ਮੀਡੀਆ ਨੇ ਬਣਾਇਆ ਹੈ ਅਤੇ ਮੈਨੂੰ ਉਨ੍ਹਾਂ ਤੋਂ ਹੀ ਲਾਈਮਲਾਈਟ ਮਿਲੀ ਹੈ। ਇਸ ਲਈ ਮੈਂ ਉਨ੍ਹਾਂ ਦਾ ਸਿਰਫ ਸਤਿਕਾਰ ਹੀ ਕਰਾਂਗੀ। ਜੇ ਤੁਸੀਂ ਟਰੋਲਿੰਗ ਬਾਰੇ ਗੱਲ ਕਰ ਰਹੇ ਹੋ, ਤਾਂ ਮੈਂ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦੀ। "

ਹੋਰ ਪੜ੍ਹੋ: Drake: ਕੀ ਰੈਪ ਇੰਡਸਟਰੀ ਤੋਂ ਸੰਨਿਆਸ ਲੈਣ ਜਾ ਰਹੇ ਮਸ਼ਹੂਰ ਰੈਪਰ ਡਰੇਕ ? ਜਾਣੋ ਰੈਪਰ ਨੇ ਕੀ ਕਿਹਾ
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ 13 ਨਾਲ ਪਛਾਣ ਮਿਲੀ। ਇਸ ਸੀਜ਼ਨ ਵਿੱਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਯਾਨੀ ਕਿ ਸਿਡਨਾਜ਼ ਨੂੰ ਫੈਨਜ਼ ਵੱਲੋਂ ਬਹੁਤ ਪਿਆਰ ਮਿਲਿਆ। ਜਲਦ ਹੀ ਸ਼ਹਿਨਾਜ਼ ਗਿੱਲ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਫੈਨਜ਼ ਸ਼ਹਿਨਾਜ਼ ਦੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
