Rakhi Sawant: ਰਾਖੀ ਸਾਵੰਤ ਲੰਮੇਂ ਸਮੇਂ ਬਾਅਦ ਬੇਹੱਦ ਖੁਸ਼ ਨਜ਼ਰ ਆਈ, ਕਿਹਾ- 'ਬੀਵੀ ਨੂੰ ਕਦੇ ਤੰਗ ਨਾ ਕਰਨਾ'
ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਉਣ ਮਗਰੋਂ ਕੋਰਟ-ਕਚਿਹਰੀ ਦੇ ਚੱਕਰ ਕੱਟ ਰਹੀ ਹੈ। ਹੁਣ ਰਾਖੀ ਸਾਵੰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਰਾਖੀ ਆਪਣੇ ਫੈਨਜ਼ ਨੂੰ ਇਹ ਸੰਦੇਸ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਬੀਵੀ ਨੂੰ ਕਦੇ ਤੰਗ ਨਾ ਕਰੋ।
Rakhi Sawant: ਰਾਖੀ ਸਾਵੰਤ ਲੰਮੇਂ ਸਮੇਂ ਬਾਅਦ ਬੇਹੱਦ ਖੁਸ਼ ਨਜ਼ਰ ਆਈ, ਕਿਹਾ- 'ਬੀਵੀ ਨੂੰ ਕਦੇ ਤੰਗ ਨਾ ਕਰਨਾ'
Rakhi Sawant latest video: ਬਾਲੀਵੁੱਡ ਦੀ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਉਣ ਮਗਰੋਂ ਕੋਰਟ-ਕਚਿਹਰੀ ਦੇ ਚੱਕਰ ਕੱਟ ਰਹੀ ਹੈ। ਅਦਾਕਾਰਾ ਨੇ ਪਤੀ ਆਦਿਲ 'ਤੇ ਘਰੇਲੂ ਹਿੰਸਾ, ਧੋਖਾਧੜੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕੀਤਾ ਹੈ ਜੋ ਕਿ ਸੁਣਵਾਈ ਦੇ ਅਧੀਨ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਰਾਖੀ ਆਪਣੇ ਫੈਨਜ਼ ਨੂੰ ਇਹ ਸੰਦੇਸ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਬੀਵੀ ਨੂੰ ਕਦੇ ਤੰਗ ਨਾ ਕਰੋ।

ਹਾਲ ਹੀ ਵਿੱਚ ਰਾਖੀ ਸਾਵੰਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਾਖੀ ਸਾਵੰਤ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਮਸਤੀ ਕਰਦੀ ਹੋਈ ਤੇ ਆਪਣੇ ਫੈਨਜ਼ ਨੂੰ ਪਤਨੀ ਨੂੰ ਤੰਗ ਪਰੇਸ਼ਾਨ ਨਾਂ ਕਰਨ ਦੀ ਸਲਾਹ ਦੇ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਨੇ ਪੀਲੇ ਰੰਗ ਦਾ ਕਰੌਪ ਟਾਪ ਤੇ ਨੀਲੇ ਰੰਗ ਦੀ ਜੀਨਸ ਪਹਿਨੀ ਹੋਈ ਹੈ। ਰਾਖੀ ਬੇਹੱਦ ਸਿੰਪਲ ਲੁੱਕ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ ਉਹ ਬੇਹੱਦ ਲੰਮੇਂ ਸਮੇਂ ਬਾਅਦ ਖੁਸ਼ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਰਾਖੀ ਸਾਵੰਤ ਆਪਣੇ ਪਤੀ ਅਦਿਲ ਖ਼ਾਨ ਦੁਰਾਨੀ 'ਤੇ ਤੰਜ ਕੱਸਦੀ ਹੋਈ ਨਜ਼ਰ ਆਈ। ਵੀਡੀਓ ਦੇ ਵਿੱਚ ਰਾਖੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ, "ਬੀਵੀ ਕੋ ਬਹੁਤ ਰੁਲਾਇਆ, ਮੇਰੇ ਕੋ ਬਹੁਤ ਮਾਰਾ ਨਾਂ....ਬੀਵੀ ਕੋ ਬਹੁਤ ਸਤਿਆ ਨਾ ਜਾਨਾ , ਨਾਓ ਓ ਆਰ ਪੀਸਿੰਗ ਚੱਕੀ ਜਾਨਾ ਚੱਕੀ ਪੀਸਿੰਗ....ਇਸ ਲੀਏ ਕਭੀ ਭੀ ਬੀਵੀ ਕੋ ਰੁਲਾਨੇ ਕਾ ਨਹੀਂ, ਮਾਰਨੇ ਕਾ ਨਹੀਂ ਔਰ ਸਤਾਨੇ ਕਾ ਨਹੀਂ.... ਮੈਂ ਬਹੁਤ ਕੁਝ ਸਹਿਨ ਕੀਤਾ ਹੈ... "
ਦੱਸ ਦਈਏ ਕਿ ਰਾਖੀ ਸਾਵੰਤ ਨੇ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਦੇ ਵਿੱਚ ਦੱਸਿਆ ਕਿ ਉਹ ਆਪਣੇ ਇੱਕ ਅਪਕਮਿੰਗ ਮਿਊਜ਼ਿਕ ਵੀਡੀਓ ਦਾ ਸ਼ੂਟ ਕਰਨ ਲਈ ਪਹੁੰਚੀ ਹੈ। ਉਹ ਬੇਸ਼ਕ ਸ਼ੂਟਿੰਗ 'ਤੇ ਆ ਕੇ ਖੁਸ਼ ਹੈ ਪਰ ਅਜੇ ਵੀ ਉਹ ਕੋਰਟ ਕਚਿਹਰੀ ਦੇ ਚੱਕਰਾਂ ਵਿੱਚ ਫਸੀ ਹੋਈ ਹੈ। ਬੀਤੇ ਸਾਲ ਉਹ ਰਮਜ਼ਾਨ ਦੇ ਮਹੀਨੇ ਵਿੱਚ ਆਦਿਲ ਨੂੰ ਮਿਲੀ ਸੀ, ਮੁੜ ਇੱਕ ਵਾਰ ਫਿਰ ਤੋਂ ਰਮਜ਼ਾਨ ਆਉਣ ਵਾਲਾ ਹੈ। ਰਾਖੀ ਸਾਵੰਤ ਨੇ ਕਿਹਾ ਕਿ ਹੁਣ ਉਹ ਕਦੇ ਵਿਆਹ ਦਾ ਜੋੜਾ ਨਹੀਂ ਪਹਿਨੇਗੀ ਅਤੇ ਨਾਂ ਹੀ ਕਿਸੇ ਨਾਲ ਵਿਆਹ ਕਰਾਵੇਗੀ। ਉਸ ਨੇ ਕਿਹਾ ਕਿ ਆਦਿਲ ਨੇ ਉਸ ਨੂੰ ਮਹਿਜ਼ ਪੈਸਿਆਂ ਲਈ ਫਸਾਇਆ ਤੇ ਉਸ ਨਾਲ ਪਿਆਰ ਦਾ ਝੂਠਾ ਨਾਟਕ ਕੀਤਾ।

ਰਾਖੀ ਸਾਵੰਤ ਦੀ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਜਿੱਥੇ ਇੱਕ ਪਾਸੇ ਕਈ ਲੋਕ ਰਾਖੀ ਨੂੰ ਟ੍ਰੋਲ ਕਰ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਕੁਝ ਫੈਨਜ਼ ਰਾਖੀ ਦੀ ਹੌਸਲਾ ਅਫਜ਼ਾਈ ਕਰਦੇ ਅਤੇ ਉਸ ਨੂੰ ਹਿੰਮਤ ਨਾਲ ਜ਼ਿੰਦਗੀ ਜਿਉਣ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
