ਹਾਲੀਵੁੱਡ ਅਦਾਕਾਰਾ ਨਾਲ ਹੋਇਆ ਹਾਦਸਾ, ਅਵਾਰਡ ਸ਼ੋਅ ਦੇ ਦੌਰਾਨ ਸਟੇਜ ਤੋਂ ਡਿੱਗੀ, ਵੀਡੀਓ ਹੋ ਰਿਹਾ ਵਾਇਰਲ

ਹਾਲੀਵੁੱਡ ਅਦਾਕਾਰਾ ਜੈਸਿਕਾ ਨਾਲ ਇੱਕ ਹਾਦਸਾ ਵਾਪਰਿਆ ਹੈ । ਇੱਕ ਅਵਾਰਡ ਸ਼ੋਅ ਦੇ ਦੌਰਾਨ ਜਦੋਂ ਅਦਾਕਾਰਾ ਦੇ ਨਾਮ ਐਵਾਰਡ ਦੇ ਲਈ ਐਲਾਨਿਆ ਗਿਆ ਤਾਂ ਅਦਾਕਾਰਾ ਅਵਾਰਡ ਲੈਣ ਲਈ ਉੱਠੀ ।ਪਰ ਜਿਉਂ ਹੀ ਉਹ ਅਵਾਰਡ ਲੈਣ ਦੇ ਲਈ ਸਟੇਜ ‘ਤੇ ਗਈ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪੌੜੀ ਤੋਂ ਡਿੱਗ ਪਈ ।

Written by  Shaminder   |  March 01st 2023 11:23 AM  |  Updated: March 01st 2023 11:23 AM

ਹਾਲੀਵੁੱਡ ਅਦਾਕਾਰਾ ਨਾਲ ਹੋਇਆ ਹਾਦਸਾ, ਅਵਾਰਡ ਸ਼ੋਅ ਦੇ ਦੌਰਾਨ ਸਟੇਜ ਤੋਂ ਡਿੱਗੀ, ਵੀਡੀਓ ਹੋ ਰਿਹਾ ਵਾਇਰਲ

ਹਾਲੀਵੁੱਡ ਅਦਾਕਾਰਾ ਜੈਸਿਕਾ (Jessica Chastain) ਨਾਲ ਇੱਕ ਹਾਦਸਾ ਵਾਪਰਿਆ ਹੈ । ਇੱਕ ਅਵਾਰਡ ਸ਼ੋਅ ਦੇ ਦੌਰਾਨ ਜਦੋਂ ਅਦਾਕਾਰਾ ਦੇ ਨਾਮ ਐਵਾਰਡ ਦੇ ਲਈ ਐਲਾਨਿਆ ਗਿਆ ਤਾਂ ਅਦਾਕਾਰਾ ਅਵਾਰਡ ਲੈਣ ਲਈ ਉੱਠੀ ।ਪਰ ਜਿਉਂ ਹੀ ਉਹ ਅਵਾਰਡ ਲੈਣ ਦੇ ਲਈ ਸਟੇਜ ‘ਤੇ ਗਈ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪੌੜੀ ਤੋਂ ਡਿੱਗ ਪਈ । 

ਹੋਰ ਪੜ੍ਹੋ : ਹਰਭਜਨ ਮਾਨ ਆਪਣੇ ਖ਼ਾਸ ਦੋਸਤ ਜਸਬੀਰ ਜੱਸੀ ਦੇ ਪਿੰਡ ਪਹੁੰਚੇ, ਖਾਣੇ ਦਾ ਲਿਆ ਆਨੰਦ

ਜੈਸਿਕਾ ਦੇ ਨਾਲ ਜਾ ਰਹੇ ਸ਼ਖਸ ਨੇ ਅਦਾਕਾਰਾ ਨੂੰ ਸੰਭਾਲਿਆ 

 ਹਾਲੀਵੁੱਡ ਅਦਾਕਾਰਾ ਦੇ ਨਾਲ ਇਹ ਮਾਮੂਲੀ ਜਿਹਾ ਹਾਦਸਾ ਹੋਇਆ ਹੈ। ਇਹ ਰਾਹਤ ਦੀ ਖ਼ਬਰ ਹੈ, ਪਰ ਇਹ ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੀ । ਜੇ ਉਹ ਸ਼ਖਸ ਜੈਸਿਕਾ ਦੇ ਨਾਲ ਨਾਂ ਹੁੰਦਾ । ਉਸ ਨੇ ਅਦਾਕਾਰਾ ਨੂੰ ਪੌੜੀ ਤੋਂ ਹੇਠਾਂ ਡਿੱਗਣ ਤੋਂ ਬਚਾ ਲਿਆ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ

ਲਾਲ ਰੰਗ ਦੇ ਗਾਊਨ ‘ਚ ਨਜ਼ਰ ਆਈ ਅਦਾਕਾਰਾ

ਜੈਸਿਕਾ ਨੂੰ ਇਹ ਐਵਾਰਡ ਲਿਮਟਿਡ ਸੀਰੀਜ਼ ਕੈਟਾਗਰੀ ‘ਚ ‘ਜਾਰਜ ਐਂਡ ਟੈਮੀ’ ‘ਚ ਬਿਹਤਰੀਨ ਪ੍ਰਦਰਸ਼ਨ ਦੇ ਲਈ ਮਿਲਿਆ ਹੈ । ਇਸ ਮੌਕੇ ਅਦਾਕਾਰਾ ਲਾਲ ਰੰਗ ਦੇ ਗਾਊਨ ‘ਚ ਦਿਖਾਈ ਦਿੱਤੀ ਅਤੇ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ । ਜਿਉਂ ਹੀ ਉਸ ਦੇ ਨਾਮ ਦਾ ਐਲਾਨ ਹੋਇਆ ਤਾਂ ਅਦਾਕਾਰਾ ਖੁਸ਼ੀ ਨਾਲ ਖਿੜ ਉੱਠੀ ਅਤੇ ਇਸ ਅਵਾਰਡ ਨੂੰ ਲੈ ਕੇ ਪੱਬਾਂ ਭਾਰ ਨਜ਼ਰ ਆਈ ।

ਅਭਿਨੇਤਰੀ ਨੇ ਐਵਾਰਡ ਲੈਣ ਤੋਂ ਬਾਅਦ ਕਿਹਾ ਕਿ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਹ ਸਟੇਜ ‘ਤੇ ਜਾਂਦੇ ਹੋਏ ਡਿੱਗ ਪਈ, ਪਰ ਉਸ ਦੀ ਮਦਦ ਕਰਨ ਵਾਲੇ ਦੋ ਬਹੁਤ ਹੀ ਖੂਬਸੂਰਤ ਆਦਮੀ ਸਨ, ਜਿਸ ਲਈ ਇਹ ਏਨਾਂ ਜ਼ਿਆਦਾ ਬੁਰਾ ਨਹੀਂ ਸੀ’।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network