Happy B'Day Amrita Singh: ਸੈਫ ਅਲੀ ਖ਼ਾਨ ਨਾਲ ਇੰਝ ਸ਼ੁਰੂ ਹੋਈ ਸੀ ਅੰਮ੍ਰਿਤਾ ਸਿੰਘ ਦੀ ਲਵ ਸਟੋਰੀ, ਜਾਣੋ ਕਿਉਂ ਆਈ ਰਿਸ਼ਤਾ 'ਚ ਖਟਾਸ?

Written by  Pushp Raj   |  February 09th 2023 03:47 PM  |  Updated: February 09th 2023 04:23 PM

Happy B'Day Amrita Singh: ਸੈਫ ਅਲੀ ਖ਼ਾਨ ਨਾਲ ਇੰਝ ਸ਼ੁਰੂ ਹੋਈ ਸੀ ਅੰਮ੍ਰਿਤਾ ਸਿੰਘ ਦੀ ਲਵ ਸਟੋਰੀ, ਜਾਣੋ ਕਿਉਂ ਆਈ ਰਿਸ਼ਤਾ 'ਚ ਖਟਾਸ?

Happy Birthday Amrita Singh: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਅੰਮ੍ਰਿਤਾ ਸਿੰਘ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਵੈਲਟਾਈਨ ਸਪੈਸ਼ਲ ਵੀਕ ਵਿੱਚ ਅੱਜ ਅਸੀਂ ਤੁਹਾਨੂੰ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖ਼ਾਨ ਦੀ ਲਵ ਲਾਈਫ ਤੇ ਅੰਮ੍ਰਿਤਾ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਨ। ਆਓ ਜਾਣਦੇ ਹਾਂ ਕਿ ਪਾਕਿਸਤਾਨ 'ਚ ਪੈਦਾ ਹੋਈ ਇਸ ਅਦਾਕਾਰਾ ਨੇ ਬਾਲੀਵੁੱਡ ਤੋਂ ਲੈ ਕੇ ਸਿੰਗਲ ਮਦਰ ਹੋਣ ਤੱਕ ਕਿੰਝ ਬਣਾਈ ਆਪਣੀ ਵੱਖਰੀ ਪਛਾਣ।

image source: Google

ਅੰਮ੍ਰਿਤਾ ਸਿੰਘ ਦਾ ਜਨਮ

ਆਪਣੇ ਸਮੇਂ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਰਹੀ ਅੰਮ੍ਰਿਤਾ ਸਿੰਘ ਦਾ ਜਨਮ 9 ਫਰਵਰੀ 1958 ਨੂੰ ਪਾਕਿਸਤਾਨ ਵਿਖੇ ਹੋਇਆ ਸੀ।ਅੰਮ੍ਰਿਤਾ ਸਿੰਘ ਇੱਕ ਰਾਇਲ ਫੈਮਿਲੀ ਨਾਲ ਸਬੰਧ ਰੱਖਦੀ ਹੈ। ਅੰਮ੍ਰਿਤਾ ਸਿੰਘ ਦੇ ਪਿਤਾ ਨਾਂ ਸਰਦਾਰ ਸਵਿੰਦਰ ਸਿੰਘ ਸੀ ਤੇ ਮਾਂ ਦਾ ਨਾਮ ਰੁਖ਼ਸ਼ਾਨਾ ਸੁਲਤਾਨਾ ਸੀ। ਜਿੱਥੇ ਇੱਕ ਪਾਸੇ ਅੰਮ੍ਰਿਤਾ ਦੇ ਪਿਤਾ ਇੱਕ ਆਰਮੀ ਅਫਸਰ ਸਨ ਉੱਥੇ ਹੀ ਉਨ੍ਹਾਂ ਦੀ ਮਾਂ ਇੱਕ ਸਿਆਸੀ ਐਕਟਵਿਸਟ ਸਨ। ਪੰਜਾਬ ਦੇ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨਾਲ ਵੀ ਅੰਮ੍ਰਿਤਾ ਦਾ ਖ਼ਾਸ ਰਿਸ਼ਤਾ ਹੈ। ਕਿਉਂਕਿ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਅੰਮ੍ਰਿਤਾ ਖੁਸ਼ਵੰਤ ਸਿੰਘ ਦੀ ਭਤੀਜੀ ਹੈ।

