ਕਾਗਜ਼ ਦੇ ਬਣੇ ਕੱਪ ‘ਚ ਚਾਹ ਪੀਣ ਵਾਲੇ ਹੋ ਜਾਣ ਸਾਵਧਾਨ !

written by Rupinder Kaler | November 09, 2020

ਜੇਕਰ ਤੁਸੀਂ ਕਾਗਜ਼ ਦੇ ਬਣੇ ਕੱਪ ‘ਚ ਚਾਹ ਪੀਣ ਦੇ ਸ਼ੁਕੀਨ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇੱਕ ਖੋਜ ਵਿੱਚ ਇਹ ਸਾਫ ਹੋਇਆ ਹੈ ਕਿ ਜੇਕਰ ਕੋਈ ਵਿਅਕਤੀ ਕਾਗਜ਼ ਦੇ ਕੱਪਾਂ ਵਿਚ ਤਿੰਨ ਵਾਰ ਚਾਹ ਪੀਂਦਾ ਹੈ ਤਾਂ ਉਸ ਦੇ ਸਰੀਰ ਵਿਚ ਪਲਾਸਟਿਕ ਦੇ 75,000 ਸੂਖਮ ਕਣ ਚਲੇ ਜਾਂਦੇ ਹਨ । ਆਈਆਈਟੀ ਖੜਗਪੁਰ ਦੀ ਐਸੋਸੀਏਟ ਪ੍ਰੋਫੈਸਰ ਸੁਧਾ ਗੋਇਲ ਨੇ ਕਿਹਾ ਕਿ ਇੱਕ ਵਾਰ ਵਰਤੋਂ ਯੋਗ ਕਾਗਜ਼ ਦੇ ਕੱਪ ਵਿਚ ਪੀਣਾ ਆਮ ਹੋ ਗਿਆ ਹੈ। paper-cup ਹੋਰ ਪੜ੍ਹੋ :

paper-cup   ਉਨ੍ਹਾਂ ਕਿਹਾ, “ਸਾਡੀ ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਕੱਪਾਂ ਵਿਚ ਪਲਾਸਟਿਕ ਅਤੇ ਹੋਰ ਨੁਕਸਾਨਦੇਹ ਪਦਾਰਥਾਂ ਕਾਰਨ ਗਰਮ ਤਰਲ ਪਦਾਰਥ ਦੂਸ਼ਿਤ ਹੋ ਜਾਂਦਾ ਹੈ। paper-cup ਇਨ੍ਹਾਂ ਕੱਪਾਂ ਨੂੰ ਬਣਾਉਣ ਲਈ ਆਮ ਤੌਰ 'ਤੇ ਹਾਈਡ੍ਰੋਫੋਬਿਕ ਫਿਲਮ ਦੀ ਇੱਕ ਪਰਤ ਲਗਾਈ ਜਾਂਦੀ ਹੈ, ਜੋ ਮੁੱਖ ਤੌਰ 'ਤੇ ਪਲਾਸਟਿਕ ਦੀ ਬਣੀ ਹੁੰਦੀ ਹੈ। ਇਸ ਦੀ ਮਦਦ ਨਾਲ ਕੱਪ ਵਿਚ ਤਰਲ ਟਿਕਿਆ ਰਹਿੰਦਾ ਹੈ। ਗਰਮ ਪਾਣੀ ਮਿਲਾਉਣ ਤੋਂ ਬਾਅਦ ਇਹ ਪਰਤ 15 ਮਿੰਟਾਂ ਦੇ ਅੰਦਰ ਪਿਘਲਣੀ ਸ਼ੁਰੂ ਹੋ ਜਾਂਦੀ ਹੈ।“

0 Comments
0

You may also like