ਵਾਇਸ ਆਫ ਪੰਜਾਬ ਸੀਜ਼ਨ-9 ਦਾ ਦੇਖੋ ਬੈਸਟ ਆਫ ਆਡੀਸ਼ਨ, ਪੀਟੀਸੀ ਪੰਜਾਬੀ 'ਤੇ  

written by Rupinder Kaler | January 21, 2019

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9  ਲਈ ਕਈ ਸ਼ਹਿਰਾਂ ਵਿੱਚ ਆਡੀਸ਼ਨ ਹੋਏ ਹਨ । ਵਾਇਸ ਆਫ ਪੰਜਾਬ ਦੇ ਸੀਜ਼ਨ-9 ਲਈ ਮੋਹਾਲੀ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਹੋਏ ਆਡੀਸ਼ਨ ਵਿੱਚ ਕਈ ਨੌਜਵਾਨਾਂ ਦੀ ਚੋਣ ਹੋਈ ਹੈ । ਪਰ ਇਹਨਾਂ ਆਡੀਸ਼ਨਾਂ ਵਿੱਚੋਂ ਕੁਝ ਖਾਸ ਆਡੀਸ਼ਨ ਸਨ । ਇਹਨਾਂ ਆਡੀਸ਼ਨਾਂ ਨੂੰ ਪੀਟੀਸੀ ਪੰਜਾਬੀ ਨੇ ਬੈਸਟ ਆਫ ਆਡੀਸ਼ਨ ਦੀ ਕੈਟਾਗਿਰੀ ਵਿੱਚ ਰੱਖਿਆ ਹੈ ।

voice of Punjab season 9 voice of Punjab season 9
ਬੈਸਟ ਆਫ ਆਡੀਸ਼ਨ ਵਿੱਚ ਕਿਸ ਨੌਜਵਾਨ ਨੂੰ ਰੱਖਿਆ ਗਿਆ । ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 21  ਜਨਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7  ਵਜੇ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਰਾਹੀਂ ਪੀਟੀਸੀ ਨੈੱਟਵਰਕ ਉਹਨਾਂ ਨਵੇਂ ਗਾਇਕਾਂ ਨੂੰ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ । ਜਿੰਨ੍ਹਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ।
voice 0f punjab season9 mohali auditions voice 0f punjab season9 mohali auditions
ਇਸ ਸ਼ੋਅ ਵਿੱਚੋਂ ਨਿਕਲੇ ਕਈ ਨੌਜਵਾਨ ਲੜਕੇ ਲੜਕੀਆਂ ਅੱਜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਹਨ । ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9  ਸ਼ਾਮ 7 ਵਜੇ ।

0 Comments
0

You may also like