ਰਾਜੂ ਸ੍ਰੀਵਾਸਤਵ ਦੀ ਸਿਹਤ ਬਾਰੇ ਕਾਮੇਡੀਅਨ ਦੀ ਧੀ ਨੇ ਦਿੱਤਾ ਅਪਡੇਟ, ਜਾਣੋ ਕਿਵੇਂ ਹੈ ਕਾਮੇਡੀਅਨ ਦੀ ਹਾਲਤ

Reported by: PTC Punjabi Desk | Edited by: Shaminder  |  August 24th 2022 12:26 PM |  Updated: August 24th 2022 12:26 PM

ਰਾਜੂ ਸ੍ਰੀਵਾਸਤਵ ਦੀ ਸਿਹਤ ਬਾਰੇ ਕਾਮੇਡੀਅਨ ਦੀ ਧੀ ਨੇ ਦਿੱਤਾ ਅਪਡੇਟ, ਜਾਣੋ ਕਿਵੇਂ ਹੈ ਕਾਮੇਡੀਅਨ ਦੀ ਹਾਲਤ

ਮਸ਼ਹੂਰ ਕਾਮੇਡੀਅਨ (Comedian)  ਰਾਜੂ ਸ਼੍ਰੀਵਾਸਤਵ (Raju Srivastav) ਜੋ ਕਿ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਜੂਝ ਰਿਹਾ ਹੈ । ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਜ਼ੇਰੇ ਇਲਾਜ ਕਾਮੇਡੀਅਨ ਨੂੰ ਹਾਲੇ ਤੱਕ ਹੋਸ਼ ਨਹੀਂ ਆਇਆ ਹੈ । ਜਿਸ ਤੋਂ ਬਾਅਦ ਰਾਜੂ ਦੀ ਸਿਹਤ ਦੇ ਬਾਰੇ ਕਾਮੇਡੀਅਨ ਦੇ ਪਰਿਵਾਰ ਵੱਲੋਂ ਲਗਾਤਾਰ ਅਪਡੇਟ ਆ ਰਿਹਾ ਹੈ ।

Raju-Srivastav Image Source: Twitter

ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਧੀ ਨੇ ਆਪਣੀ ਬਹਾਦਰੀ ਨਾਲ ਮਾਂ ਦੀ ਬਚਾਈ ਸੀ ਜਾਨ, ਮਿਲਿਆ ਸੀ ਬਹਾਦਰੀ ਪੁਰਸਕਾਰ

ਏਮਸ ‘ਚ ਇਲਾਜ ਕਰਵਾ ਰਹੇ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿੰਮ ‘ਚ ਦਿਲ ਦਾ ਦੌਰਾ ਪਿਆ ਸੀ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਕਾਮੇਡੀਅਨ ਦੀ ਧੀ ਨੇ  ਪਿਤਾ ਦੀ ਸਿਹਤ ਬਾਰੇ ਗੱਲਬਾਤ ਕਰਦਿਆਂ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਹੈ ਕਿ 'ਪਿਤਾ ਜੀ ਦੀ ਹਾਲਤ ਸਥਿਰ ਹੈ, ਪਰ ਅਜੇ ਵੀ ਬੇਹੋਸ਼ ਹਨ ਅਤੇ ਡਾਕਟਰ ਉਨ੍ਹਾਂ ਦਾ ਬਿਹਤਰ ਇਲਾਜ ਕਰ ਰਹੇ ਹਨ, ਪਰ ਉਹ ਕਦੋ ਹੋਸ਼ 'ਚ ਆਉਣਗੇ ਇਹ ਕੋਈ ਨਹੀਂ ਜਾਣਦਾ’।

ਹੋਰ ਪੜ੍ਹੋ :  ਰਾਜੂ ਸ੍ਰੀਵਾਸਤਵ ਦੀ ਮੌਤ ਦੀ ਅਫਵਾਹ, ਕਾਮੇਡੀਅਨ ਦੀ ਹਾਲਤ ਸਥਿਰ

ਦੱਸ ਦਈਏ ਕਿ ਕਾਮੇਡੀਅਨ ਦੀ ਜਲਦ ਸਿਹਤਯਾਬੀ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਹੈ । ਪਿਛਲੇ ਕਈ ਦਿਨਾਂ ਤੋਂ ਉਸ ਨੂੰ ਹੋਸ਼ ਨਹੀਂ ਆਈ ਹੈ । ਰਾਜੂ ਦੇ ਵਰਕ ਫਰੰਟ ਦੀ ਗੱਲ ਕਰੀਏ ਜਿੱਥੇ ਉਨ੍ਹਾਂ ਨੇ ਲਾਫਟਰ ਚੈਲੇਂਜ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਕਾਮੇਡੀ ਦੇ ਨਾਲ ਛਾਪ ਛੱਡੀ ਹੈ ।

Raju Srivastav- image From instagram

ਉੱਥੇ ਹੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ਹਨ । ਉਨ੍ਹਾਂ ਦੀ ਫ਼ਿਲਮ ‘ਬਾਂਬੇ ਟੂ ਗੋਆ’ ਅਤੇ ‘ਭਾਵਨਾਓਂ ਕੋ ਸਮਝੋ’ ‘ਚ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦੇ ਢਿੱਡੀਂ ਪੀੜਾਂ ਪਾਈਆਂ ਸਨ ।


Popular Posts