ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਵਾਜ਼ 'ਚ ਧਾਰਮਿਕ ਸ਼ਬਦ 'ਤੂੰ ਸਾਗਰੋ ਰਤਨਾਗਰੋ' ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  August 26th 2019 10:42 AM  |  Updated: August 26th 2019 10:42 AM

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਵਾਜ਼ 'ਚ ਧਾਰਮਿਕ ਸ਼ਬਦ 'ਤੂੰ ਸਾਗਰੋ ਰਤਨਾਗਰੋ' ਹੋਇਆ ਰਿਲੀਜ਼, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਜਿਹੜਾ ਸਮੇਂ ਸਮੇਂ 'ਤੇ ਨਾਨਕ ਨਾਮ ਲੇਵਾ ਸੰਗਤ ਲਈ ਧਾਰਮਿਕ ਸ਼ਬਦ ਰਿਲੀਜ਼ ਕਰਦਾ ਆ ਰਿਹਾ ਹੈ। ਇਸ ਹੀ ਫਲਸਫੇ ਨੂੰ ਅੱਗੇ ਤੋਰਦੇ ਹੋਏ ਲੰਗੇ ਐਤਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਸਭਿੰਨੀ ਅਵਾਜ਼ 'ਚ ਧਾਰਮਿਕ ਸ਼ਬਦ 'ਤੂੰ ਸਾਗਰੋ ਰਤਨਾਗਰੋ' ਰਿਲੀਜ਼ ਹੋ ਚੁੱਕਿਆ ਹੈ।ਉਹਨਾਂ ਦਾ ਸਾਥ ਭਾਈ ਸਤਨਾਮ ਸਿੰਘ ਜੀ ਅਤੇ ਭਾਈ ਗਗਨਦੀਪ ਸਿੰਘ ਜੀ ਵੱਲੋਂ ਨਿਭਾਇਆ ਗਿਆ ਹੈ। ਸ਼ਬਦ ਦਾ ਸੰਗੀਤ ਪਰਵਿੰਦਰ ਸਿੰਘ ਬੱਬੂ ਵੱਲੋਂ ਤਿਆਰ ਕੀਤਾ ਗਿਆ ਹੈ।

ਰੂਹਾਨੀ ਅਹਿਸਾਸ ਕਰਵਾਉਂਦਾ ਇਹ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਯੂ ਟਿਊਬ ਤੋਂ ਇਲਾਵਾ ਇਹ ਸ਼ਬਦ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲਾਂ 'ਤੇ ਵੀ ਸੰਗਤਾਂ ਵੱਲੋਂ ਸੁਣਿਆ ਜਾ ਰਿਹਾ ਹੈ।

ਹੋਰ ਵੇਖੋ : ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਵੱਲੋਂ “ਵਿਚਿ ਦੁਨੀਆ ਸੇਵ ਕਮਾਈਐ” ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ

ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਪੀਟੀਸੀ ਨੈੱਟਵਰਕ ਵੱਲੋਂ ਕੀਤੇ ਜਾਂਦੇ ਉਪਰਾਲੇ ਸਦਕਾ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਪੂਰੀ ਦੁਨੀਆਂ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਇਹਨਾਂ ਸ਼ਬਦਾਂ ਨੂੰ ਸੁਣ ਨਿਹਾਲ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network