ਫਿਲਮੀ ਕਰੀਅਰ ਤੇ ਲਵ ਲਾਈਫ

ਅੰਮ੍ਰਿਤਾ ਸਿੰਘ ਦਾ ਫ਼ਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਕਾਫੀ ਚਰਚਾ 'ਚ ਰਹੀ। ਇੱਕ ਸਮਾਂ ਸੀ ਜਦੋਂ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਲਵ ਲਾਈਫ ਦੀ ਕਾਫੀ ਚਰਚਾ ਹੁੰਦੀ ਸੀ। ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਖ਼ਤਮ ਹੋ ਗਿਆ ਅਤੇ ਹੁਣ ਦੋਵੇਂ ਆਪਣੀ ਜ਼ਿੰਦਗੀ 'ਚ ਖੁਸ਼ ਹਨ। ਹਾਲਾਂਕਿ ਦੋਵਾਂ ਦਾ ਤਲਾਕ ਹੋ ਚੁੱਕਾ ਹੈ ਪਰ ਅੱਜ ਵੀ ਇਨ੍ਹਾਂ ਨਾਲ ਜੁੜੀਆਂ ਕੁਝ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

image source: Google

ਅੰਮ੍ਰਿਤਾ ਸਿੰਘ ਦਾ ਫ਼ਿਲਮੀ ਕਰੀਅਰ ਤਾਂ ਵਧੀਆ ਰਿਹਾ ਹੈ, ਪਰ ਉਸ ਦੀ ਜ਼ਿੰਦਗੀ ਬਹੁਤ ਹੀ ਉਤਰਾਅ ਚੜਾਅ ਵਾਲੀ ਰਹੀ ਹੈ ਕੋਈ ਸਮਾਂ ਸੀ ਕਿ ਅੰਮ੍ਰਿਤਾ ਸਿੰਘ ਸੰਨੀ ਦਿਓਲ ਦੇ ਪਿਆਰ 'ਚ ਪਾਗਲ ਸੀ । ਦੋਵਾਂ ਦੀਆਂ ਨਜ਼ਦੀਕੀਆਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਵਧੀਆਂ ਸਨ, ਪਰ ਸੰਨੀ ਦਿਓਲ ਨੇ ਵਿਦੇਸ਼ 'ਚ ਪੂਜਾ ਦੇ ਨਾਲ ਜਾ ਕੇ ਵਿਆਹ ਕਰਵਾ ਲਿਆ ਸੀ । ਇਸ ਬਾਰੇ ਪਹਿਲਾਂ ਅੰਮ੍ਰਿਤਾ ਨੂੰ ਜਾਣਕਾਰੀ ਨਹੀਂ ਪਰ ਜਿਵੇਂ ਹੀ ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਸੰਨੀ ਦਿਓਲ ਤੋਂ ਦੂਰੀ ਬਣਾ ਲਈ।ਇਸ ਤੋਂ ਬਾਅਦ ਰਵੀ ਸ਼ਾਸਤਰੀ ਦੇ ਨਾਲ ਵੀ ਉਨ੍ਹਾਂ ਦਾ ਨਾਂਅ ਜੁੜਿਆ ਰਿਹਾ ।

Image Source : Instagram

ਸੈਫ ਦੇ ਪਿਆਰ ਲਈ ਅੰਮ੍ਰਿਤਾ ਨੇ ਛੱਡਿਆ ਫ਼ਿਲਮੀ ਕਰੀਅਰ

ਦਰਅਸਲ ਜਦੋਂ ਅੰਮ੍ਰਿਤਾ ਆਪਣੇ ਕਰੀਅਰ ਦੀ ਉਚਾਈਆਂ 'ਤੇ ਸੀ ਉਸ ਸਮੇਂ ਉਸ ਦੀ ਮੁਲਾਕਾਤ ਸੈਫ ਅਲੀ ਖ਼ਾਨ ਨਾਲ ਹੋਈ। ਉਸ ਸਮੇਂ ਸੈਫ ਇੰਡਸਟਰੀ ਵਿੱਚ ਨਵੇਂ ਸਨ ਤੇ ਉਹ ਆਪਣੇ ਕਰੀਅਰ ਨੂੰ ਬਨਾਉਣ ਲ ਸੰਘਰਸ਼ ਕਰ ਰਹੇ ਸੀ। ਅੰਮ੍ਰਿਤਾ ਤੇ ਸੈਫ ਦੀ ਮੁਲਾਕਾਤ ਰਾਹੁਲ ਰਵੈਲ ਦੀ ਫ਼ਿਲਮ ਸ਼ੂਟਿੰਗ ਦੇ ਦੌਰਾਨ ਹੋਈ ਸੀ। ਰਾਹੁਲ ਅੰਮ੍ਰਿਤਾ ਦੇ ਦੋਸਤ ਸਨ ਜਿਸ ਦੇ ਚੱਲਦੇ ਉਨ੍ਹਾਂ ਨੇ ਸੈਫ ਨੂੰ ਅੰਮ੍ਰਿਤਾ ਨਾਲ ਫੋਟੋਸ਼ੂਟ ਕਰਵਾਉਣ ਲਈ ਕਿਹਾ।

