Kangana Ranaut: ਸੈਲਫੀ ਦੇ ਫਲਾਪ ਹੋਣ ਦੀ ਖਬਰ 'ਤੇ ਕੰਗਨਾ ਰਣੌਤ ਨੇ ਕਸਿਆ ਤੰਜ, ਕਿਹਾ- 10 ਲੱਖ ਵੀ ਨਹੀਂ ਕਮਾ ਸਕੀ ਕਰਨ ਜੌਹਰ ਦੀ ਫ਼ਿਲਮ
ਅਕਸ਼ੈ ਕੁਮਾਰ ਦੀ ਫ਼ਿਲਮ 'ਸੈਲਫੀ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਕੰਗਨਾ ਰਣੌਤ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਅਕਸ਼ੈ ਕੁਮਾਰ ਤੇ ਫ਼ਿਲਮ ਮੇਕਰ ਕਰਨ ਜੌਹਰ 'ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਨੇ ਕਿਹਾ ਕਿ 'ਸੈਲਫੀ' ਦੇ ਫਲਾਪ ਹੋਣ ਲਈ ਕਰਨ ਜੌਹਰ ਨੂੰ ਦੋਸ਼ੀ ਠਹਿਰਾਇਆ ਹੈ।
Kangana Ranaut: ਸੈਲਫੀ ਦੇ ਫਲਾਪ ਹੋਣ ਦੀ ਖਬਰ 'ਤੇ ਕੰਗਨਾ ਰਣੌਤ ਨੇ ਕਸਿਆ ਤੰਜ, ਕਿਹਾ- 10 ਲੱਖ ਵੀ ਨਹੀਂ ਕਮਾ ਸਕੀ ਕਰਨ ਜੌਹਰ ਦੀ ਫ਼ਿਲਮ
Kangana Ranaut on 'Selfiee': ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਬੇਬਾਕ ਬਿਆਨਬਾਜ਼ੀ ਨੂੰ ਲੈ ਕੇ ਮਸ਼ਹੂਰ ਹੈ। ਅਦਾਕਾਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਕੰਗਨਾ ਬਾਲੀਵੁੱਡ ਸੈਲਬਸ 'ਤੇ ਨਿਸ਼ਾਨਾ ਸਾਧਦੀ ਹੋਈ ਨਜ਼ਰ ਆਈ ਤੇ ਉਸ ਨੇ ਅਕਸ਼ੈ ਕੁਮਾਰ ਤੇ ਕਰਨ ਜੌਹਰ ਦੀ ਫ਼ਿਲਮ 'ਸੈਲਫੀ' ਬਾਰੇ ਵੱਡਾ ਬਿਆਨ ਦਿੱਤਾ ਹੈ।
ਦੱਸ ਦਈਏ ਕਿ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਸਟਾਰਰ, ਕਾਮੇਡੀ-ਡਰਾਮਾ 'ਤੇ ਅਧਾਰਿਤ ਫ਼ਿਲਮ 'ਸੈਲਫੀ' ਸ਼ੁੱਕਰਵਾਰ, 24 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਨੂੰ ਪਹਿਲੇ ਦਿਨ ਬਹੁਤ ਘੱਟ ਓਪਨਿੰਗ ਮਿਲੀ ਅਤੇ ਸਿਨੇਮਾਘਰਾਂ 'ਚ ਲੱਭਣ ਤੋਂ ਬਾਅਦ ਵੀ ਦਰਸ਼ਕ ਨਹੀਂ ਮਿਲ ਰਹੇ। ਇਹ ਫ਼ਿਲਮ ਅਕਸ਼ੈ ਕੁਮਾਰ ਦੇ ਕਰੀਅਰ ਦੀ ਸਭ ਤੋਂ ਖਰਾਬ ਫ਼ਿਲਮ ਬਨਣ ਜਾ ਰਹੀ ਹੈ। ਹੁਣ ਕੰਗਨਾ ਰਣੌਤ ਨੇ ਇਸ 'ਤੇ ਤੰਜ ਕੱਸਦੇ ਹੋਏ ਕਰਨ ਜੌਹਰ ਅਤੇ ਅਕਸ਼ੈ ਕੁਮਾਰ ਦੋਵਾਂ 'ਤੇ ਨਿਸ਼ਾਨਾ ਸਾਧਿਆ ਹੈ।

ਖ਼ੁਦ ਦੀ ਫ਼ਿਲਮ ਨਾਲ ਤੁਲਨਾ ਕੀਤੇ ਜਾਣ 'ਤੇ ਭੜਕੀ ਕੰਗਨਾ
ਸੈਲਫੀ ਨੇ ਪਹਿਲੇ ਦਿਨ 3 ਕਰੋੜ ਇਕੱਠੇ ਕੀਤੇ ਹਨ, ਇਸ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਇਸ ਦੀ ਤੁਲਨਾ ਕੰਗਨਾ ਰਣੌਤ ਦੀ ਫਲਾਪ ਹੋ ਗਈ ਫ਼ਿਲਮ 'ਧਾਕੜ' ਨਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਅਕਸ਼ੈ ਦੀ 'ਸੈਲਫੀ' ਨੂੰ 'ਧਾਕੜ' ਦਾ ਮੇਲ ਵਰਜ਼ਨ ਕਹਿ ਕੇ ਟ੍ਰੋਲ ਕਰ ਰਹੇ ਹਨ। ਇਸ ਦੇ ਚੱਲਦੇ ਕੰਗਨਾ ਪੂਰੀ ਤਰ੍ਹਾਂ ਭੜਕ ਗਈ 'ਤੇ ਉਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅਕਸ਼ੈ ਕੁਮਾਰ ਤੇ ਕਰਨ ਜੌਹਰ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਕਰਨ ਜੌਹਰ ਅਤੇ ਅਕਸ਼ੈ ਕੁਮਾਰ 'ਤੇ ਸਾਧਿਆ ਨਿਸ਼ਾਨਾ
