ਸ਼ਕਤੀਮਾਨ ਮੁਕੇਸ਼ ਖੰਨਾ ਇੱਕ ਵਾਰ ਫਿਰ ਹੋ ਰਹੇ ਨੇ ਟ੍ਰੋਲ, ਅਦਾਕਾਰ ਨੇ ਔਰਤਾਂ ਲਈ ਕੀਤੀ ਅਸ਼ਲੀਲ ਟਿੱਪਣੀ

written by Lajwinder kaur | August 10, 2022

ਬਾਲੀਵੁੱਡ ਐਕਟਰ ਮੁਕੇਸ਼ ਖੰਨਾ ਜਿਨ੍ਹਾਂ ਨੇ ਬਹੁਤ ਸਾਲ ਪਹਿਲਾਂ ਸ਼ਕਤੀਮਾਨ ਨਾਮ ਦੇ ਸ਼ੋਅ ਨਾਲ ਘਰ-ਘਰ ‘ਚ ਮਸ਼ਹੂਰ ਹੋ ਗਏ ਸਨ। ਪਰ ਮੁਕੇਸ਼ ਖੰਨਾ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਹਰ ਵਾਰ ਉਹ ਕੁਝ ਅਜਿਹਾ ਬੋਲ ਦਿੰਦੇ ਨੇ, ਜਿਸ ਕਾਰਨ ਉਹ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ।

ਇਸ ਵਾਰ ਮੁਕੇਸ਼ ਖੰਨਾ ਨੇ ਕੁੜੀਆਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕੀਤੀ ਹੈ, ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਤੇ ਇਸ ਬਿਆਨ ਦੀ ਨਿਖੇਧੀ ਵੀ ਹੋ ਰਹੀ ਹੈ। ਮੁਕੇਸ਼ ਖੰਨਾ ਦਾ ਕਹਿਣਾ ਹੈ ਕਿ ਜੇਕਰ ਕੋਈ ਲੜਕੀ ਕਿਸੇ ਲੜਕੇ ਨੂੰ ਸਰੀਰਕ ਸਬੰਧ ਬਣਾਉਣ ਲਈ ਕਹੇ ਤਾਂ ਇਸ ਦਾ ਮਤਲਬ ਕਿ ਉਹ ਧੰਦੇ ਵਾਲੀ ਯਾਨੀਕਿ ਵੈਸ਼ਯਾ ਹੈ।

ਹੋਰ ਪੜ੍ਹੋ : Raju Srivastav Health Update: ਸਾਥੀ ਕਾਮੇਡੀਅਨ ਸੁਨੀਲ ਪਾਲ ਨੇ ਦਿੱਤੀ ਰਾਜੂ ਸ਼੍ਰੀਵਾਸਤਵ ਦੀ ਸਿਹਤ ਬਾਰੇ ਜਾਣਕਾਰੀ, ਕਿਹਾ- ‘ਹੁਣ ਉਹ…’

mukesh khanna image source google

ਮੁਕੇਸ਼ ਖੰਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਕਹਿ ਰਹੇ ਨੇ- ‘ਜੇਕਰ ਕੋਈ ਕੁੜੀ ਕਿਸੇ ਮੁੰਡੇ ਨੂੰ ਕਹੇ ਕਿ "ਮੈਂ ਤੇਰੇ ਨਾਲ ਸੈਕਸ ਕਰਨਾ ਚਾਹੁੰਦੀ ਹਾਂ" ਤਾਂ ਉਹ ਕੁੜੀ ਕੁੜੀ ਨਹੀਂ ਹੈ, ਉਹ ਧੰਦਾ ਕਰ ਰਹੀ ਹੈ ਕਿਉਂਕਿ ਅਜਿਹੀਆਂ ਬੇਸ਼ਰਮੀ ਵਾਲੀਆਂ ਗੱਲਾਂ ਨੂੰ ਕੋਈ ਸੱਭਿਅਕ ਸਮਾਜ ਵਾਲੀ ਕੁੜੀ ਕਦੇ ਨਹੀਂ ਕਹੇਗਾ’।

image source google

ਆਪਣੇ ਇੰਸ ਬਿਆਨ ਨੂੰ ਲੈ ਕੇ ਮੁਕੇਸ਼ ਖੰਨਾ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਜਦੋਂ ਸ਼ਕਤੀ ਅਤੇ ਮਾਨ ਦੋਵੇਂ ਛੁੱਟੀ 'ਤੇ ਹੋਣ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ- ਠੀਕ ਹੈ ਕੂਲ, ਹੁਣ ਇੱਕ ਵੀਡੀਓ ਬਣਾਓ, ਸੱਭਿਅਕ ਸਮਾਜ ਦਾ ਲੜਕਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ- ਲੜਕਿਆਂ ਬਾਰੇ ਕੁਝ ਨਹੀਂ ਕਿਹਾ। ਯੂਜ਼ਰ ਨੇ ਲਿਖਿਆ- ਮਾਫ ਕਰਨਾ ਸ਼ਕਤੀਮਾਨ, ਇਸ ਵਾਰ ਤੁਸੀਂ ਗਲਤ ਹੋ।

mukesh khanna image source google

ਵਰਕਫਰੰਟ ਦੀ ਗੱਲ ਕਰੀਏ ਤਾਂ ਮੁਕੇਸ਼ ਖੰਨਾ ਆਪਣੇ ਸ਼ੋਅ ਸ਼ਕਤੀਮਾਨ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਇਸ ਦਾ ਐਲਾਨ ਉਨ੍ਹਾਂ ਨੇ ਫਿਲਮ ਦਾ ਟੀਜ਼ਰ ਜਾਰੀ ਕਰਕੇ ਕੀਤਾ ਹੈ।

ਇਸ ਵੀਡੀਓ ਨੂੰ ਦੇਖਣ ਲਈ ਕਲਿੱਕ ਕਰੋ

You may also like