Raksha Bandhan: ਇਸ ਸਪੈਸ਼ਲ ਫੈਨ ਨੂੰ ਮਿਲ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ਜੱਫੀ ਪਾ ਕੇ ਕੀਤੀ ਹੌਸਲਾ ਅਫ਼ਜ਼ਾਈ, ਦੇਖੋ ਵੀਡੀਓ
Raksha Bandhan: ਇਸ ਸਪੈਸ਼ਲ ਫੈਨ ਨੂੰ ਮਿਲ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ਜੱਫੀ ਪਾ ਕੇ ਕੀਤੀ ਹੌਸਲਾ ਅਫ਼ਜ਼ਾਈ, ਦੇਖੋ ਵੀਡੀਓ
Akshay Kumar Shares Video of Specially-Abled Fan: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਰਕਸ਼ਾ ਬੰਧਨ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ। ਕੱਲ ਯਾਨੀਕਿ 11 ਅਗਸਤ ਨੂੰ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਤੋਂ ਪਹਿਲਾਂ ਐਕਟਰ ਨੇ ਆਪਣੀ ਫ਼ਿਲਮ ਦਾ ਖੂਬ ਪ੍ਰਮੋਸ਼ਨ ਕੀਤਾ ਹੈ। ਐਕਟਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜਿਸ 'ਚ ਉਹ ਆਪਣੇ ਸਪੈਸ਼ਲ ਫੈਨ ਦੇ ਨਾਲ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਸ਼ਕਤੀਮਾਨ ਮੁਕੇਸ਼ ਖੰਨਾ ਇੱਕ ਵਾਰ ਫਿਰ ਹੋ ਰਹੇ ਨੇ ਟ੍ਰੋਲ, ਅਦਾਕਾਰ ਨੇ ਔਰਤਾਂ ਲਈ ਕੀਤੀ ਅਸ਼ਲੀਲ ਟਿੱਪਣੀ
image source Instagram
ਅਕਸ਼ੈ ਕੁਮਾਰ ਨੇ ਇੰਸਟਾਗ੍ਰਾਮ 'ਤੇ ਮੁਲਾਕਾਤ ਦੀ ਇੱਕ ਕਲਿੱਪ ਸਾਂਝੀ ਕੀਤੀ ਹੈ। ਇਸ ਫੈਨ ਨੇ ਅਕਸ਼ੈ ਦੀ ਫਿਲਮ ਗੁੱਡ ਨਿਊਜ਼ ਦੇ ਹਿੱਟ ਪਾਰਟੀ ਸੌਂਗ ਸੌਦਾ ਖਾਰਾ ਖਾਰਾ ਉੱਤੇ ਡਾਂਸ ਕੀਤਾ। ਦੱਸ ਦਈਏ ਇਸ ਦਿਵਿਆਂਗ ਫੈਨ ਇਸ ਗੀਤ ਉੱਤੇ ਕਮਾਲ ਦਾ ਡਾਂਸ ਕੀਤਾ ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਰਹਿ ਗਿਆ। ਖੁਦ ਅਕਸ਼ੈ ਕੁਮਾਰ ਨੇ ਇਸ ਫੈਨ ਨੂੰ ਸਤਿਕਾਰ ਤੇ ਪਿਆਰ ਜ਼ਾਹਿਰ ਕਰਦੇ ਹੋਏ ਜੱਫੀ ਵੀ ਪਾ ਲਈ। ਵੀਡੀਓ ‘ਚ ਦੇਖੋਗੇ ਕਿ ਅਕਸ਼ੈ ਵੀ ਆਪਣੇ ਫੈਨ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਜ਼ਮੀਨ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਹਨ।
image source Instagram
ਅਦਾਕਾਰ ਨੇ ਇਸ ਵੀਡੀਓ ਨੂੰ ਵਿਸ਼ੇਸ਼ ਨੋਟ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, "ਇੱਕ ਅਭਿਨੇਤਾ ਹੋਣ ਦੇ ਨਾਤੇ, ਮੈਂ ਹਰ ਰੋਜ਼ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹਾਂ ਪਰ ਬਹੁਤ ਘੱਟ ਲੋਕ ਅਜਿਹਾ ਪ੍ਰਭਾਵ ਪਾਉਂਦੇ ਹਨ। ਕੱਲ੍ਹ ਦਿੱਲੀ ਵਿੱਚ ਰਕਸ਼ਾ ਬੰਧਨ ਦੇ ਪ੍ਰਚਾਰ ਦੌਰਾਨ ਅਜਿਹੇ ਹੀ ਇੱਕ ਵਿਅਕਤੀ ਵਿਨੋਦ ਠਾਕੁਰ ਨੂੰ ਮਿਲੇ। ਤੁਹਾਡੀ ਆਤਮਾ ਬਹੁਤ ਸ਼ੁੱਧ ਅਤੇ ਪ੍ਰੇਰਣਾਦਾਇਕ ਹੈ। ” ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।
image source Instagram
ਦੱਸ ਦਈਏ ਅਕਸ਼ੈ ਕੁਮਾਰ ਦੀ ਫਿਲਮ ਰਕਸ਼ਾ ਬੰਧਨ 11 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਆਨੰਦ ਐਲ ਰਾਏ ਨੇ ਕੀਤਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
