ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘Peaches’ ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਗਾਣਾ ਹੋਵੇਗਾ ਦਰਸ਼ਕਾਂ ਦੇ ਰੂਬਰੂ

written by Lajwinder kaur | July 14, 2022

Diljit Dosanjh's new song 'Peaches' teaser: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜਿੱਥੇ ਉਹ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਅਕਸਰ ਹੀ ਆਪਣੀ ਦਿਲਚਸਪ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉੱਥੇ ਹੀ ਅੱਜ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਨਵੀਂ ਐਲਬਮ Ep "Drive Thru" ਦੇ ਪਹਿਲੇ ਗੀਤ ਪੀਚਸ (Peaches) ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।

ਹੋਰ ਪੜ੍ਹੋ : ਮਨੋਰੰਜਨ ਦੇ ਨਾਲ ਭਰਿਆ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦਾ ਟ੍ਰੇਲਰ ਹੋਇਆ ਰਿਲੀਜ਼, ਕੀ ਨਰਾਇਣਾ ਦੀ ਹੋਵੇਗੀ ਲਾਡੋ?

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ Peaches ਦਾ ਟੀਜ਼ਰ ਸਾਂਝਾ ਕਰਦੇ ਹੋਏ ਲਿਖਿਆ ਹੈ- ਇਸ ਗੀਤ ਦਾ ਵੀਡੀਓ ਕੱਲ ਆ ਰਿਹਾ ਹੈ। ਜੀ ਹਾਂ ਕੱਲ ਯਾਨੀ ਕਿ 15 ਜੁਲਾਈ ਨੂੰ ਰਿਲੀਜ਼ ਹੋਵੇਗਾ।

inside image of diljit dosanjh new song

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਸ਼ਾਨਦਾਰ ਹੈ । ਟੀਜ਼ਰ ਤੋਂ ਬਾਅਦ ਦਰਸ਼ਕ ਕਾਫੀ ਜ਼ਿਆਦਾ ਉਤਸੁਕ ਹਨ, ਇਸ ਗੀਤ ਨੂੰ ਦੇਖਣ ਦੇ ਲਈ। ਚਾਰ ਲੱਖ ਤੋਂ ਲੋਕ ਇਸ ਟੀਜ਼ਰ ਨੂੰ ਦੇਖ ਚੁੱਕੇ ਹਨ। ਏਨੀਂ ਦਿਨੀਂ ਦਿਲਜੀਤ ਦੋਸਾਂਝ ਜੋ ਕਿ ਮਸ਼ਹੂਰ ਕਾਮੇਡੀਅਨ ਸੰਗਤਾਰ ਸਿੰਘ ਤੇ ਲਖਨ ਕੌਲ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰ ਰਹੇ ਸਨ।

diljit new song

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਵਰਲਡ ਮਿਊਜ਼ਿਕ ਟੂਰ ‘Born To Shine’ ਨੂੰ ਲੈ ਕੇ ਚਰਚਾ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਬਾਲੀਵੁੱਡ ਫ਼ਿਲਮਾਂ ਦੇ ਨਾਲ ਕਈ ਪਾਲੀਵੁੱਡ ਦੀਆਂ ਫ਼ਿਲਮਾਂ ਨਾਲ ਭਰੀ ਪਈ ਹੈ। ਇਸ ਤੋਂ ਇਲਾਵਾ ਉਹ ਆਪਣੇ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਉਹ ਅਖੀਰਲੀ ਵਾਰ ਹੌਸਲਾ ਰੱਖ ਫ਼ਿਲਮ ਚ ਨਜ਼ਰ ਆਏ ਸੀ, ਜਿਸ ਉਹ ਸ਼ਹਿਨਾਜ਼ ਅਤੇ ਸੋਨਮ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ।

 

View this post on Instagram

 

A post shared by DILJIT DOSANJH (@diljitdosanjh)

You may also like