ਕੰਗਨਾ ਰਣੌਤ ਨੇ ਟਵਿੱਟਰ ਉੱਤੇ ਪਹਿਲਾ ਟਵੀਟ ਕੀਤਾ ਅਤੇ ਲਿਖਿਆ- 'ਕਰਨ ਜੌਹਰ ਦੀ ਫ਼ਿਲਮ ਨੇ 10 ਲੱਖ ਰੁਪਏ ਵੀ ਨਹੀਂ ਕਮਾਏ, ਪਰ ਮੀਡੀਆ ਵਾਲੇ ਨਾ ਤਾਂ ਉਨ੍ਹਾਂ ਦੇ ਨਾਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਨਾਂ ਹੀ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ। ਮੈਨੂੰ ਅਜਿਹੀ ਫ਼ਿਲਮ ਦੇ ਫਲਾਪ ਹੋਣ ਦਾ ਕਾਰਨ ਵੀ ਦੱਸਿਆ ਜਾ ਰਿਹਾ ਹੈ, ਜਿਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਵਾਹ ਭਰਾ ਕਰਨ ਜੌਹਰ ਵਾਹ। !! ????'
Meanwhile Karan Johar ki film ne 10 lakh bhi nahi kamaye, lekin media wale na uska naam use kar rahe hain na uske production ka naam, jiss film se mera koi lena dena nahi uska flop hone ka reason bhi mujhe bataya ja raha haiWah bhai Karan Johar wah !! ???? https://t.co/e4wcBaydBC
— Kangana Ranaut (@KanganaTeam) February 24, 2023
ਹੋਰ ਪੜ੍ਹੋ: Karan Aujla: ਕਰਨ ਔਜਲਾ ਦੇ ਨਾਂ ਹੋਈ ਵੱਡੀ ਉਪਲਬਧੀ, ਹਾਲੀਵੁੱਡ ਗਾਇਕਾਂ ਨੂੰ ਪਿੱਛੇ ਛੱਡ ਬਿਲਬੋਰਡ ਚਾਰਟ 'ਚ ਬਣਾਈ ਥਾਂ
ਸੈਲਫੀ ਦੀ ਫ਼ਿਲਮ ਧਾਕੜ ਨਾਲ ਕੀਤੀ ਜਾ ਰਹੀ ਹੈ ਤੁਲਨਾ
ਪਿਛਲੇ ਸਾਲ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫ਼ਿਲਮ 'ਧਾਕੜ' ਨੇ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਸੀ, ਇਸ ਦਾ ਖੁਲਾਸਾ ਅੱਜ ਤੱਕ ਨਹੀਂ ਕੀਤਾ ਗਿਆ ਹੈ। ਫ਼ਿਲਮ ਪਹਿਲੇ ਦਿਨ ਹੀ ਫਲਾਪ ਹੋ ਗਈ ਸੀ ਤੇ ਇਸ ਫ਼ਿਲਮ ਦੀ ਮਹਿਜ਼ ਗਿਣਤੀ 'ਚ ਕੁਝ ਹੀ ਟਿਕਟਾਂ ਸੇਲ ਬਣ ਗਈ। ਜਦੋਂ ਵੀ 'ਧਾਕੜ' ਦੀ ਗੱਲ ਆਉਂਦੀ ਹੈ ਤਾਂ ਕੰਗਨਾ ਨੂੰ ਠੰਡ ਲੱਗ ਜਾਂਦੀ ਹੈ ਅਤੇ ਉਹ ਬੇਚੈਨ ਹੋ ਜਾਂਦੀ ਹੈ। ਕੰਗਨਾ ਨੇ ਹੁਣ ਇਸ ਨੂੰ ਲੈ ਕੇ ਸੈਲਫੀ ਸਟਾਰ ਅਕਸ਼ੈ ਕੁਮਾਰ ਅਤੇ ਕਰਨ ਜੌਹਰ 'ਤੇ ਨਿਸ਼ਾਨਾ ਸਾਧਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
