Drake: ਕੀ ਰੈਪ ਇੰਡਸਟਰੀ ਤੋਂ ਸੰਨਿਆਸ ਲੈਣ ਜਾ ਰਹੇ ਮਸ਼ਹੂਰ ਰੈਪਰ ਡਰੇਕ ? ਜਾਣੋ ਰੈਪਰ ਨੇ ਕੀ ਕਿਹਾ
ਮਸ਼ਹੂਰ ਕੈਨੇਡੀਅਨ ਰੈਪਰ ਡਰੇਕ ਦੇਸ਼ ਭਰ ਵਿੱਚ ਮਸ਼ਹੂਰ ਹਨ। ਜਿਨ੍ਹਾਂ ਨੇ ਆਪਣੇ ਰੈਪ ਨਾਲ ਨਾਂ ਮਹਿਜ਼ ਹਾਲੀਵੁੱਡ ਸਗੋਂ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਅਤੇ ਫੈਨਜ਼ ਦਾ ਦਿਲ ਵੀ ਜਿੱਤਿਆ ਹੈ। ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਜਲਦ ਹੀ ਡਰੇਕ ਰੈਪ ਇੰਡਸਟਰੀ ਤੋਂ ਸੰਨਿਆਸ ਲੈਣ ਵਾਲੇ ਹਨ।
Drake: ਕੀ ਰੈਪ ਇੰਡਸਟਰੀ ਤੋਂ ਸੰਨਿਆਸ ਲੈਣ ਜਾ ਰਹੇ ਮਸ਼ਹੂਰ ਰੈਪਰ ਡਰੇਕ ? ਜਾਣੋ ਰੈਪਰ ਨੇ ਕੀ ਕਿਹਾ
Is Drake Getting To Retire From Rap Industry: ਹਾਲੀਵੁੱਡ ਰੈਪਰ ਡਰੇਕ ਦੇਸ਼ ਭਰ ਵਿੱਚ ਮਸ਼ਹੂਰ ਹਨ। ਜਿਨ੍ਹਾਂ ਨੇ ਆਪਣੇ ਰੈਪ ਨਾਲ ਨਾ ਸਿਰਫ ਹਾਲੀਵੁੱਡ ਸਗੋਂ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵਾਲੇ ਸਿਤਾਰਿਆਂ ਦਾ ਦਿਲ ਵੀ ਜਿੱਤਿਆ ਹੈ। ਪਰ ਇਸ ਵਿਚਕਾਰ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਜਾਣਕਾਰੀ ਮੁਤਾਬਕ ਡਰੇਕ ਰੈਪ ਇੰਡਸਟਰੀ ਤੋਂ ਸੰਨਿਆਸ ਲੈ ਸਕਦੇ ਹਨ। ਇਹ ਗੱਲ ਖ਼ੁਦ ਰੈਪਰ ਵੱਲੋਂ ਇੱਕ ਇੰਟਰਵਿਊ ਦੌਰਾਨ ਕਹੀ ਗਈ ਹੈ।

ਦੱਸ ਦੇਈਏ ਕਿ ਇੱਕ ਵਿਦੇਸ਼ੀ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਡਰੇਕ ਨੇ ਸੰਨਿਆਸ ਲੈਣ ਬਾਰੇ ਹਿੰਟ ਦਿੱਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਡਰੇਕ ਵੱਲੋਂ ਇੰਟਰਵਿਊ ਵਿੱਚ ਕਹੀ ਗਈ ਗੱਲਾਂ ਸੁਰਖੀਆਂ ਵਿੱਚ ਹਨ। ਇਸ ਵੀਡੀਓ ਵਿੱਚ ਡਰੇਕ, ਰੈਪਰ ਲਿਲ ਯੈਚੀ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਮੁੰਦਰ ਕਿਨਾਰੇ ਬੈਠ ਕੇ ਲਿਲ ਤੇ ਡਰੇਕ ਆਪਣੇ ਫਿਊਚਰ ਪਲਾਨ ਬਾਰੇ ਗੱਲ ਕਰ ਰਹੇ ਹਨ।
A full length interview releasing tmmr w/ me & the big guy ✨ pic.twitter.com/EXiiCMo4Tb
— C.V Thomas (@lilyachty) February 23, 2023
ਦਰਅਸਲ, ਡਰੇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਡਰੇਕ ਰੈਪਰ ਲਿਲ ਯੈਚੀ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਲਿਲ ਨੇ ਡਰੇਕ ਕੋਲੋਂ ਉਸਦੇ ਫਿਊਚਰ ਪਲਾਨ ਬਾਰੇ ਪੁੱਛਿਆ। ਇਸ ਸਵਾਲ ਦੇ ਜਵਾਬ ਵਿੱਚ ਡਰੇਕ ਨੇ ਕਿਹਾ ਕਿ ਅਜੇ ਉਹ ਰੈਪ ਇੰਡਸਟਰੀ ਤੋਂ ਸੰਨਿਆਸ ਨਹੀਂ ਲੈ ਰਹੇ ਹਨ ਪਰ ਉਹ ਇਸ ਬਾਰੇ ਵਿਚਾਰ ਜ਼ਰੂਰ ਕਰ ਰਹੇ ਹਨ। ਡਰੇਕ ਨੇ ਕਿਹਾ ਕਿ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਹਾਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ...ਸਮਾਂ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਗਾਇਕ ਬਦਲਦੇ ਰਹਿੰਦੇ ਹਨ।

ਹੋਰ ਪੜ੍ਹੋ: Rakhi Sawant: ਰਾਖੀ ਸਾਵੰਤ ਲੰਮੇਂ ਸਮੇਂ ਬਾਅਦ ਬੇਹੱਦ ਖੁਸ਼ ਨਜ਼ਰ ਆਈ, ਕਿਹਾ- 'ਬੀਵੀ ਨੂੰ ਕਦੇ ਤੰਗ ਨਾ ਕਰਨਾ'
ਦੱਸਣਯੋਗ ਹੈ ਕਿ ਡਰੇਕ ਪਿਛਲੇ ਤਕਰੀਬਨ 10 ਸਾਲਾਂ ਤੋਂ ਰੈਪ ਇੰਡਸਟਰੀ ਦੀ ਦੁਨੀਆ 'ਤੇ ਰਾਜ ਕਰ ਰਹੇ ਹਨ। ਭਾਰਤ ਵਿੱਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਡਰੇਕ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਇਸ ਅੰਦਾਜ਼ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਹਾਲਾਂਕਿ ਇਸ ਦੌਰਾਨ ਡਰੇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੇ ਹੋਏ ਨਜ਼ਰ ਆਏ। ਜਿਸ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਏ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
