Good Luck Jerry Trailer: ਗਰੀਬੀ ਦੀ ਮਾਰ ਉੱਤੋਂ ਮਾਂ ਬਿਮਾਰ, ਕੀ ਡਰੱਗ ਡੀਲਰ ਬਣਕੇ ਜੈਰੀ ਕਰਵਾ ਪਾਉਗੀ ਮਾਂ ਦਾ ਇਲਾਜ਼?

written by Lajwinder kaur | July 14, 2022

Good Luck Jerry Trailer: ਪ੍ਰਸ਼ੰਸਕ ਲੰਬੇ ਸਮੇਂ ਤੋਂ ਜਾਨ੍ਹਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦਾ ਇੰਤਜ਼ਾਰ ਕਰ ਰਹੇ ਹਨ। ਜਾਹਨਵੀ ਨੇ ਇਸ ਫਿਲਮ ਦੀ ਸ਼ੂਟਿੰਗ ਬਹੁਤ ਪਹਿਲਾਂ ਕੀਤੀ ਸੀ । ਕੁਝ ਸਮੇਂ ਪਹਿਲਾਂ ਹੀ ਇਸ ਫ਼ਿਲਮ ਦੇ ਦੋ ਪੋਸਟਰ ਸਾਹਮਣੇ ਆਏ ਸਨ, ਜਿਸ 'ਚ ਜਾਨ੍ਹਵੀ ਕਪੂਰ ਡਰੀ-ਸਹਿਮੀ ਹੋਈ ਨਜ਼ਰ ਆਈ ਸੀ। ਜਿਸ ਤੋਂ ਬਾਅਦ ਹਰ ਕੋਈ ਇਸ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਸੀ।

ਹੁਣ ਜਦੋਂ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤਾਂ ਪ੍ਰਸ਼ੰਸਕ ਇਸ ਨੂੰ ਦੇਖ ਕੇ ਕਾਫੀ ਖੁਸ਼ ਹਨ। ਟ੍ਰੇਲਰ ਦੀ ਸ਼ੁਰੂਆਤ ਜਾਨ੍ਹਵੀ ਦੇ ਕੰਮ ਲਈ ਡਰੱਗ ਡੀਲਰ ਕੋਲ ਜਾਣ ਨਾਲ ਹੁੰਦੀ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘Peaches’ ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਗਾਣਾ ਹੋਵੇਗਾ ਦਰਸ਼ਕਾਂ ਦੇ ਰੂਬਰੂ

Good Luck Jerry Trailer Out: Janvhi Kapoor's helplessness drags her into drug menace in Punjab

ਜਦੋਂ ਜਾਨ੍ਹਵੀ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਕ ਔਰਤ ਹੈ ਅਤੇ ਉਹ ਇਹ ਕੰਮ ਨਹੀਂ ਕਰ ਸਕਦੀ ਤਾਂ ਉਹ ਮਜ਼ਾਕੀਆ ਜਵਾਬ ਦਿੰਦੀ ਹੈ। ਫਿਰ ਦਿਖਾਇਆ ਗਿਆ ਹੈ ਕਿ ਜੈਰੀ ਦੀ ਮਾਂ ਦੀ ਸਿਹਤ ਵਿਗੜ ਜਾਂਦੀ ਹੈ ਅਤੇ ਉਸ ਨੂੰ ਕੈਂਸਰ ਦਾ ਪਤਾ ਲੱਗਦਾ ਹੈ।

ਹੁਣ ਜੈਰੀ ਆਪਣੀ ਮਾਂ ਦੇ ਇਲਾਜ ਲਈ ਪੈਸੇ ਕਮਾਉਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਹਰ ਸੰਭਵ ਕੋਸ਼ਿਸ਼ ਕਰੇਗੀ। ਉਹ ਹੁਣ ਆਪਣੀ ਮਾਂ ਦਾ ਇਲਾਜ ਕਰਨ ਲਈ ਡਰੱਗ ਡੀਲਰ ਬਣ ਜਾਂਦੀ ਹੈ ਅਤੇ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਦੀ ਹੈ ਜਿਸਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

Good Luck Jerry Trailer Out: Janvhi Kapoor's helplessness drags her into drug menace in Punjab

ਟ੍ਰੇਲਰ 'ਚ ਦੀਪਕ ਡੋਬਰਿਆਲ ਵੀ ਨਜ਼ਰ ਆਏ, ਜਿਨ੍ਹਾਂ ਦਾ ਕਿਰਦਾਰ ਕਾਫੀ ਮਜ਼ਾਕੀਆ ਲੱਗ ਰਿਹਾ ਸੀ। ਕੁੱਲ ਮਿਲਾ ਕੇ ਟ੍ਰੇਲਰ ਮਜ਼ਾਕੀਆ, ਭਾਵਨਾਤਮਕ ਅਤੇ ਥ੍ਰਿਲਰ ਹੈ। ਟ੍ਰੇਲਰ 'ਚ ਹੀ ਜਾਨ੍ਹਵੀ ਦੀ ਅਦਾਕਾਰੀ ਕਾਫੀ ਪ੍ਰਭਾਵਿਤ ਕਰ ਰਹੀ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ।

ਫਿਲਮ ਗੁੱਡ ਲੱਕ ਜੈਰੀ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਸਿਧਾਰਥ ਸੇਨ ਨੇ ਕੀਤਾ ਹੈ। ਇਹ ਫਿਲਮ 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਿਰਮਾਣ ਸੁਬਾਸ਼ਕਰਨ, ਆਨੰਦ ਐਲ ਰਾਏ ਅਤੇ ਮਹਾਵੀਰ ਜੈਨ ਕਰ ਰਹੇ ਹਨ।

ਫਿਲਮ ਵਿੱਚ ਮੀਤਾ ਵਸ਼ਿਸ਼ਟ, ਨੀਰਜ ਸੂਜ ਅਤੇ ਕਈ ਹੋਰ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਫਿਲਮ ਗੁੱਡ ਲੱਕ ਜੈਰੀ ਸਾਲ 2018 ਵਿੱਚ ਰਿਲੀਜ਼ ਹੋਈ ਤਾਮਿਲ ਫਿਲਮ ਕੋਲਾਮਾਵੂ ਨਾਈਟਿੰਗੇਲ ਦਾ ਹਿੰਦੀ ਰੀਮੇਕ ਹੈ।

You may also like