Karan Aujla: ਕਰਨ ਔਜਲਾ ਦੇ ਨਾਂ ਹੋਈ ਵੱਡੀ ਉਪਲਬਧੀ, ਹਾਲੀਵੁੱਡ ਗਾਇਕਾਂ ਨੂੰ ਪਿੱਛੇ ਛੱਡ ਬਿਲਬੋਰਡ ਚਾਰਟ 'ਚ ਬਣਾਈ ਥਾਂ

ਕਰਨ ਔਜਲਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਮਿਊਜ਼ਿਕ ਐਲਬਮ ਈਪੀ ਫਾਰ ਯੂ ਨੇ ਬਿਲਬੋਰਡ ਚਾਰਟਸ 'ਚ ਵੀ ਥਾਂ ਬਣਾ ਲਈ ਹੈ। ਗਾਇਕ ਨੇ ਬਿਲਬੋਰਡ ਚਾਰਟ ਦਾ ਸਕ੍ਰੀਨਸ਼ਾਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਨੂੰ ਬਿਲਬੋਰਡ 'ਤੇ 28ਵਾਂ ਸਥਾਨ ਮਿਲਿਆ ਹੈ।

Written by  Pushp Raj   |  February 25th 2023 10:20 AM  |  Updated: February 25th 2023 10:20 AM

Karan Aujla: ਕਰਨ ਔਜਲਾ ਦੇ ਨਾਂ ਹੋਈ ਵੱਡੀ ਉਪਲਬਧੀ, ਹਾਲੀਵੁੱਡ ਗਾਇਕਾਂ ਨੂੰ ਪਿੱਛੇ ਛੱਡ ਬਿਲਬੋਰਡ ਚਾਰਟ 'ਚ ਬਣਾਈ ਥਾਂ

Karan Aujla EP Four You on Billboard Chart: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ। ਉਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਨਵੀਂ ਐਲਬਮ  ਈਪੀ (for you) ਨੂੰ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਐਲਬਮ ਦਾ ਗਾਣਾ '52 ਬਾਰਜ਼' ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਇਹੀ ਨਹੀਂ ਹੁਣ ਗਾਇਕ ਦੀ ਈਪੀ ਨੇ ਬਿਲਬੋਰਡ ਚਾਰਟਸ ਵਿੱਚ ਵੀ ਵੱਖਰੀ ਥਾਂ ਬਣਾ ਲਈ ਹੈ। ਗਾਇਕ ਨੇ ਬਿਲਬੋਰਡ ਚਾਰਟਸ ਦਾ ਸਕ੍ਰੀਨਸ਼ਾਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਜਲਾ ਦੀ ਈਪੀ 28ਵੇਂ ਸਥਾਨ 'ਤੇ ਹੈ। 


ਦੱਸ ਦਈਏ ਕਿ ਕਰਨ ਔਜਲਾ ਦੀ ਐਲਬਮ 'ਫੋਰ ਯੂ' ਖੂਬ ਧਮਾਲਾਂ ਪਾ ਰਹੀ ਹੈ। ਹਾਲ ਹੀ 'ਚ ਔਜਲਾ ਨੇ ਇੱਕ ਪੋਸਟ ਸ਼ੇਅਰ ਕਰ ਇਸ ਬਾਰੇ ਫੈਨਜ਼ ਨਾਲ ਜਾਣਕਾਰੀ ਵੀ ਸ਼ੇਅਰ ਕੀਤੀ ਸੀ। ਇਹ ਐਲਬਮ ਕਈ ਦੇਸ਼ਾਂ 'ਚ ਟਰੈਂਡ ਕਰ ਰਹੀ ਹੈ। ਭਾਰਤ ਦੀ ਗੱਲ ਕੀਤੀ ਜਾਏ ਤਾਂ ਇੱਥੇ ਔਜਲਾ ਦੀ ਐਲਬਮ ਪਹਿਲੇ ਨੰਬਰ 'ਤੇ ਟਰੈਂਡਿੰਗ 'ਚ ਹੈ।


ਹੋਰ ਪੜ੍ਹੋ:  Sridevi's Death Anniversary: ਸ਼੍ਰੀਦੇਵੀ ਦੀ 5ਵੀਂ ਬਰਸੀ ਅੱਜ, ਜਾਣੋ ਕਿਉਂ ਆਪਣੀਆਂ ਧੀਆਂ ਨੂੰ ਬਾਥਰੂਮ ਲੌਕ ਕਰਨ ਤੋਂ ਰੋਕਦੀ ਸੀ ਅਦਾਕਾਰਾ

ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ। ਦੱਸ ਦਈਏ ਕਿ ਭਾਰਤ 'ਚ ਔਜਲਾ ਦੀ ਐਲਬਮ ਨੰਬਰ 1 'ਤੇ ਟਰੈਂਡ ਕਰ ਰਹੀ ਹੈ ਜਦਕਿ ਕੈਨੇਡਾ 'ਚ ਦੂਜੇ ਸਥਾਨ 'ਤੇ, ਨਿਊ ਜ਼ੀਲੈਂਡ 'ਚ ਤੀਜੇ ਸਥਾਨ 'ਤੇ, ਆਸਟਰੇਲੀਆ 'ਚ 15ਵੇਂ ਸਥਾਨ 'ਤੇ, ਬਹਿਰੀਨ 'ਚ 35ਵੇਂ, ਯੂਏਈ ਯਾਨਿ ਦੁਬਈ ;ਚ 36ਵੇਂ, ਸਾਈਪ੍ਰਸ 'ਚ 60ਵੇਂ, ਇੰਗਲੈਂਡ 'ਚ 72ਵੇਂ, ਪੁਰਤਗਾਲ 'ਚ 92ਵੇਂ ਅਤੇ ਆਸਟਰੀਆ 'ਚ 141ਵੇਂ ਸਥਾਨ 'ਤੇ ਟਰੈਂਡ ਕਰ ਰਹੀ ਹੈ। 


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network