ਮਨੋਰੰਜਨ ਦੇ ਨਾਲ ਭਰਿਆ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦਾ ਟ੍ਰੇਲਰ ਹੋਇਆ ਰਿਲੀਜ਼, ਕੀ ਨਰਾਇਣਾ ਦੀ ਹੋਵੇਗੀ ਲਾਡੋ?

written by Lajwinder kaur | July 14, 2022

ਲਓ ਜੀ ਇੰਤਜ਼ਾਰੀ ਦੀਆਂ ਘੜੀਆਂ ਖਤਮ, ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਆਉਣ ਵਾਲੀ ਫ਼ਿਲਮ ‘ਜਿੰਦ ਮਾਹੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : Emergency First Look: ਇੰਦਰਾ ਗਾਂਧੀ ਦੇ ਲੁੱਕ 'ਚ ਕੰਗਨਾ ਰਣੌਤ ਨੂੰ ਪਹਿਚਾਨਣਾ ਹੋਇਆ ਮੁਸ਼ਕਿਲ, ਪ੍ਰਸ਼ੰਸਕ ਕਮੈਂਟ ਕਰਕੇ ਕਰ ਰਹੇ ਨੇ ਤਾਰੀਫ

jinda mahi trailer video

ਪਿਆਰ, ਵਿਛੋੜੇ ਅਤੇ ਕਾਮੇਡੀ ਵਾਲਾ 3 ਮਿੰਟ 8 ਸਕਿੰਟ ਦਾ ਟ੍ਰੇਲਰ ਪੂਰੀ ਤਰ੍ਹਾਂ ਮਨੋਰੰਜਨ ਦੇ ਨਾਲ ਭਰਿਆ ਹੋਇਆ ਹੈ। ਟ੍ਰੇਲਰ ‘ਚ ਲਾਡੋ ਯਾਨੀਕਿ ਸੋਨਮ ਬਾਜਵਾ ਦਾ ਦੇਸੀ ਅੰਦਾਜ਼ ਜੋ ਕਿ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਇੱਕ ਹਾਦਸੇ ਦੌਰਾਨ ਲਾਡੋ ਤੇ ਨਰਾਇਣਾ ਯਾਨੀ ਕਿ ਅਜੇ ਸਰਕਾਰੀਆ ਦੀ ਮੁਲਾਕਾਤ ਹੁੰਦੀ ਹੈ।

ਫਿਰ ਦੋਵਾਂ ਦੀ ਦੋਸਤੀ ਵੱਧ ਜਾਂਦੀ ਹੈ ਤੇ ਨਰਾਇਣਾ ਨੂੰ ਲਾਡੋ ਨਾਲ ਪਿਆਰ ਹੋ ਜਾਂਦਾ ਹੈ। ਫਿਰ ਲਵ ਸਟੋਰੀ ‘ਚ ਐਂਟਰੀ ਹੁੰਦੀ ਹੈ ਗੁਰਨਾਮ ਭੁੱਲਰ ਦੀ ਜੋ ਕਿ ਪ੍ਰੇਮ ਕਹਾਣੀ 'ਚ ਨਵਾਂ ਮੋੜ ਲੈ ਆਉਂਦਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਹਰ ਕੋਈ ਇਹੀ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਨਰਾਇਣਾ ਤੇ ਲਾਡੋ ਇੱਕ ਹੋ ਪਾਉਣਗੇ ਜਾਂ ਨਹੀਂ। ਇਸ ਗੱਲ ਦਾ ਖੁਲਾਸਾ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਹੋਵੇਗਾ।

gurnaam bhullar

ਜਿੰਦ ਮਾਹੀ ਰਾਜਦੀਪ ਸ਼ੋਕਰ ਦੀ ਅਦਾਕਾਰੀ ਦੀ ਸ਼ੁਰੂਆਤ ਵੀ ਕਰੇਗੀ। ਉਹ ਬਹੁਤ ਸਾਰੇ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਇੱਕ ਫੀਚਰ ਮਾਡਲ ਰਹੀ ਹੈ ਅਤੇ ਜ਼ਿਆਦਾਤਰ ਬ੍ਰਿਟਾਸੀਆ ਟੀਵੀ ਨਾਲ ਇੱਕ ਹੋਸਟ ਦੇ ਤੌਰ ‘ਤੇ ਆਪਣੇ ਕੰਮ ਲਈ ਜਾਣੀ ਜਾਂਦੀ ਹੈ।

Screenshot 2022-07-14 134030

ਇਸ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਜਿਵੇਂ ਬਿੰਦਰ ਬੰਨੀ, ਸ਼ਵਿੰਦਰ ਮਾਹਲ, ਸੁੱਖਵਿੰਦਰ ਚਾਹਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਡਾਇਰੈਕਟ ਸਮੀਰ ਪੰਨੂ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।

ਫਿਲਮ ਦੀ ਕਹਾਣੀ ਮਨਮੋਰਦ ਸਿੰਘ ਸਿੱਧੂ ਨੇ ਲਿਖੀ ਹੈ ਜਦਕਿ ਜਤਿੰਦਰ ਲਾਲ ਨੇ ਡਾਇਲਾਗ ਲਿਖੇ ਹਨ। ਫਿਲਮ ਵਿੱਚ ਓਏ ਕੁਨਾਲ, ਗੋਲਡਬੁਆਏ ਅਤੇ ਦੇਸੀ ਕਰੂ ਦਾ ਸੰਗੀਤ ਸੁਣਨ ਨੂੰ ਮਿਲੇਗਾ।

You may also like