Robin Uthappa ਦੂਜੀ ਵਾਰ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਨਵਜੰਮੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕ੍ਰਿਕੇਟਰ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ
Robin Uthappa ਦੂਜੀ ਵਾਰ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਨਵਜੰਮੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕ੍ਰਿਕੇਟਰ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ
Robin Uthappa blessed with baby daughter: ਮਨੋਰੰਜਨ ਜਗਤ ਤੋਂ ਬਾਅਦ ਹੁਣ ਕ੍ਰਿਕੇਟ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ ਹੈ। ਭਾਰਤੀ ਟੀਮ ਦੇ ਮਹਾਨ ਕ੍ਰਿਕੇਟਰ ਰੌਬਿਨ ਉਥੱਪਾ ਦੇ ਘਰ ਇੱਕ ਨਵੇਂ ਮਹਿਮਾਨ ਦੀ ਐਂਟਰੀ ਹੋਈ ਹੈ ਅਤੇ ਇਹ ਨਵਾਂ ਮਹਿਮਾਨ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਬੇਟੀ ਹੈ। ਜੀ ਹਾਂ, ਉਥੱਪਾ ਦੀ ਪਤਨੀ ਸ਼ੀਤਲ ਗੌਤਮ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਕ੍ਰਿਕੇਟਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਉਥੱਪਾ ਨੇ ਵੀ ਇਸ ਪੋਸਟ 'ਚ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲੇ ਗਿੱਪੀ ਗਰੇਵਾਲ ਦੇ ਬੇਟੇ, ਗੁਰਬਾਜ਼ ਨੂੰ ਗੋਦੀ ‘ਚ ਲੈ ਕੇ ਪਿਆਰ ਕਰਦੀ ਨਜ਼ਰ ਆਈ ਸਿੱਧੂ ਦੀ ਮਾਂ

ਰੌਬਿਨ ਆਪਣੀ ਨਵਜੰਮੀ ਦੇ ਨਾਲ ਫੈਮਿਲੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘With hearts that are full we'd love to introduce our newest angel in our lives... ਪੇਸ਼ ਹੈ Trinity Thea UTHAPPA...ਅਸੀਂ ਤੁਹਾਡੀ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਮਾਤਾ-ਪਿਤਾ ਚੁਣਿਆ ਹੈ ਇਸ ਸੰਸਾਰ ਵਿੱਚ ਆਉਣ ਦੇ ਲਈ..। ਇਸ ਪੋਸਟ ਉੱਤੇ ਕਈ ਨਾਮੀ ਹਸਤੀਆਂ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਉਥੱਪਾ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

ਦੱਸ ਦਈਏ ਕੁਝ ਮਹੀਨੇ ਪਹਿਲੇ ਹੀ ਰੌਬਿਨ ਉਥੱਪਾ ਦੀ ਪਤਨੀ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਇੱਕ ਵਾਰ ਫਿਰ ਤੋਂ ਮਾਪੇ ਬਣਨ ਜਾ ਰਹੇ ਹਨ। ਪਤਨੀ ਸ਼ੀਤਲ ਉਥੱਪਾ ਬੇਬੀ ਬੰਪ ਫਲਾਂਟ ਕਰਦੇ ਹੋਏ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉੱਧਰ ਉਥੱਪਾ ਨੇ ਵੀ ਆਪਣੀ ਪਤਨੀ ਅਤੇ ਬੇਟੇ ਨਾਲ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।

ਉਥੱਪਾ ਅਤੇ ਸ਼ੀਤਲ ਨੇ 6 ਸਾਲ ਪਹਿਲਾਂ ਇੱਕ ਦੂਜੇ ਦੇ ਨਾਲ ਵਿਆਹ ਕਰਵਿਆ ਸੀ। ਦੋਵਾਂ ਦਾ ਪੰਜ ਸਾਲ ਦਾ ਬੇਟਾ ਹੈ। ਉਥੱਪਾ ਦੀ ਪਤਨੀ ਸ਼ੀਤਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਇਹ ਜੋੜਾ ਆਪਣੇ ਦੂਜੇ ਬੱਚੇ ਨੂੰ ਲੈ ਕੇ ਕਾਫੀ ਖੁਸ਼ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
