ਰਾਖੀ ਸਾਵੰਤ ਨੇ ਕ੍ਰਾਊਨ ਪਾ ਕੇ ਪੈਪਰਾਜ਼ੀ ਦੇ ਅੱਗੇ ਦਿੱਤੇ ਫਨੀ ਪੋਜ਼, ਵੇਖੇ ਵੀਡੀਓ
ਰਾਖੀ ਸਾਵੰਤ ਨੇ ਕ੍ਰਾਊਨ ਪਾ ਕੇ ਪੈਪਰਾਜ਼ੀ ਦੇ ਅੱਗੇ ਦਿੱਤੇ ਫਨੀ ਪੋਜ਼, ਵੇਖੇ ਵੀਡੀਓ
ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸਰੁਖੀਆਂ 'ਚ ਰਹਿੰਦੀ ਹੈ। ਆਪਣੇ ਐਕਸ ਪਤੀ ਰਿਤੇਸ਼ ਨਾਲ ਤਲਾਕ ਤੋਂ ਬਾਅਦ ਰਾਖੀ ਸਾਵੰਤ ਮੁੜ ਆਦਿਲ ਨਾਲ ਆਪਣੀ ਲਵ ਸਟੋਰੀ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਨੂੰ ਏਅਰਪੋਟ 'ਤੇ ਸਪਾਟ ਕੀਤਾ ਗਿਆ, ਇਥੇ ਉਹ ਕ੍ਰਾਊਨ ਪਾ ਕੇ ਪੈਪਰਾਜ਼ੀ ਦੇ ਅੱਗੇ ਫਨੀ ਪੋਜ਼ ਦਿੰਦੀ ਨਜ਼ਰ ਆਈ।
Image Source: Instagram
ਪਿਆਰ ਹੋਵੇ ਜਾਂ ਨਫ਼ਰਤ ਪਰ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਰਾਖੀ ਸਾਵੰਤ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਜਾਣਦੀ ਹੈ। ਅਭਿਨੇਤਰੀ-ਡਾਂਸਰ, ਜੋ ਆਪਣੇ ਐਕਸ ਪਤੀ ਰਿਤੇਸ਼ ਸਿੰਘ 'ਤੇ ਉਸ ਦੇ ਸੋਸ਼ਲ ਮੀਡੀਆ ਹੈਂਡਲਜ਼ ਨੂੰ ਹੈਕ ਕਰਨ ਦਾ ਦੋਸ਼ ਲਗਾ ਕੇ ਸੁਰਖੀਆਂ 'ਚ ਬਣੀ ਹੋਈ ਹੈ।
ਹਾਲ ਹੀ ਵਿੱਚ ਰਾਖੀ ਸਾਵੰਤ ਨੂੰ ਉਸ ਦੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨਾਲ ਦੁਬਈ ਤੋਂ ਵਾਪਿਸ ਆਉਂਦੋ ਹਏ ਮੁੰਬਈ ਏਅਰਪੋਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਏਅਰਪੋਰਟ ਉੱਤੇ ਮੈਨ ਆਫ ਦਿ ਵਰਲਡ 2022 ਦੇ ਵਿਜੇਤਾ ਆਦਿਤਿਆ ਖੁਰਾਨਾ ਵੀ ਉਥੇ ਸਪਾਟ ਹੋਏ। ਪੈਪਰਾਜ਼ੀਸ ਇਥੇ ਦੋਵੇਂ ਸੈਲੀਬ੍ਰੀਟੀਜ਼ ਨੂੰ ਕੈਮਰੇ ਵਿੱਚ ਕੈਦ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਕੁਝ ਅਜਿਹਾ ਹੋਇਆ ਕਿ ਸਾਰੇ ਹੱਸਣ ਲੱਗੇ।
Image Source: Instagram
ਦਰਅਸਲ ਰਾਖੀ ਸਾਵੰਤ ਨੇ ਮੈਨ ਆਫ ਦਿ ਵਰਲਡ 2022 ਦੇ ਵਿਜੇਤਾ ਆਦਿਤਿਆ ਖੁਰਾਨਾ ਦਾ ਖੂਬਸੂਰਤ ਕ੍ਰਾਊਨ ਲੈ ਲਿਆ। ਰਾਖੀ ਆਪਣੇ ਸਿਰ 'ਤੇ ਕ੍ਰਾਊਨ ਲਾ ਕੇ ਪੈਪਰਾਜ਼ੀਸ ਨੂੰ ਫੋਟੋਜ਼ ਖਿਚਵਾਉਣ ਲਈ ਫਨੀ ਪੋਜ਼ ਦਿੰਦੀ ਨਜ਼ਰ ਆਈ। ਇਸ ਦੌਰਾਨ ਰਾਖੀ ਨੇ ਕਿਹਾ ਕਿ ਮੈਂ ਮਿਸ ਵਰਲਡ ਬਣ ਗਈ ਹਾਂ ਅਤੇ ਮੈਂ ਉਨ੍ਹਾਂ ਵਾਂਗ ਹੀ ਪੋਜ਼ ਦਵਾਂਗੀ। ਇਸ ਤੋਂ ਬਾਅਦ ਰਾਖੀ ਨੇ ਇੱਕ ਤੋਂ ਬਾਅਦ ਇੱਕ ਕਈ ਫਨੀ ਪੋਜ਼ ਦਿੱਤੇ। ਬਲੈਕ ਡਰੈਸ ਵਿੱਚ ਰਾਖੀ ਦੇ ਸਿਰਤ 'ਤੇ ਗੋਲਡਨ ਕ੍ਰਾਊਨ ਬਹੁਤ ਸੋਹਣਾ ਨਜ਼ਰ ਆ ਰਿਹਾ ਸੀ। ਇਸ ਦੌਰਾਨ ਰਾਖੀ ਫੂਲ ਮਸਤੀ ਕਰਨ ਦੇ ਮੂਡ ਵਿੱਚ ਨਜ਼ਰ ਆਈ।
Image Source: Instagram
ਹੋਰ ਪੜ੍ਹੋ: ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਰਵਿੰਦਰ ਸਿੰਘ ਖਾਲਸਾ, ਸ਼ੇਅਰ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ
ਇਸ ਤੋਂ ਬਾਅਦ ਰਾਖੀ ਸਾਵੰਤ ਨੇ ਮੈਨ ਆਫ ਦਿ ਵਰਲਡ 2022 ਬਣੇ ਆਦਿਤਿਆ ਖੁਰਾਨਾ ਦਾ ਸਵਾਗਤ ਕੀਤਾ ਤੇ ਉਸ ਦੀ ਆਰਤੀ ਉਤਾਰੀ। ਰਾਖੀ ਸਾਵੰਤ ਦੀਆਂ ਇਹ ਫਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਆਪੋ ਆਪਣੀਆਂ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
