ਸ਼ਹਿਨਾਜ਼ ਗਿੱਲ ਨੇ ਆਪਣੇ ਦਮਦਾਰ ਡਾਂਸ ਨਾਲ ਬਣਾਇਆ ਅਜਿਹਾ ਮਾਹੌਲ, ਲੋਕ ਕਰ ਰਹੇ ਨੇ ਜੰਮ ਕੇ ਤਾਰੀਫ਼

written by Lajwinder kaur | July 14, 2022

ਪੰਜਾਬ ਦੀ 'ਕੈਟਰੀਨਾ ਕੈਫ' ਉਰਫ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਇੱਕ ਅਦਾਕਾਰਾ, ਮਾਡਲ ਅਤੇ ਗਾਇਕਾ ਹੈ। ਰਿਆਲਿਟੀ ਸ਼ੋਅ 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਦੀ ਫੈਨ ਫਾਲਵਿੰਗ ‘ਚ ਚਾਰ ਗੁਣਾ ਵੱਧਾ ਹੋ ਗਿਆ ਸੀ।

ਇਸ ਸ਼ੋਅ 'ਚ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਖੈਰ, ਸ਼ਹਿਨਾਜ਼ ਅਕਸਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ।

ਅਜਿਹੇ 'ਚ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਸ਼ਹਿਨਾਜ਼ ਆਪਣੇ ਧਮਾਕੇਦਾਰ ਡਾਂਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ।

ਹੋਰ ਪੜ੍ਹੋ : Good Luck Jerry Trailer: ਗਰੀਬੀ ਦੀ ਮਾਰ ਉੱਤੋਂ ਮਾਂ ਬਿਮਾਰ, ਕੀ ਡਰੱਗ ਡੀਲਰ ਬਣਕੇ ਜੈਰੀ ਕਰਵਾ ਪਾਉਗੀ ਮਾਂ ਦਾ ਇਲਾਜ਼?

ਸਾਲ 2014 'ਚ ਰਿਲੀਜ਼ ਹੋਏ ਟੇਲਰ ਸਵਿਫਟ ਦੇ ਗੀਤ 'ਬਲੈਂਕ ਸਪੇਸ' 'ਤੇ ਸ਼ਹਿਨਾਜ਼ ਗਿੱਲ ਨੇ ਖੂਬ ਡਾਂਸ ਕੀਤਾ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਕੈਪਸ਼ਨ ਦਿੱਤਾ, 'ਓ ਮਾਈ ਗੌਡ, ਇਹ ਕੌਣ ਹੈ?'

shehnaaz gill dance video

ਵੀਡੀਓ 'ਚ ਸ਼ਹਿਨਾਜ਼ ਨੇ ਸਕਾਈ ਬਲਿਊ ਰੰਗ ਦੇ ਕ੍ਰੌਪ ਟਾਪ ਅਤੇ ਸਫੇਦ ਬੂਟਕਟ ਜੀਨਸ ਪਾਈ ਹੋਈ ਹੈ। ਅਦਾਕਾਰਾ ਆਪਣੇ ਕੂਲ ਕੈਜ਼ੂਅਲ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

shehnaaz Gill video-min

ਸ਼ਹਿਨਾਜ਼ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, 'ਦਿਲ ਦੀ ਰਾਣੀ ਹੁਣ ਸਟਾਈਲ ਦੀ ਰਾਣੀ ਬਣ ਗਈ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ- ‘ਹੇ ਯਾਰ, ਮੈਂ ਅਖੀਰਲੇ ਕਦਮ 'ਚ ਤੇਰਾ ਨੰਬਰ ਕੱਟਾਂਗਾ' ।

ਇਸ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਕਮੈਂਟ 'ਚ ਲਿਖਿਆ- 'ਵਾਹ ਸ਼ਾਨਦਾਰ'। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਨਾਜ਼ ਨੇ ਆਪਣੇ ਆਪ ਉੱਤੇ ਕੰਮ ਕੀਤਾ ਅਤੇ ਆਪਣੀ ਦਿੱਖ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਇਸ ਦੇ ਲਈ ਉਸ ਨੇ ਕਾਫੀ ਭਾਰ ਵੀ ਘਟਾਇਆ ਹੈ।

Shehnaaz Gill sings 'We Don't Talk Anymore' in Punjabi [Watch Video]

ਸ਼ਹਿਨਾਜ਼ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਅਗਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਸਲਮਾਨ ਖ਼ਾਨ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬੀ ਮਨੋਰੰਜਨ ਜਗਤ ਦੀ ਇੰਡਸਟਰੀ ‘ਚ ਵੀ ਕਾਫੀ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Shehnaaz Gill (@shehnaazgill)

You may also like