ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲੇ ਗਿੱਪੀ ਗਰੇਵਾਲ ਦੇ ਬੇਟੇ, ਗੁਰਬਾਜ਼ ਨੂੰ ਗੋਦੀ ‘ਚ ਲੈ ਕੇ ਪਿਆਰ ਕਰਦੀ ਨਜ਼ਰ ਆਈ ਸਿੱਧੂ ਦੀ ਮਾਂ

written by Lajwinder kaur | July 14, 2022

ਸੋਸ਼ਲ ਮੀਡੀਆ ਉੱਤੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਦਰਸ਼ਕ ਖੂਬ ਪਿਆਰ ਲੁੱਟਾ ਰਹੇ ਹਨ। ਜੀ ਹਾਂ ਇਹ ਵੀਡੀਓ ਹੈ ਗਿੱਪੀ ਗਰੇਵਾਲ ਦੇ ਬੱਚਿਆਂ ਦਾ, ਜਿਸ ‘ਚ ਸ਼ਿੰਦਾ ਗਰੇਵਾਲ ਅਤੇ ਗੁਰਬਾਜ਼ ਗਰੇਵਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਦਮਦਾਰ ਡਾਂਸ ਨਾਲ ਬਣਾਇਆ ਅਜਿਹਾ ਮਾਹੌਲ, ਲੋਕ ਕਰ ਰਹੇ ਨੇ ਜੰਮ ਕੇ ਤਾਰੀਫ਼

ਇਹ ਵੀਡੀਓ ਗੁਰਬਾਜ਼ ਗਰੇਵਾਲ ਦੇ ਨਾਮ ‘ਤੇ ਬਣੇ ਇੰਸਟਾਗ੍ਰਾਮ ਪੇਜ਼ ਉੱਤੇ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ‘ਚ ਸਿੱਧੂ ਦੀ ਮਾਤਾ ਚਰਨ ਕੌਰ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਹੈ, ਉਸ ਉੱਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ।

mother charan kaur with gurbaaz

ਵੀਡੀਓ ‘ਚ ਸ਼ਿੰਦਾ ਵੀ ਨਜ਼ਰ ਆ ਰਿਹਾ ਹੈ ਜੋ ਕਿ ਮਾਤਾ ਨੂੰ ਗੁਰਬਾਜ਼ ਦੇ ਖਿਡੌਣੇ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਿੱਧੂ ਮੂਸੇਵਾਲਾ ਦੇ ਗੀਤ ‘Dear Mama’ ਦੇ ਨਾਲ ਅਪਲੋਡ ਕੀਤਾ ਗਿਆ ਹੈ, ਜੋ ਕਿ ਵੀਡੀਓ ਨੂੰ ਚਾਰ ਚੰਨ ਲਗਾ ਰਿਹਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਪ੍ਰਸ਼ੰਸਕ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।

shinda gurbaaz meets sidhu moose wala mother

29 ਮਈ ਨੂੰ ਜਵਾਹਰਕੇ ਪਿੰਡ 'ਚ ਦਿਨ ਦਿਹਾੜੇ ਹੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਸ਼ਾਰਪ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਦਾ ਜ਼ਿੰਮਾ ਗੈਂਗਸਟਰ ਗੋਲਡੀ ਬਰਾੜ ਨੇ ਲਿਆ ਸੀ। ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਇਸ ਕਤਲ ਕਾਂਡ ਦਾ ਮਾਸਟਰ ਮਾਈਂਡ ਮੰਨਿਆ ਹੈ।

Sidhu Moose Wala's last photo goes viral

28 ਸਾਲਾਂ ਦੇ ਸਿੱਧੂ ਮੂਸੇਵਾਲਾ ਨੇ ਏਨੀਂ ਛੋਟੀ ਉਮਰ ਸੰਗੀਤ ਜਗਤ ਚ ਆਪਣਾ ਨਾਮ ਚਮਕਾ ਲਿਆ ਸੀ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਇੰਟਰਨੈਸ਼ਨਲ ਕਲਾਕਾਰਾਂ ਨੇ ਵੀ ਦੁੱਖ ਜਤਾਇਆ ਸੀ।

 

 

View this post on Instagram

 

A post shared by Gurbaaz Grewal (@thegurbaazgrewal)

You may also like