ਇਸ ਫੋਟੋਸ਼ੂਟ ਨੇ ਦੋਹਾਂ ਵਿਚਾਲੇ ਨਜ਼ਦੀਕੀਆਂ ਨੂੰ ਵਧਾਵਾ ਦਿੱਤਾ ਤੇ ਦੋਵੇਂ ਜਲਦ ਹੀ ਚੰਗੇ ਦੋਸਤ ਬਣ ਗਏ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਆਪਣੇ ਕਰੀਅਰ ਦੇ ਪੀਕ 'ਤੇ, 90 ਦੇ ਦਹਾਕੇ ਵਿੱਚ, ਅੰਮ੍ਰਿਤਾ ਸਿੰਘ ਨੇ ਆਪਣੇ ਤੋਂ 12 ਸਾਲ ਛੋਟੇ ਸੈਫ ਅਲੀ ਖ਼ਾਨ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਵਿਆਹ ਤੋਂ ਉਨ੍ਹਾਂ ਦੇ ਘਰ ਦੋ ਬੱਚੇ ਸਾਰਾ ਅਲੀ ਖ਼ਾਨ ਅਤੇ ਇਬ੍ਰਾਹਿਮ ਨੇ ਜਨਮ ਲਿਆ। ਵਿਆਹ ਦੇ ਸਮੇਂ ਜਿੱਥੇ ਅੰਮ੍ਰਿਤਾ ਦੀ ਉਮਰ 33 ਸਾਲ ਤੇ ਉੱਥੇ ਹੀ ਸੈਫ ਦੀ ਉਮਰ ਮਹਿਜ਼ 21 ਸਾਲ ਸੀ।

image From instagram

ਹੋਰ ਪੜ੍ਹੋ: Ex Husband Ritesh Supporting Rakhi: ਰਾਖੀ ਸਾਵੰਤ ਦੇ ਸਮਰਥ 'ਚ ਆਏ ਸਾਬਕਾ ਪਤੀ ਰਿਤੇਸ਼, ਕਿਹਾ 'ਲਵ ਜ਼ਿਹਾਦ 'ਚ ਪੈ ਗਈ ਰਾਖੀ'

ਕਿਉਂ ਆਈ ਦੋਹਾਂ ਦੇ ਰਿਸ਼ਤੇ 'ਚ ਖਟਾਸ

ਵਿਆਹ ਮਗਰੋਂ ਅੰਮ੍ਰਿਤਾ ਨੇ ਪਤੀ ਸੈਫ ਤੇ ਬੱਚਿਆਂ ਨੂੰ ਸੰਭਾਲਣ ਲ਼ਈ 1993 'ਚ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ। ਹਲਾਂਕਿ 13 ਸਾਲਾਂ ਬਾਅਦ ਦੋਹਾਂ ਵਿਚਾਲੇ ਤਲਾਕ ਹੋ ਗਿਆ। ਅਜਿਹਾ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਾ ਨੂੰ ਏਕਤਾ ਕਪੂਰ ਦੇ ਇੱਕ ਟੀਵੀ ਸ਼ੋਅ ਵਿੱਚ ਕੰਮ ਮਿਲਿਆ ਸੀ, ਇਸ ਟੀਵੀ ਸ਼ੋਅ ਨੂੰ ਕਰਨ ਦੇ ਚੱਲਦੇ ਸੈਫ ਨੇ ਅੰਮ੍ਰਿਤਾ 'ਤੇ ਸਵਾਲ ਚੁੱਕੇ ਸਨ। ਜਿਸ ਮਗਰੋਂ ਦੋਹਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਤੇ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network