Rakhi Sawant: ਆਦਿਲ ਦੇ ਮਾਮਲੇ 'ਚ ਰਾਖੀ ਸਾਵੰਤ ਦਾ ਵੱਡਾ ਖੁਲਾਸਾ, ਕਿਹਾ- 'ਮੈਨੂੰ ਤਲਾਕ ਦੇ ਕੇ ਈਰਾਨੀ ਕੁੜੀ ਨਾਲ ਕਰਨਾ ਚਾਹੁੰਦਾ ਹੈ ਵਿਆਹ'

ਰਾਖੀ ਸਾਵੰਤ ਨੇ ਹਾਲ ਹੀ ਵਿੱਚ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਖੀ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਆਦਿਲ ਉਸ ਨੂੰ ਤਲਾਕ ਦੇ ਕੇ ਉਸ ਈਰਾਨੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਿਸ ਨੇ ਉਸ 'ਤੇ ਜ਼ਬਰ ਜਨਾਹ ਦਾ ਕੇਸ ਕੀਤਾ ਹੈ।

Written by  Pushp Raj   |  March 02nd 2023 01:22 PM  |  Updated: March 02nd 2023 01:24 PM

Rakhi Sawant: ਆਦਿਲ ਦੇ ਮਾਮਲੇ 'ਚ ਰਾਖੀ ਸਾਵੰਤ ਦਾ ਵੱਡਾ ਖੁਲਾਸਾ, ਕਿਹਾ- 'ਮੈਨੂੰ ਤਲਾਕ ਦੇ ਕੇ ਈਰਾਨੀ ਕੁੜੀ ਨਾਲ ਕਰਨਾ ਚਾਹੁੰਦਾ ਹੈ ਵਿਆਹ'

Rakhi Sawant News: ਟੀਵੀ ਦੀ ਡਰਾਮਾ ਕਵੀਨ ਦੇ ਨਾਂ ਨਾਲ ਜਾਣੀ ਜਾਂਦੀ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਰਾਖੀ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਨਾਲ ਜੁੜੀ ਹਰ ਅਪਡੇਟ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਹੁਣ ਉਸ ਨੇ ਆਪਣੇ ਪਤੀ ਆਦਿਲ ਦੁਰਾਨੀ ਬਾਰੇ ਇੱਕ ਨਵੀਂ ਅਪਡੇਟ ਦਿੱਤੀ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਹੈ।

ਦੱਸ ਦਈਏ ਕਿ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਦੇ ਖਿਲਾਫ ਉਸ ਨਾਲ ਧੋਖਾਧੜੀ ਕਰਨ, ਘਰੇਲੂ ਹਿੰਸਾ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਰਾਖੀ ਵੱਲੋਂ ਅਦਿਲ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ , ਇਸ ਦੇ ਚੱਲਦੇ ਆਦਿਲ ਜੇਲ੍ਹ ਵਿੱਚ ਹੈ। 

ਹਾਲ ਹੀ ਵਿੱਚ ਰਾਖੀ ਸਾਵੰਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਆਉਂਦੇ ਹੋਏ ਮਾਮਲੇ ਨਾਲ ਜੁੜੀਆਂ ਕਈ ਅਪਡੇਟਸ ਸ਼ੇਅਰ ਕੀਤੀਆਂ ਹਨ। ਰਾਖੀ ਨੇ ਆਪਣੀ ਮਾਂ ਦੇ ਦਿਹਾਂਤ ਨੂੰ ਇੱਕ ਮਹੀਨਾ ਪੂਰਾ ਹੋਣ ਬਾਰੇ ਗੱਲ ਸ਼ੁਰੂ ਕੀਤਾ ਅਤੇ ਦੱਸਿਆ ਕਿ ਹਾਲ ਹੀ 'ਚ ਉਸ ਨੂੰ ਇੱਕ ਬੁਰੀ ਖ਼ਬਰ ਮਿਲੀ ਹੈ। 

ਰਾਖੀ ਨੇ ਫੈਨਜ਼ ਨੂੰ ਅਪਡੇਟ ਸ਼ੇਅਰ ਕਰਦੇ ਹੋਏ ਕਿਹਾ- 'ਆਦਿਲ ਨੇ ਉਸ ਈਰਾਨੀ ਕੁੜੀ ਨੂੰ ਮਿਲਣ ਲਈ ਜੇਲ੍ਹ 'ਚ ਬੁਲਾਇਆ, ਜਿਸ ਨੇ ਉਸ 'ਤੇ ਜ਼ਬਰ ਜਨਾਹ ਦਾ ਕੇਸ ਕੀਤਾ ਹੈ। ਆਦਿਲ ਨੇ ਇੱਥੋਂ ਤੱਕ ਕਿਹਾ ਕਿ ਉਹ ਮੈਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਵੇਗਾ। ਇਸ ਦੇ ਨਾਲ ਹੀ ਆਦਿਲ ਨੇ ਉਸ ਨੂੰ ਕੇਸ ਵਾਪਸ ਲੈਣ ਲਈ ਵੀ ਕਿਹਾ ਹੈ। ਰਾਖੀ ਨੇ ਅੱਗੇ ਕਿਹਾ, 'ਆਦਿਲ ਨੇ ਮੈਨੂੰ ਵੀ ਥਾਣੇ ਬੁਲਾਇਆ ਅਤੇ ਕਿਹਾ ਕਿ ਮੈਂ ਸਾਰੀਆਂ ਕੁੜੀਆਂ ਨੂੰ ਛੱਡ ਕੇ ਤੁਹਾਡੇ ਨਾਲ ਹੀ ਘਰ ਵਸਾ ਲਵਾਂਗਾ।'

