Sara Ali Khan: ਸਾਰਾ ਅਲੀ ਖ਼ਾਨ ਨੇ ਮਾਂ ਅਮ੍ਰਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰਾਂ 'ਚ ਨਜ਼ਰ ਆਈ ਮਾਂ ਤੇ ਧੀ ਦੀ ਪਿਆਰੀ ਸਾਂਝ
Sara Ali Khan: ਸਾਰਾ ਅਲੀ ਖ਼ਾਨ ਨੇ ਮਾਂ ਅਮ੍ਰਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰਾਂ 'ਚ ਨਜ਼ਰ ਆਈ ਮਾਂ ਤੇ ਧੀ ਦੀ ਪਿਆਰੀ ਸਾਂਝ
Sara Ali Khan on mom Amrita Birthday: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਸਾਰਾ ਜਿਥੇ ਫ਼ਿਲਮਾਂ ਦੀ ਸ਼ੂਟਿੰਗ ਬਿਜ਼ੀ ਰਹਿੰਦੀ ਹੈ, ਉਥੇ ਹੀ ਉਹ ਘੁੰਮਣ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਟਾਈਮ ਜ਼ਰੂਰ ਕੱਢ ਲੈਂਦੀ ਹੈ। ਅੱਜ ਆਪਣੀ ਮਾਂ ਅੰਮ੍ਰਿਤਾ ਦੇ ਜਨਮਦਿਨ 'ਤੇ ਸਾਰਾ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ।
Image Source : Instagram
ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਾਂ ਦੇ ਜਨਮਦਿਨ ਮੌਕੇ ਉਨ੍ਹਾਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਆਪਣੀ ਮਾਂ ਅੰਮ੍ਰਿਤਾ ਦੇ ਨਾਲ ਤਸਵੀਰਾਂ ਖਿਚਵਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਵਿੱਚ ਮਾਂ ਤੇ ਧੀ ਪਿਆਰੀ ਸਾਂਝ ਵੇਖਣ ਨੂੰ ਮਿਲ ਰਹੀ ਹੈ। ਇਹ ਤਸਵੀਰਾਂ ਕਿਸੇ ਹਾਲੀਡੇਅ ਟ੍ਰਿਪ ਦੀਆਂ ਤਸਵੀਰਾਂ ਹਨ। ਹਲਾਂਕਿ ਸਾਰਾ ਨੇ ਆਪਣੀ ਪੋਸਟ 'ਚ ਨਹੀਂ ਦੱਸਿਆ ਕਿ ਇਹ ਤਸਵੀਰਾਂ ਕਿਸ ਥਾਂ 'ਤੇ ਖਿਚਵਾਈਆਂ ਗਈਆਂ ਹਨ।
ਸਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਆਪਣੀ ਮਾਂ ਲਈ ਇੱਕ ਖ਼ਾਸ ਬਰਥਡੇਅ ਨੋਟ ਵੀ ਲਿਖਿਆ ਹੈ। ਸਾਰਾ ਨੇ ਲਿਖਿਆ ਹੈ। ਮਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਰਾ ਨੇ ਲਿਖਿਆ, "ਹੈਪੀ ਬਰਥਡੇਅ ਮਾਈ ਹੋਲ ਵਰਲਡ ? ????। ਹਮੇਸ਼ਾ ਮੇਰੇ ਲਈ ਇੱਕ ਚੱਟਾਨ ਵਾਂਗ ਖੜੇ ਰਹਿਣ ਤੇ ਕਦੇ-ਕਦੇ ਮੇਰਾ ਨਰਮ ਸਿਰਹਾਣਾ ਬਨਣ ਲਈ (sometimes by cushion ?), ਮੇਰੇ ਮੌਰਲ ਕੰਪਾਸ ਤੇ ਮੈਨੂੰ ਮੇਰੇ ਨਾਲ ਮਿਲਵਾਉਣ ਵਾਲਾ ਆਈਨਾ ਬਨਣ (pun intended ?) ਤੇ ਮੇਰੀ ਪ੍ਰੇਰਣਾ ਬਨਣ ਲਈ ਧੰਨਵਾਦ। #strength #inspiration #purpose #number1"
Image Source : Instagram
ਇੱਕ ਇੰਟਰਵਿਊ ਵਿੱਚ ਜਦੋਂ ਸਾਰਾ ਨੂੰ ਮਾਤਾ-ਪਿਤਾ ਦੇ ਵੱਖ ਹੋਣ ਬਾਰੇ ਪੁੱਛਿਆ ਗਿਆ ਤਾਂ ਸਾਰਾ ਨੇ ਕਿਹਾ , 'ਮੇਰੇ ਕੋਲ ਮੇਰੇ ਪਿਤਾ ਦਾ ਦਿਮਾਗ ਅਤੇ ਮੇਰੀ ਮਾਂ ਦਾ ਦਿਲ ਹੈ, ਜੋ ਮੈਨੂੰ ਇੱਕ ਕੂਲ ਸੁਭਾਅ ਦੇ ਵਿਅਕਤੀ ਵਜੋਂ ਪੇਸ਼ ਕਰਦਾ ਹੈ। ਇੰਨਾ ਹੀ ਨਹੀਂ ਸਾਰਾ ਨੇ ਆਪਣੇ ਬਚਪਨ ਬਾਰੇ ਵੀ ਗੱਲ ਕੀਤੀ ਅਤੇ ਆਪਣੇ ਮਾਤਾ-ਪਿਤਾ ਦੇ ਵੱਖ ਹੋਣ ਦੀ ਗੱਲ ਵੀ ਕਹੀ। ਉਸ ਨੇ ਕਿਹਾ, 'ਮੈਂ ਇੱਕ ਬੱਚਾ ਸੀ ਜੋ ਸੋਚਦਾ ਸੀ ਕਿ ਉਸ ਦੇ ਮਾਂ ਅਤੇ ਪਿਤਾ ਇਸ ਤਰ੍ਹਾਂ ਖੁਸ਼ ਹਨ, ਪਰ ਤੁਹਾਨੂੰ ਦੂਜਾ ਵਿਕਲਪ ਪਤਾ ਹੋਣਾ ਚਾਹੀਦਾ ਹੈ। ਅੱਜ ਮੈਂ ਦੁਨੀਆ ਦੀ ਸਭ ਤੋਂ ਵਧੀਆ ਮਾਂ ਦੇ ਨਾਲ ਸਭ ਤੋਂ ਸੁਰੱਖਿਅਤ, ਸਭ ਤੋਂ ਖੁਸ਼ਹਾਲ ਸਥਾਨ 'ਤੇ ਰਹਿੰਦੀ ਹਾਂ। ਮੇਰੇ ਪਿਤਾ ਨੇ ਸਾਨੂੰ ਕਦੇ ਇਹ ਮਹਿਸੂਸ ਨਹੀਂ ਕਰਵਾਇਆ ਕਿ ਅਸੀਂ ਇਕੱਠੇ ਨਹੀਂ ਰਹਿੰਦੇ। ਉਹ ਹਮੇਸ਼ਾ ਇੱਕ ਫੋਨ ਕਾਲ ਦੂਰ ਹਨ।ਮੇਰੇ ਖੁਸ਼ ਮਾਪਿਆਂ ਦੇ ਨਾਲ ਦੋ ਖੁਸ਼ਹਾਲ ਘਰ ਹਨ। ਅੱਜ ਮੈਂ ਜੋ ਕੁਝ ਵੀ ਹਾਂ ਆਪਣੀ ਮਾਂ ਦੀ ਵਜ੍ਹਾ ਨਾਲ ਹਾਂ। '
Image Source : Instagram
ਅੰਮ੍ਰਿਤਾ ਤੇ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਇਸ ਤਸਵੀਰ ਉੱਤੇ ਕਮੈਂਟ ਕਰਦੇ ਹੋਏ ਟਾਈਗਰ ਸ਼ਰੌਫ਼ ਨੇ ਸਾਰਾ ਨੂੰ ਉਨ੍ਹਾਂ ਅੰਮ੍ਰਿਤਾ ਨੂੰ ਵਿਸ਼ ਕਰਨ ਦੀ ਅਪੀਲ ਕੀਤੀ। ਸਾਰਾ ਦੇ ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਦੋਹਾਂ ਲਈ ਹਾਰਟ ਸ਼ੇਪ ਈਮੋਜੀ ਬਣਾ ਕੇ ਤੇ ਸਾਰਾ ਨੂੰ ਹੁਬਹੂ ਮਾਂ ਦੀ ਕਾਪੀ ਦੱਸਿਆ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
