Advertisment

ਰਾਖੀ ਸਾਵੰਤ ਨੇ ਕਰਵਾ ਲਈ ਮੰਗਣੀ! ਮੰਗੇਤਰ ਆਦਿਲ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਪਸੰਦ ਸੀ ਰਿਸ਼ਤਾ

author-image
By Shaminder
New Update
ਰਾਖੀ ਸਾਵੰਤ ਨੇ ਕਰਵਾ ਲਈ ਮੰਗਣੀ! ਮੰਗੇਤਰ ਆਦਿਲ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਪਸੰਦ ਸੀ ਰਿਸ਼ਤਾ
Advertisment
ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ (Rakhi Sawant)  ਅਕਸਰ ਆਪਣੀਆਂ ਹਰਕਤਾਂ ਕਾਰਨ ਚਰਚਾ ‘ਚ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਕੁਝ ਮਹੀਨੇ ਪਹਿਲਾਂ ਰਾਖੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਵਿਆਹ ਕਰਵਾ ਲਿਆ ਹੈ । ਪਰ ਬਿੱਗ ਬੌਸ ਤੋਂ ਬਾਹਰ ਆ ਕੇ ਰਾਖੀ ਸਾਵੰਤ ਨੇ ਇਸ ਵਿਆਹ ‘ਤੇ ਬਿਆਨ ਦਿੱਤਾ ਸੀ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਹੈ ।
Advertisment
Rakhi Sawant image From instagram ਹੋਰ ਪੜ੍ਹੋ : ਰਾਖੀ ਸਾਵੰਤ ਨੇ ਕੀਤਾ ਸਲਮਾਨ ਖ਼ਾਨ ਦਾ ਸਮਰਥਨ, ਸਲਮਾਨ ਬਾਰੇ ਆਖੀ ਇਹ ਗੱਲ ਪਰ ਹੁਣ ਮੁੜ ਤੋਂ ਰਾਖੀ ਆਪਣੇ ਖਾਸ ਦੋਸਤ ਨੂੰ ਲੈ ਕੇ ਚਰਚਾ ‘ਚ ਹੈ । ਜਿਸ ਨੂੰ ਲੈ ਕੇ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਾਖੀ ਨੇ ਉਸ ਦੇ ਨਾਲ ਮੰਗਣੀ ਕਰਵਾ ਲਈ ਹੈ । ਆਦਿਲ ਦੁਰਾਨੀ ਨਾਂਅ ਦੇ ਇਸ ਸ਼ਖਸ ਦੇ ਨਾਲ ਰਾਖੀ ਨੇ ਮੰਗਣੀ ਕਰਵਾ ਕੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਵੀ ਕਰ ਲਈ ਹੈ । Rakhi sawant 1 Image Source: Instagram
Advertisment
ਹੋਰ ਪੜ੍ਹੋ : ਰਾਖੀ ਸਾਵੰਤ ਨੇ ਅਫਸਾਨਾ ਖ਼ਾਨ ਦੇ ਵਿਆਹ ‘ਚ ਰਿਬਨ ਕਟਾਈ ਰਸਮ ਦੇ ਮੰਗੇ ਏਨੇਂ ਪੈਸੇ, ਵੇਖੋ ਵੀਡੀਓ ਖ਼ਬਰਾਂ ਮੁਤਾਬਕ ਡਰਾਮਾ ਕਵੀਨ ਇਸ ਸ਼ਖਸ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ । ਪਤੀ ਰਿਤੇਸ਼ ਦੇ ਨਾਲੋਂ ਵੱਖ ਹੋਣ ਤੋਂ ਬਾਅਦ ਰਾਖੀ ਦੀ ਪ੍ਰੇਮ ਕਹਾਣੀ ਆਦਿਲ ਦੇ ਨਾਲ ਸ਼ੁਰੂ ਹੋ ਗਈ ਸੀ । ਕੁਝ ਦਿਨ ਪਹਿਲਾਂ ਇਹ ਖਬਰਾਂ ਵੀ ਆਈਆਂ ਸਨ ਕਿ ਆਦਿਲ ਦਾ ਪਰਿਵਾਰ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ । rakhi sawant Image Source: Instagram ਪਰ ਹੁਣ ਇਸ ਵਿਰੋਧ ਦੇ ਬਾਵਜੂਦ ਖ਼ਬਰਾਂ ਆ ਰਹੀਆਂ ਹਨ ਕਿ ਰਾਖੀ ਨੇ ਆਪਣੇ ਬੁਆਏ ਫ੍ਰੈਂਡ ਆਦਿਲ ਦੇ ਨਾਲ ਮੰਗਣੀ ਕਰਵਾ ਲਈ । ਜਿਸ ਤੋਂ ਬਾਅਦ ਰਾਖੀ ਦੇ ਫੈਨਸ ਵੀ ਇਹ ਖ਼ਬਰ ਆਉਣ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ । ਪਰ ਇਨ੍ਹਾਂ ਖ਼ਬਰਾਂ ਦੀ ਕੀ ਸਚਾਈ ਹੈ ਇਹ ਤਾਂ ਰਾਖੀ ਹੀ ਬਿਹਤਰ ਦੱਸ ਸਕਦੀ ਹੈ । ਕਿਉਂਕਿ ਇਸ ਤੋਂ ਪਹਿਲਾਂ ਵੀ ਰਾਖੀ ਸਾਵੰਤ ਬਾਰੇ ਕਈ ਵਾਰ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ।
 
View this post on Instagram
 

A post shared by Viral Bhayani (@viralbhayani)

Advertisment

Stay updated with the latest news headlines.

Follow us:
Advertisment
Advertisment
Latest Stories
Advertisment