 ਰਾਖੀ ਨੇ ਆਦਿਲ ਨੂੰ ਖਰੀ ਖੋਟੀ ਸੁਣਾਉਂਦੇ ਹੋਏ ਕਿਹਾ, 'ਆਦਿਲ ਤੂੰ ਮੂਰਖ ਹੈਂ, ਤੂੰ ਜੋ ਕਰ ਰਿਹਾ ਹੈ ਉਹ ਬਹੁਤ ਗਲਤ ਕਰ ਰਿਹਾ ਹੈਂ। ਇਹੀ ਤੁਸੀਂ ਹਰ ਔਰਤ ਨੂੰ ਕਹਿੰਦੇ ਹੋ। ਤੁਸੀਂ ਜੇਲ੍ਹ ਪਹੁੰਚ ਗਏ ਹੋ ਇਸ ਲਈ ਆਪਣੀ ਪਤਨੀ ਸਣੇ ਹੋਰ ਔਰਤਾਂ ਨੂੰ ਮੂਰਖ ਬਨਾਉਣਾ ਬੰਦ ਕਰੋ। ਕੀ ਕੋਈ ਕੁੜੀ ਤੁਹਾਡੇ ਨਾਲ ਵਿਆਹ ਕਰੇਗੀ... ਉਹ ਕਿਵੇਂ ਕਰੇਗੀ...? ਮੈਂ ਤਲਾਕ ਨਹੀਂ ਦੇਵਾਂਗੀ... ਤੁਸੀਂ ਵਿਆਹ ਕਿਵੇਂ ਕਰੋਗੇ? ਜੇਕਰ ਤੁਸੀਂ ਅਜਿਹਾ ਕੀਤਾ ਤਾਂ ਮੈਂ ਤੁਹਾਡੇ ਖਿਲਾਫ ਕੇਸ ਦਰਜ ਕਰਾਂਗੀ ਅਤੇ ਮੇਰੇ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਾਂਗਾ। ਤੁਸੀਂ ਮੇਰੇ ਨਾਲ ਮਹਿਜ਼ ਨਿਕਾਹ ਹੀ ਨਹੀਂ ਕਰਵਾਇਆ ਸਗੋਂ ... ਤੁਸੀਂ ਮੇਰੇ ਨਾਲ ਕੋਰਟ ਮੈਰਿਜ ਵੀ ਕੀਤੀ ਹੈ।

ਹੋਰ ਪੜ੍ਹੋ: Kapil Sharma: ਕਪਿਲ ਸ਼ਰਮਾ ਸਟਾਰਰ ਫ਼ਿਲਮ ‘Zwigato’ ਦਾ ਟ੍ਰੇਲਰ ਹੋਇਆ ਰਿਲੀਜ਼, ਕਾਮੇਡੀ ਦੀ ਬਜਾਏ ਗੰਭੀਰ ਕਿਰਦਾਰ 'ਚ ਨਜ਼ਰ ਆਏ ਕਪਿਲ  

ਰਾਖੀ ਸਾਵੰਤ ਨੇ ਅੱਗੇ ਕਿਹਾ, 'ਆਦਿਲ ਤੁਸੀਂ ਮੈਂਨੂੰ ਕਿੰਨੇ ਤਸੀਹੇ ਦੇਵੋਗੇ... ਮਾਰੋਗੇ...? ਤੂੰ ਦਿਲ ਹੀ ਮਾਰ ਲਿਆ, ਜ਼ਿੰਦਗੀ ਦਾ ਵੀ ਕੀ ਕਰੇਂਗੀ? ਤੁਸੀਂ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ, ਆਰਥਿਕ ਤੌਰ 'ਤੇ ... ਹਰ ਥਾਂ ਬਰਬਾਦ ਕਰ ਦਿੱਤਾ ਹੈ, ਪਰ ਮੇਰੇ ਤੇ ਮੇਰੀ ਮਾਂ ਤੇ ਰੱਬ ਦਾ ਆਸ਼ੀਰਵਾਦ ਹੈ... ਜਿੰਨਾ ਤੁਸੀਂ ਮੈਨੂੰ ਡਿੱਗਾਓਗੇ, ਓਨਾ ਹੀ ਮੈਂ ਉੱਠਾਂਗੀ... ਕਬਰ ਵਿੱਚ ਇੱਕ ਵਾਰ ਹੀ ਡਿੱਗਾਂਗੀ। ਸਵੇਰੇ ਉੱਠ ਕੇ ਮੈਂ ਨਮਾਜ਼ ਪੜ੍ਹਦੀ ਹਾਂ ਕਿਉਂਕਿ ਤੁਸੀਂ ਮੈਨੂੰ ਇਸਲਾਮ ਕਬੂਲ ਕਰਵਾਇਆ ਹੈ। ਤੁਸੀਂ ਗ਼ਲਤ ਹੋ ਪਰ ਇਸਲਾਮ ਬਹੁਤ ਸ਼ਕਤੀਸ਼ਾਲੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network